Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਟੋਰਾਂਟੋ/ਜੀਟੀਏ

ਘਾਹ ਨੂੰ ਅੱਗ ਲੱਗਣ ਕਾਰਨ ਟੋਰਾਂਟੋ ਤੇ ਵਾਅਨ ਬਾਰਡਰ ਉੱਤੇ ਰੇਲ ਲਾਈਨਾਂ ਨੂੰ ਕਰਨਾ ਪਿਆ ਬੰਦ

April 02, 2024 09:07 AM

ਟੋਰਾਂਟੋ, 2 ਅਪਰੈਲ (ਪੋਸਟ ਬਿਊਰੋ) : ਮੰਗਲਵਾਰ ਸਵੇਰੇ ਘਾਹ ਨੂੰ ਕਈ ਥਾਵਾਂ ਉੱਤੇ ਅੱਗ ਲੱਗ ਜਾਣ ਕਾਰਨ ਟੋਰਾਂਟੋ ਤੇ ਵਾਅਨ ਦਰਮਿਆਨ ਬਾਰਡਰ ਦੇ ਨਾਲ ਲੱਗਦੀਆਂ ਰੇਲ ਲਾਈਨਾਂ ਨੂੰ ਆਰਜ਼ੀ ਤੌਰ ਉੱਤੇ ਬੰਦ ਕਰ ਦਿੱਤਾ ਗਿਆ। ਇਹ ਜਾਣਕਾਰੀ ਵਾਅਨ ਫਾਇਰ ਤੇ ਰੈਸਕਿਊ ਸਰਵਿਸ ਨੇ ਦਿੱਤੀ।
ਤਿੰਨ ਵੱਖ ਵੱਖ ਥਾਂਵਾਂ, ਜਿਨ੍ਹਾਂ ਵਿੱਚ ਸਟੀਲਜ਼ ਐਵਨਿਊ ਤੇ ਹਾਈਵੇਅ 400, ਕੀਲ ਸਟਰੀਟ ਤੇ ਸਟੀਲਜ਼ ਐਵਨਿਊ ਤੇ ਵੈਸਟਨ ਰੋਡ ਤੇ ਸਟੀਲਜ਼ ਐਵਨਿਊ ਸ਼ਾਮਲ ਹਨ, ਉੱਤੇ ਨੌਰਥ ਸਾਊਥ ਰੇਲਵੇ ਲਾਈਨ ਦੇ ਨਾਲ ਲੱਗੀ ਘਾਹ ਦੀ ਅੱਗ ਉੱਤੇ ਕਾਬੂ ਪਾਉਣ ਲਈ ਟੋਰਾਂਟੋ ਤੇ ਵਾਅਨ ਦੇ ਅਮਲੇ ਨੂੰ ਸੱਦਿਆ ਗਿਆ।ਅਪਡੇਟ ਦੌਰਾਨ ਵਾਅਨ ਫਾਇਰ ਦੇ ਬੁਲਾਰੇ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਅੱਗ ਟਰੈਕਸ ਤੱਕ ਵੀ ਪਹੁੰਚ ਗਈ।
ਅੱਗ ਤੱਕ ਪਹੁੰਚਣ ਲਈ ਕ੍ਰਿਊ ਨੂੰ ਕਈ ਥਾਂਵਾਂ ਉੱਤੇ ਰਾਹ ਬਣਾ ਕੇ ਉੱਥੇ ਤੱਕ ਪਹੁੰਚਣਾ ਪਿਆ। ਪਹਿਲਾਂ ਇੱਕ ਵਾਰੀ ਤਾਂ ਸੀਐਨ ਨੇ ਰੇਲ ਲਾਈਨਾਂ ਬੰਦ ਕਰ ਦਿੱਤੀਆਂ ਸਨ ਪਰ ਬਾਅਦ ਵਿੱਚ ਉਨ੍ਹਾਂ ਨੂੰ ਖੋਲ੍ਹ ਦਿੱਤਾ ਗਿਆ। ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਾਊਂਸਲਰ ਰੋਵੇਨਾ ਸੈਂਟੋਸ FCM ਦੀ ਫਾਈਨਾਂਸ ਐਂਡ ਇੰਫ੍ਰਾਸਟਰਕਚਰ ਕਮੇਟੀ ਦੇ ਫਿਰ ਤੋਂ ਪ੍ਰਧਾਨ ਨਿਯੁਕਤ ਟੀਟੀਸੀ ਸਟੇਸ਼ਨ `ਤੇ ਲੁੱਟ-ਖੌਹ ਦੌਰਾਨ ਇੱਕ ਵਿਅਕਤੀ `ਤੇ ਹਮਲਾ ਕਰਨ ਵਾਲੇ ਦੋ ਮੁਲਜ਼ਮਾਂ ਦੀ ਪੁਲਿਸ ਨੂੰ ਭਾਲ ਹਾਈਵੇ 401 `ਤੇ ਹਾਦਸੇ ਵਿਚ ਮਿਸੀਸਾਗਾ ਦੇ 82 ਸਾਲਾ ਵਿਅਕਤੀ ਦੀ ਮੌਤ ਜੂਨ ਵਿੱਚ ਹੋਏ ਸਾਈਬਰ ਹਮਲੇ ਵਿੱਚ ਕੁੱਝ ਵਿਦਿਆਰਥੀਆਂ ਦੀ ਜਾਣਕਾਰੀ ਹੋ ਸਕਦੀ ਹੈ ਉਜਾਗਰ : ਟੋਰਾਂਟੋ ਡਿਸਟਰਿਕਟ ਸਕੂਲ ਬੋਰਡ ਵਹਿਟਬੀ ਵਿੱਚ ਹਾਈਵੇ 401 `ਤੇ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ, ਦੋ ਜਖ਼ਮੀ ਹਰਦੀਪ ਗਰੇਵਾਲ ਦੇ ਬਾਰਬੇਕਿਊ `ਚ ਪਹੁੰਚੇ ਪ੍ਰੀਮਿਅਰ ਫੋਰਡ, ਕਿਹਾ- ਹਰਦੀਪ ਗਰੇਵਾਲ ਸਾਡੀ ਟੀਮ ਦੇ ਚੈਂਪੀਅਨ ਦਰਹਮ ਪੁਲਿਸ ਨੇ ਛੇ ਮਹੀਨੇ ਦੀ ਲੰਬੀ ਜਾਂਚ ਤੋਂ ਬਾਅਦ 32 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ ਬਲੈਕ ਓਕ ਸੀਨੀਅਰ ਕਲੱਬ ਨੇ ਮਨਾਇਆ ਭਾਰਤ ਦਾ 78ਵਾਂ ਅਜ਼ਾਦੀ ਦਿਹਾੜਾ ਡਾ. ਸੁਰਿੰਦਰ ਧੰਜਲ ਤੇ ਪ੍ਰੋ. ਰਾਜੇਸ਼ ਗੌਤਮ ਨਾਲ ਰੂ-ਬ-ਰੂ ਤੇ ਸਨਮਾਨ ਸਮਾਗ਼ਮ ਹਾਈਵੇ 401 `ਤੇ ਤਿੰਨ ਵਾਹਨਾਂ ਦੀ ਟੱਕਰ ਵਿੱਚ ਦੋ ਬੱਚਿਆਂ ਸਮੇਤ ਛੇ ਜ਼ਖਮੀ, ਹਸਪਤਾਲ `ਚ ਭਰਤੀ