ਚੰਡੀਗੜ੍ਹ, 3 ਸਤੰਬਰ (ਪੋਸਟ ਬਿਊਰੋ): ਘਰ ’ਤੇ ਫਾਇਰਿੰਗ ਮਗਰੋਂ ਪੰਜਾਬੀ ਗਾਇਕ ਏਪੀ ਢਿੱਲੋਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਲਿਖਿਆ ਕਿ ਮੈਂ ਤੇ ਸਾਥੀ ਸੁਰੱਖਿਅਤ ਹਨ। ਮੇਰਾ ਹਾਲ ਜਾਨਣ ਵਾਲਿਆਂ ਦਾ ਧੰਨਵਾਦ। ਤੁਹਾਡੀ ਸਾਰਿਆਂ ਦੀ ਸਪੋਰਟ ਮੇਰੇ ਲਈ ਸਭ ਕੁੱਝ ਹੈ। ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਦੇ ਵੈਨਕੂਵਰ ਵਿੱਚ ਉਸ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਸੀ। ਹਾਲਾਂਕਿ ਅਧਿਕਾਰਤ ਪੁਸ਼ਟੀ ਦੀ ਉਡੀਕ ਹੈ। ਇਕ ਰਿਪੋਰਟ ਮੁਤਾਬਕ ਗੋਲੀਬਾਰੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਦੀ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਏਪੀ ਢਿੱਲੋਂ ਦਾ ਪੂਰਾ ਨਾਂ ਅੰਮ੍ਰਿਤਪਾਲ ਸਿੰਘ ਢਿੱਲੋਂ ਹੈ। ਹਾਲ ਹੀ 'ਚ ਉਨ੍ਹਾਂ ਨੇ ਸਲਮਾਨ ਖਾਨ ਅਤੇ ਸੰਜੇ ਦੱਤ ਦੇ ਨਾਲ 'ਓਲਡ ਮਨੀ' ਗੀਤ ਵੀ ਰਿਲੀਜ਼ ਕੀਤਾ ਹੈ। ਹੁਣ ਤੱਕ, ਇੰਡੋ-ਕੈਨੇਡੀਅਨ ਰੈਪਰ ਅਤੇ ਗਾਇਕ ਏਪੀ ਢਿੱਲੋਂ ਦੇ 5 ਸੋਲੋ ਗੀਤ ਯੂਕੇ ਏਸ਼ੀਅਨ ਅਤੇ ਪੰਜਾਬੀ ਚਾਰਟ 'ਤੇ ਚੋਟੀ 'ਤੇ ਹਨ। ਜਦੋਂ ਕਿ 'ਮਜ਼ਹੇਲ' ਅਤੇ 'ਬ੍ਰਾਊਨ ਮੁੰਡੇ' ਬਿਲਬੋਰਡ ਚਾਰਟ 'ਤੇ ਚੋਟੀ 'ਤੇ ਰਹੇ।