Welcome to Canadian Punjabi Post
Follow us on

14

January 2025
ਬ੍ਰੈਕਿੰਗ ਖ਼ਬਰਾਂ :
 
ਭਾਰਤ

ਫੌਜ ਲਈ 1.45 ਲੱਖ ਕਰੋੜ ਰੁਪਏ ਦੇ ਰੱਖਿਆ ਉਪਕਰਣਾਂ ਦੀ ਖਰੀਦ ਨੂੰ ਮਿਲੀ ਪ੍ਰਵਾਨਗੀ

September 03, 2024 12:15 PM

ਨਵੀਂ ਦਿੱਲੀ, 3 ਸਤੰਬਰ (ਪੋਸਟ ਬਿਊਰੋ): ਰੱਖਿਆ ਮੰਤਰਾਲੇ ਨੇ ਫੌਜ ਦੀ ਤਾਕਤ ਵਧਾਉਣ ਲਈ ਵੱਡੀ ਪਹਿਲ ਕੀਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 1.45 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ ਟੈਂਕਾਂ ਲਈ ਆਧੁਨਿਕ ਲੜਾਕੂ ਗੱਡੀਆਂ ਅਤੇ ਪੈਟਰੋਲਿੰਗ ਜਹਾਜ਼ਾਂ ਸਮੇਤ ਵੱਖ-ਵੱਖ ਹੋਰ ਰੱਖਿਆ ਉਪਕਰਣਾਂ ਦੀ ਖਰੀਦ ਲਈ 10 ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿਤੀ ਹੈ। ਇਨ੍ਹਾਂ ਰੱਖਿਆ ਉਪਕਰਣਾਂ ਦੀ ਕੁਲ ਲਾਗਤ ਦਾ 99 ਫ਼ੀ ਸਦੀ ਭਾਰਤੀ ਪੱਧਰ ’ਤੇ ਡਿਜ਼ਾਈਨ, ਵਿਕਸਤ ਅਤੇ ਨਿਰਮਾਣ ਕੀਤਾ ਗਿਆ ਹੈ।
ਰੱਖਿਆ ਖਰੀਦ ਪ੍ਰੀਸ਼ਦ (ਡੀ.ਏ.ਸੀ.) ਨੇ ਭਾਰਤੀ ਫੌਜ ਦੇ ਟੈਂਕ ਬੇੜੇ ਲਈ ਭਵਿੱਖ ਲਈ ਤਿਆਰ ਲੜਾਕੂ ਗੱਡੀਆਂ (ਐਫ.ਆਰ.ਸੀ.ਵੀ.) ਦੀ ਖਰੀਦ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿਤੀ ਹੈ। ਇਹ ਜੰਗੀ ਟੈਂਕਾਂ ਨੂੰ ਬਿਹਤਰ ਗਤੀਸ਼ੀਲਤਾ, ਸਾਰੇ ਇਲਾਕਿਆਂ ਦੀ ਸਮਰੱਥਾ, ਬਹੁ-ਪਰਤ ਸੁਰੱਖਿਆ, ਸਹੀ ਅਤੇ ਘਾਤਕ ਸਥਿਤੀ ’ਤੇ ਕਾਬੂ ਪਾਉਣ ਅਤੇ ਤੁਰਤ ਜਾਗਰੂਕਤਾ ਨਾਲ ਕੰਮ ਕਰਨ ਦੇ ਯੋਗ ਬਣਾਏਗਾ।
ਇਸ ਤੋਂ ਇਲਾਵਾ ਏਅਰ ਡਿਫੈਂਸ ਫਾਇਰ ਕੰਟਰੋਲ ਰਾਡਾਰ ਖਰੀਦਣ ’ਤੇ ਵੀ ਸਹਿਮਤੀ ਬਣੀ ਸੀ। ਇਹ ਰਾਡਾਰ ਹਵਾਈ ਨਿਸ਼ਾਨਿਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਟਰੈਕ ਕਰੇਗਾ। ਨਾਲ ਹੀ ਫਾਇਰਿੰਗ ਦੇ ਹੱਲ ਵੀ ਦੇਵਾਂਗੇ। ਇਸ ਪ੍ਰਸਤਾਵ ਨੂੰ ਫਾਰਵਰਡ ਰਿਪੇਅਰ ਟੀਮ (ਟਰੈਕ) ਲਈ ਵੀ ਮਨਜ਼ੂਰੀ ਦਿੱਤੀ ਗਈ ਹੈ। ਸਾਜ਼ੋ-ਸਾਮਾਨ ਨੂੰ ਆਰਮਡ ਵਹੀਕਲਜ਼ ਕਾਰਪੋਰੇਸ਼ਨ ਲਿਮਟਿਡ ਵਲੋਂ ਡਿਜ਼ਾਈਨ ਅਤੇ ਵਿਕਸਤ ਕੀਤਾ ਗਿਆ ਹੈ। ਮਸ਼ੀਨੀ ਇਨਫੈਂਟਰੀ ਬਟਾਲੀਅਨਾਂ ਅਤੇ ਬਖਤਰਬੰਦ ਰੈਜੀਮੈਂਟਾਂ ਦੋਹਾਂ ਲਈ ਵੀ ਅਧਿਕਾਰਤ ਹੈ।
