ਨਵੀਂ ਦਿੱਲੀ, 9 ਜੁਲਾਈ (ਪੋਸਟ ਬਿਊਰੋ): ਚੀਨੀ ਫੌਜ ਪੂਰਬੀ ਲੱਦਾਖ 'ਚ ਪੈਂਗੋਂਗ ਝੀਲ ਦੀ ਸਰਹੱਦ ਨੇੜੇ ਵੱਡੇ ਪੱਧਰ 'ਤੇ ਹਥਿਆਰ ਇਕੱਠੇ ਕਰ ਰਹੀ ਹੈ। ਅਮਰੀਕੀ ਕੰਪਨੀ ਬਲੈਕਸਕਾਈ ਨੇ ਆਪਣੀ ਸੈਟੇਲਾਈਟ ਤਸਵੀਰ ਜਾਰੀ ਕੀਤੀ ਹੈ। ਬਲੈਕਸਕਾਈ ਦਾ ਦਾਅਵਾ ਹੈ ਕਿ ਇਨ੍ਹਾਂ ਤਸਵੀਰਾਂ 'ਚ ਚੀਨੀ ਫੌਜੀਆਂ ਦੇ ਬੰਕਰ ਦਿਖਾਈ ਦੇ ਰਹੇ ਹਨ। ਇਹ ਹਥਿਆਰਾਂ ਅਤੇ ਈਧਨ ਨੂੰ ਸਟੋਰ ਕਰਨ ਲਈ ਤਿਆਰ ਕੀਤੇ ਗਏ ਹਨ।
ਇਹ ਬੰਕਰ 2021-22 ਦੌਰਾਨ ਬਣਾਏ ਗਏ ਹਨ। ਇਨ੍ਹਾਂ ਵਿੱਚ ਈਧਣ ਅਤੇ ਹਥਿਆਰ ਲੁਕਾਏ ਗਏ ਹਨ। ਇਸ ਥਾਂ 'ਤੇ ਬਖਤਰਬੰਦ ਵਾਹਨ ਵੀ ਦੇਖੇ ਗਏ ਹਨ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਚੀਨੀ ਫੌਜੀਆਂ ਦਾ ਪੈਂਗੌਂਗ ਝੀਲ ਦੇ ਨੇੜੇ ਸਿਰਜਾਪ 'ਚ ਅੱਡਾ ਹੈ। ਇੱਥੇ ਚੀਨੀ ਫੌਜੀਆਂ ਦਾ ਹੈੱਡਕੁਆਰਟਰ ਵੀ ਹੈ। ਭਾਰਤ ਇਸ ਜਗ੍ਹਾ ਨੂੰ ਆਪਣਾ ਹੋਣ ਦਾ ਦਾਅਵਾ ਕਰਦਾ ਰਿਹਾ ਹੈ। ਇਹ ਸਥਾਨ ਐੱਲਏਸੀ ਤੋਂ ਸਿਰਫ਼ 5 ਕਿਲੋਮੀਟਰ ਦੂਰ ਹੈ।