ਨਕੋਦਰ, 12 ਜੂਨ (ਪੋਸਟ ਬਿਊਰੋ)- ਇਸ ਕਸਬੇ ਦੇ ਮੁਹੱਲਾ ਸੈਦਾਂ ਵਿੱਚਡਾਕਟਰ ਚਾਂਦ ਖੁੱਲਰ ਦੇ ਘਰਤੋਂ ਚੋਰ ਦਿਨ ਦਿਹਾੜੇ ਘਰ ਦੀ ਅਲਮਾਰੀ ਵਿੱਚੋਂ ਨਕਦੀ, ਚਾਂਦੀ ਦੇ ਗਹਿਣੇ ਅਤੇ ਦੋ ਮੋਬਾਈਲ ਫੋਨ ਚੋਰੀ ਕਰਕੇ ਲੈ ਗਏ। ਚੋਰੀ ਦੀ ਇਸ ਘਟਨਾ ਬਾਰੇ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਇਸ ਬਾਰੇ ਡਾਕਟਰ ਗੀਤਾ ਖੁੱਲਰ ਨੇ ਦੱਸਿਆ ਕਿ ਉਹ ਰੋਜ਼ ਵਾਂਗ ਸ਼ੁੱਕਰਵਾਰ ਕੰਮ ਉੱਤੇ ਗਈ ਅਤੇ ਦੁਪਹਿਰ ਸਮੇਂ ਘਰ ਵਾਪਸ ਆ ਕੇਕੰਮਾਂ ਵਿੱਚ ਰੁਝ ਗਈ। ਰਾਤ ਵੇਲੇ ਜਦੋਂ ਉਸ ਨੇ ਕਮਰੇ ਵਿੱਚ ਲੱਗੇ ਤਾਲੇ ਨੂੰ ਚਾਬੀ ਨਾਲ ਖੋਲ੍ਹ ਕੇ ਕਮਰੇ ਵਾਲੀ ਅਲਮਾਰੀ ਖੋਲ੍ਹੀ ਤਾਂ ਅਲਮਾਰੀ ਦਾ ਸਾਮਾਨ ਫਰਸ਼ ਉੱਤੇਆ ਡਿੱਗਾ। ਉਸ ਵਿੱਚ ਪਏ ਚਾਂਦੀ ਦੇ ਗਹਿਣੇ, ਕਰੀਬ ਸੱਠ ਹਜ਼ਾਰ ਰੁਪਏ ਨਕਦੀ, ਦੋ-ਤਿੰਨ ਪਰਸ, ਦੋ ਮੋਬਾਈਲ ਫੋਨ, ਡੈਬਿਟ ਕਾਰਡ ਤੇ ਹੋਰ ਸਾਮਾਨ ਗਾਇਬ ਸੀ। ਹੈਰਾਨੀ ਦੀ ਗੱਲ ਸੀ ਕਿ ਦਰਾਜ ਵਿੱਚ ਰੱਖੀ ਚਾਬੀ, ਜਿਸ ਨਾਲ ਕਮਰੇ ਦਾ ਤਾਲਾ ਖੁੱਲ੍ਹਦਾ ਸੀ, ਉਥੇ ਪਈ ਸੀ। ਚੋਰਾਂ ਨੇ ਕਮਰੇ ਦਾ ਤਾਲਾ ਚਾਬੀ ਨਾਲ ਖੋਲ੍ਹ ਕੇ ਅਲਮਾਰੀ ਦੀ ਫੋਲਾ ਫਾਲੀ ਕਰ ਕੇ ਚੋਰੀ ਕਰਨ ਪਿੱਛੋਂ ਫੋਲਾ ਫਾਲੀ ਕੀਤਾ ਸਾਮਾਨ ਅਲਮਾਰੀ ਵਿੱਚ ਸੁੱਟ ਕੇ ਅਲਮਾਰੀ ਵੀ ਬੰਦ ਕਰ ਦਿੱਤੀ ਤੇ ਕਮਰੇ ਨੂੰ ਤਾਲਾ ਲਾ ਕੇ ਫਰਾਰ ਹੋ ਗਏ। ਚੋਰੀ ਦੀ ਘਟਨਾ ਦਾ ਸ਼ੁੱਕਰਵਾਰ ਰਾਤ ਨੂੰ ਪਤਾ ਲੱਗਾ ਜਦੋਂ ਉਨ੍ਹਾਂ ਨੇ ਤਾਲੇ ਲੱਗੇ ਕਮਰੇ ਨੂੰ ਖੋਲ੍ਹਿਆ।