Welcome to Canadian Punjabi Post
Follow us on

15

January 2025
ਬ੍ਰੈਕਿੰਗ ਖ਼ਬਰਾਂ :
 
ਭਾਰਤ

ਕੋਲਕਾਤਾ ਡਾਕਟਰ ਜ਼ਬਰ ਜਨਾਹ ਮਾਮਲੇ ਵਿਚ ਸੁਪਰੀਮ ਕੋਰਟ ਨੇ ਸੀਬੀਆਈ ਤੋਂ 16 ਸਤੰਬਰ ਤੱਕ ਮੰਗੀ ਨਵੀਂ ਸਟੇਟਸ ਰਿਪੋਰਟ

September 09, 2024 08:48 AM

ਨਵੀਂ ਦਿੱਲੀ, 9 ਸਤੰਬਰ (ਪੋਸਟ ਬਿਊਰੋ): ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਹਸਪਤਾਲ ਵਿੱਚ 9 ਅਗਸਤ ਨੂੰ ਹੋਏ ਇੱਕ ਟ੍ਰੇਨੀ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ ਦੀ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦੀ ਬੈਂਚ ਵਿੱਚ ਪੱਛਮੀ ਬੰਗਾਲ ਸਰਕਾਰ ਵੱਲੋਂ ਕਪਿਲ ਸਿੱਬਲ ਅਤੇ ਸੀਬੀਆਈ ਵੱਲੋਂ ਸਾਲਿਸਟਰ ਜਨਰਲ (ਐਸਜੀ) ਤੁਸ਼ਾਰ ਮਹਿਤਾ ਪੇਸ਼ ਹੋਏ।
ਸਾਲਿਸਟਰ ਜਨਰਲ (ਐਸਜੀ) ਤੁਸ਼ਾਰ ਮਹਿਤਾ ਨੇ ਕਪਿਲ ਸਿੱਬਲ ਅਤੇ ਸੀਬੀਆਈ ਦੀ ਤਰਫ਼ੋਂ ਸਟੇਟਸ ਰਿਪੋਰਟ ਪੇਸ਼ ਕੀਤੀ। ਅਦਾਲਤ ਨੇ ਸੀਬੀਆਈ ਤੋਂ 16 ਸਤੰਬਰ ਨੂੰ ਨਵੀਂ ਸਟੇਟਸ ਰਿਪੋਰਟ ਮੰਗੀ ਹੈ। ਸੁਣਵਾਈ ਦੀ ਅਗਲੀ ਤਰੀਕ 17 ਸਤੰਬਰ ਰੱਖੀ ਗਈ ਹੈ।
ਸਿੱਬਲ ਨੇ ਕਿਹਾ- ਡਾਕਟਰਾਂ ਦੇ ਕੰਮ ਨਾ ਕਰਨ ਕਾਰਨ 23 ਲੋਕਾਂ ਦੀ ਮੌਤ ਹੋਈ ਹੈ। ਸੀਜੇਆਈ ਨੇ ਮਾਮਲੇ ਦੀ ਰਿਪੋਰਟ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਸਿੱਬਲ ਨੂੰ ਪੁੱਛਿਆ ਕਿ ਕੀ ਕੋਲਕਾਤਾ ਪੁਲਿਸ ਨੇ ਸਵੇਰੇ 8:30 ਵਜੇ ਤੋਂ 10:45 ਵਜੇ ਤੱਕ ਦੀ ਪੂਰੀ ਫੁਟੇਜ ਸੌਂਪੀ ਹੈ? ਉਨ੍ਹਾਂ ਨੇ ਕਿਹਾ- ਹਾਂ।
