ਲੁਧਿਆਣਾ, 3 ਜਨਵਰੀ (ਪੋਸਟ ਬਿਊਰੋ)- ਇਸ ਜਿ਼ਲੇ ਦੇ ਥਾਣਾ ਜੋਧਾਂ ਦੇ ਪਿੰਡ ਸਹਿਜਾਦ ਨੇੜੇ ਅੱਠ ਮਹੀਨੇ ਦੇ ਬੱਚੇ ਦਾ ਸਿਰ ਧੜ ਤੋਂ ਵੱਖ ਮਿਲਿਆ ਹੈ, ਜਿਸ ਬਾਰੇ ਤੰਤਰ ਵਿਦਿਆ ਲਈ ਬੱਚੇ ਦੀ ਬਲੀ ਦਿੱਤੀ ਹੋਣ ਦਾ ਸ਼ੱਕ ਹੈ। ਇਸ ਕਾਰਨ ਪੁਲਸ ਨੇ ਇਲਾਕੇ ਦੇ ਸੱਤ ਤੰਤਰਿਕਾਂ ਤੋਂ ਪੁੱਛਗਿੱਛ ਦੇ ਬਾਅਦ ਇਲਾਕੇ ਦੇ 12 ਕੈਮਰਿਆਂ ਦੀ ਫੁਟੇਜ ਦੇਖੀ ਹੈ। ਬੱਚੇ ਦੀ ਦੇ ਲਾਸ਼ ਪਛਾਣ ਹਾਲੇ ਨਹੀਂ ਹੋ ਸਕੀ, ਪੁਲਸ ਨੇ ਉਸ ਦੀ ਲਾਸ਼ ਅਤੇ ਕੱਪੜਿਆਂ ਦੀਆਂ ਫੋਟੋ ਪੂਰੇ ਪੰਜਾਬ ਅਤੇ ਆਸਪਾਸ ਦੇ ਰਾਜਾਂ ਵਿੱਚ ਈ-ਮੇਲ ਰਾਹੀਂ ਭੇਜੀਆਂ ਹਨ, ਤਾਂ ਕਿ ਉਸ ਬੱਚੇ ਦੇ ਬਾਰੇ ਪਤਾ ਲੱਗ ਸਕੇ।