ਸਰੀ, 27 ਮਈ (ਪੋਸਟ ਬਿਊਰੋ): ਸੋਮਵਾਰ ਸ਼ਾਮ ਸਰੀ ਵਿੱਚ ਇੱਕ ਕਾਰ ਹਾਦਸੇ ਵਿਚ ਇਕ ਮੌਤ ਹੋ ਗਈ। ਸਰੀ ਫਾਇਰ ਸਰਵਿਸ ਨੇ ਦੱਸਿਆ ਕਿ ਉਸ ਨੂੰ ਕਲੋਵਰਡੇਲ `ਤੇ 56 ਐਵੇਨਿਊ ਅਤੇ 184 ਸਟਰੀਟ ਸ਼ਾਮ 4:30 ਵਜੇ ਦੇ ਕਰੀਬ ਸੂਚਨਾ ਮਿਲੀ। ਫਾਇਰਫਾਈਟਰ ਉੱਥੇ ਪਹੁੰਚੇ ਜੋਕਿ ਟੀ-ਬੋਨ ਕਰੈਸ਼ ਜਾਪਦਾ ਸੀ।
ਐੱਸਐੱਫਐੱਸ ਦੇ ਬੁਲਾਰੇ ਨੇ ਕਿਹਾ ਕਿ ਇੱਕ ਵਿਅਕਤੀ ਇੱਕ ਵਾਹਨ ਦੇ ਅੰਦਰ ਫਸਿਆ ਹੋਇਆ ਸੀ ਅਤੇ ਉਸ ਨੂੰ ਬਾਹਰ ਕੱਢਿਆ। ਮੌਕੇ 'ਤੇ ਮੌਜੂਦ ਪੈਰਾਮੈਡਿਕਸ ਨੇ ਜਾਨ ਬਚਾਉਣ ਦੀ ਕੋਸਿ਼ਸ਼ ਕੀਤੀ, ਪਰ ਵਿਅਕਤੀ ਨਹੀਂ ਬਚਿਆ।
ਅੱਗ ਬੁਝਾਊ ਵਿਭਾਗ ਨੇ ਨੋਟ ਕੀਤਾ ਕਿ ਜਾਂਚ ਆਪਣੇ ਸ਼ੁਰੂਆਤੀ ਪੜਾਅ 'ਤੇ ਹੈ ਅਤੇ ਪੁਲਿਸ ਅਤੇ ਫਾਇਰਫਾਈਟਰ ਹਾਲੇ ਵੀ ਸ਼ਾਮ 7 ਵਜੇ ਤੱਕ ਘਟਨਾ ਸਥਾਨ 'ਤੇ ਸਨ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।