ਸੀਜੇਆਈ ਨੇ ਕਿਹਾ- ਪਰ ਸੀਬੀਆਈ ਕਹਿ ਰਹੀ ਹੈ ਕਿ ਸਿਰਫ 27 ਮਿੰਟ ਦਾ ਵੀਡੀਓ ਸ਼ੇਅਰ ਕੀਤਾ ਗਿਆ। ਇਸ 'ਤੇ ਸਿੱਬਲ ਨੇ ਕਿਹਾ- 8:30 ਤੋਂ 10:45 ਤੱਕ ਸਬੂਤ ਇਕੱਠੇ ਕੀਤੇ ਗਏ। ਉਸ ਦੀ ਵੀਡੀਓ ਦੇ ਕੁਝ ਹਿੱਸੇ ਦਿੱਤੇ ਗਏ ਹਨ। ਕੁਝ ਤਕਨੀਕੀ ਖਰਾਬੀ ਸੀ। ਹਾਰਡ ਡਿਸਕ ਭਰੀ ਹੋਈ ਸੀ ਜੋ ਪੂਰੀ ਦਿੱਤੀ ਗਈ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਸੰਸਦੀ ਕਮੇਟੀ META ਨੂੰ ਭੇਜੇਗੀ ਮਾਣਹਾਨੀ ਦਾ ਨੋਟਿਸ: ਸੀਈਓ ਜ਼ੁਕਰਬਰਗ ਨੇ ਕਿਹਾ ਸੀ- ਕੋਵਿਡ ਤੋਂ ਬਾਅਦ ਮੋਦੀ ਸਰਕਾਰ ਹਾਰ ਗਈ ਸਿਆਚਿਨ ’ਚ ਤਾਇਨਾਤ ਜਵਾਨਾਂ ਨੂੰ ਮਿਲੇਗੀ ਹਾਈ ਸਪੀਡ ਇੰਟਰਨੈੱਟ ਸੇਵਾ ਐੱਲਓਸੀ ਨੇੜੇ ਬਾਰੂਦੀ ਸੁਰੰਗ ਫਟੀ, ਛੇ ਜਵਾਨ ਜ਼ਖ਼ਮੀ ਕਾਰਗਿਲ ਵਿੱਚ ਦੋ ਵਾਹਨ ਟਕਰਾ ਕੇ ਖੱਡ ਵਿੱਚ ਡਿੱਗੇ, 5 ਮੌਤਾਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੀ ਤਾਰੀਖ ਦਾ ਹੋਇਆ ਐਲਾਨ, 5 ਫਰਵਰੀ ਨੂੰ ਪੈਣਗੀਆਂ ਵੋਟਾਂ ਸਲਮਾਨ ਖਾਨ ਦੀ ਰਿਹਾਇਸ਼ ਵਿਚ ਸੁਰੱਖਿਆ ਵਧਾਈ, ਲਗਾਏ ਗਏ ਬੁਲੇਟਪਰੂਫ ਸ਼ੀਸ਼ੇ ਵਿਦੇਸ਼ ਜਾਣ ਵਾਲਿਆਂ ਤੋਂ ਭਾਰਤ ਸਰਕਾਰ ਲਵੇਗੀ 19 ਤਰ੍ਹਾਂ ਦੀ ਨਿੱਜੀ ਜਾਣਕਾਰੀ, ਨਿੱਜੀ ਡਾਟਾ ਕੇਂਦਰ ਨੂੰ ਦੱਸਣਾ ਹੋਵੇਗਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਰਿਹਾਇਸ਼ ’ਤੇ ਦੀ ਅੰਤਿਮ ਅਰਦਾਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਮਹਾਰਾਸ਼ਟਰ 'ਚ ਮ੍ਰਿਤਕ ਵਿਅਕਤੀ ਹੋਇਆ ਜਿਉਂਦਾ, ਐਂਬੂਲੈਂਸ 'ਚ ਸੀ ਲਾਸ਼, ਸਪੀਡ ਬਰੇਕਰ ਵਿੱਚ ਉੱਛਲੀ, ਸਾਹ ਚੱਲਣ ਲੱਗੇ ਦਿੱਲੀ 'ਚ ਸੰਘਣੀ ਧੁੰਦ, ਸੈਂਕੜੇ ਉਡਾਨਾਂ ਅਤੇ ਰੇਲ ਗੱਡੀਆਂ ਪ੍ਰਭਾਵਿਤ, ਧੁੰਦ ਕਾਰਨ ਸ੍ਰੀਨਗਰ ਅਤੇ ਅੰਮ੍ਰਿਤਸਰ ਹਵਾਈ ਅੱਡੇ ਬੰਦ