ਇਸ ਤੋਂ ਇਲਾਵਾ ਬੈਠਕ ’ਚ ਭਾਰਤੀ ਤੱਟ ਰੱਖਿਅਕ ਬਲ (ਆਈ.ਸੀ.ਜੀ.) ਦੀ ਸਮਰੱਥਾ ਵਧਾਉਣ ਦੇ ਤਿੰਨ ਪ੍ਰਸਤਾਵਾਂ ’ਤੇ ਸਹਿਮਤੀ ਬਣੀ। ਇਸ ’ਚ ਡੋਰਨੀਅਰ-228 ਜਹਾਜ਼ ਸ਼ਾਮਲ ਹਨ ਜੋ ਖਰਾਬ ਮੌਸਮ ’ਚ ਉੱਚ ਸੰਚਾਲਨ ਆਰਾਮ ਦੇ ਨਾਲ ਅਗਲੀ ਪੀੜ੍ਹੀ ਦੇ ਤੇਜ਼ ਗਸ਼ਤੀ ਜਹਾਜ਼ ਹਨ। ਗਸ਼ਤੀ ਜਹਾਜ਼ਾਂ ਦੀ ਖਰੀਦ ਨਾਲ ਸਮੁੰਦਰੀ ਖੇਤਰ, ਖੋਜ ਅਤੇ ਬਚਾਅ ਅਤੇ ਆਫ਼ਤ ਰਾਹਤ ਕਾਰਜਾਂ ਦੌਰਾਨ ਆਈ.ਸੀ.ਜੀ. ਦੀ ਨਿਗਰਾਨੀ, ਗਸ਼ਤ ਸਮਰੱਥਾ ’ਚ ਵਾਧਾ ਹੋਵੇਗਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਸੰਸਦੀ ਕਮੇਟੀ META ਨੂੰ ਭੇਜੇਗੀ ਮਾਣਹਾਨੀ ਦਾ ਨੋਟਿਸ: ਸੀਈਓ ਜ਼ੁਕਰਬਰਗ ਨੇ ਕਿਹਾ ਸੀ- ਕੋਵਿਡ ਤੋਂ ਬਾਅਦ ਮੋਦੀ ਸਰਕਾਰ ਹਾਰ ਗਈ ਸਿਆਚਿਨ ’ਚ ਤਾਇਨਾਤ ਜਵਾਨਾਂ ਨੂੰ ਮਿਲੇਗੀ ਹਾਈ ਸਪੀਡ ਇੰਟਰਨੈੱਟ ਸੇਵਾ ਐੱਲਓਸੀ ਨੇੜੇ ਬਾਰੂਦੀ ਸੁਰੰਗ ਫਟੀ, ਛੇ ਜਵਾਨ ਜ਼ਖ਼ਮੀ ਕਾਰਗਿਲ ਵਿੱਚ ਦੋ ਵਾਹਨ ਟਕਰਾ ਕੇ ਖੱਡ ਵਿੱਚ ਡਿੱਗੇ, 5 ਮੌਤਾਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੀ ਤਾਰੀਖ ਦਾ ਹੋਇਆ ਐਲਾਨ, 5 ਫਰਵਰੀ ਨੂੰ ਪੈਣਗੀਆਂ ਵੋਟਾਂ ਸਲਮਾਨ ਖਾਨ ਦੀ ਰਿਹਾਇਸ਼ ਵਿਚ ਸੁਰੱਖਿਆ ਵਧਾਈ, ਲਗਾਏ ਗਏ ਬੁਲੇਟਪਰੂਫ ਸ਼ੀਸ਼ੇ ਵਿਦੇਸ਼ ਜਾਣ ਵਾਲਿਆਂ ਤੋਂ ਭਾਰਤ ਸਰਕਾਰ ਲਵੇਗੀ 19 ਤਰ੍ਹਾਂ ਦੀ ਨਿੱਜੀ ਜਾਣਕਾਰੀ, ਨਿੱਜੀ ਡਾਟਾ ਕੇਂਦਰ ਨੂੰ ਦੱਸਣਾ ਹੋਵੇਗਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਰਿਹਾਇਸ਼ ’ਤੇ ਦੀ ਅੰਤਿਮ ਅਰਦਾਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਮਹਾਰਾਸ਼ਟਰ 'ਚ ਮ੍ਰਿਤਕ ਵਿਅਕਤੀ ਹੋਇਆ ਜਿਉਂਦਾ, ਐਂਬੂਲੈਂਸ 'ਚ ਸੀ ਲਾਸ਼, ਸਪੀਡ ਬਰੇਕਰ ਵਿੱਚ ਉੱਛਲੀ, ਸਾਹ ਚੱਲਣ ਲੱਗੇ ਦਿੱਲੀ 'ਚ ਸੰਘਣੀ ਧੁੰਦ, ਸੈਂਕੜੇ ਉਡਾਨਾਂ ਅਤੇ ਰੇਲ ਗੱਡੀਆਂ ਪ੍ਰਭਾਵਿਤ, ਧੁੰਦ ਕਾਰਨ ਸ੍ਰੀਨਗਰ ਅਤੇ ਅੰਮ੍ਰਿਤਸਰ ਹਵਾਈ ਅੱਡੇ ਬੰਦ