ਬਚਿਆ ਬਹੁਤਾ ਨਾ ਵਕਤ ਹੈ ਚੋਣ ਵਾਲਾ,
ਹੋਈਆਂ ਧਿਰਾਂ ਹਨ ਸਭ ਸਰਗਰਮ ਬੇਲੀ।
ਦਾਅਵਾ ਜਿੱਤਣ ਦਾ ਸਾਰੇ ਈ ਕਰੀ ਜਾਂਦੇ,
ਕੋਈ ਨਾ ਕਿਸੇ ਦੇ ਸਾਹਮਣੇ ਨਰਮ ਬੇਲੀ।
ਜੇ ਕੋਈ ਦੂਜੇ ਨੂੰ ਮਾਸਾ ਕਮਜ਼ੋਰ ਕਹਿੰਦਾ,
ਅਗਲਾ ਆਖੇ ਕਿ ਕੱਢ ਦੇਊਂ ਭਰਮ ਬੇਲੀ।
ਜਿਹੜੇ ਅੰਦਰ ਤੋਂ ਢਾਹ ਈ ਲਾਉਣ ਵਾਲੇ,
ਉਹ ਵੀ ਵਫਾ ਨੂੰ ਆਖ ਰਹੇ ਧਰਮ ਬੇਲੀ।
ਕੋਈ ਯਕੀਨ ਹੈ ਨਾ ਜਿਹੜੇ ਵਰਕਰਾਂ ਦਾ,
ਇਨ੍ਹਾਂ ਨੂੰ ਨਾਲ ਲੈ ਕੇ ਲੜਨੀ ਜੰਗ ਬੇਲੀ।
ਅੰਦਰੋਂ ਹੋਰ ਤੇ ਬਾਹਰੋਂ ਹਨ ਹੋਰ ਲੀਡਰ,
ਗਿਰਗਿਟ ਵਾਂਗ ਹਨ ਬਦਲਦੇ ਰੰਗ ਬੇਲੀ।
-ਤੀਸ ਮਾਰ ਖਾਂ