Welcome to Canadian Punjabi Post
Follow us on

06

June 2025
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਪੁਲਿਸ ਬੈਰਹੇਵਨ ਰੋਡ `ਤੇ ਮਿਲੀ ਲਾਸ਼, ਪੁਲਿਸ ਕਰ ਰਹੀ ਜਾਂਚ

October 07, 2024 02:12 PM

ਓਟਵਾ, 7 ਅਕਤੂਬਰ (ਪੋਸਟ ਬਿਊਰੋ): ਓਟਵਾ ਪੁਲਿਸ ਸਰਵਿਸ ਬੈਰਹੇਵਨ ਵਿੱਚ ਇੱਕ ਸੜਕ `ਤੇ ਲਾਸ਼ ਮਿਲਣ ਤੋਂ ਬਾਅਦ ਜਾਂਚ ਕਰ ਰਹੀ ਹੈ।
ਐਮਰਜੈਂਸੀ ਦਲ ਨੇ ਸੋਮਵਾਰ ਨੂੰ ਸਵੇਰੇ ਲਗਭਗ 10:15 ਵਜੇ ਗਰੀਨਬੈਂਕ ਰੋਡ ਦੇ 3100 ਬਲਾਕ, ਸਟਰੈਂਡਹਰਡ ਡਰਾਈਵ ਵਿੱਚ ਇੱਕ ਮ੍ਰਿਤਕ ਵਿਅਕਤੀ ਦੀ ਸੂਚਨਾ `ਤੇ ਕਾਰਵਾਈ ਕੀਤੀ।
ਪੁਲਿਸ ਨੇ ਕਿਹਾ ਕਿ ਇਹ ਜਾਂਚ ਹਾਲੇ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਇਸ ਲਈ ਅੱਗੇ ਕੋਈ ਜਾਣਕਾਰੀ ਨਹੀਂ ਦਿੱਤੀ ਜਾਵੇਗੀ ।
ਸੋਮਵਾਰ ਦੁਪਹਿਰ ਨੂੰ ਗਰੀਨਬੈਂਕ ਰੋਡ ਅਤੇ ਸਟਰੈਂਡਹਰਡ ਡਰਾਈਵ ਦੇ ਚੁਰਾਸਤੇ ਕੋਲ ਘਾਹ ਦੇ ਮੈਦਾਨ ਨੂੰ ਪੀਲੇ ਰੰਗ ਦੀ ਪੁਲਿਸ ਟੇਪ ਨਾਲ ਕਵਰ ਕਰ ਦਿੱਤਾ ਗਿਆ ਹੈ। ਗਰੀਨਬੈਂਕ ਰੋਡ `ਤੇ ਪੁਲਿਸ ਅਧਿਕਾਰੀ ਘਟਨਾ ਸਥਾਨ ਉੱਤੇ ਮੌਜੂਦ ਹਨ। ਜਾਂਚ ਜਾਰੀ ਰਹਿਣ ਤੱਕ ਲੋਕਾਂ ਨੂੰ ਉਸ ਇਲਾਕੇ ਤੋਂ ਦੂਰ ਰਹਿਣ ਲਈ ਕਿਹਾ ਜਾ ਰਿਹਾ ਹੈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਮੋਦੀ ਨੂੰ ਜੀ-7 ਸੰਮੇਲਨ ਲਈ ਸੱਦਾ ਭੇਜਿਆ ਕੈਨੇਡਾ 'ਚ ਨਵਾਂ ਇੰਮੀਗ੍ਰੇਸ਼ਨ ਬਿੱਲ ਪੇਸ਼, ਅਧਿਕਾਰੀਆਂ ਨੂੰ ਵਧੇਰੇ ਅਧਿਕਾਰ ਦੇਵੇਗਾ ਬਿੱਲ ਸੀ-2 ਪ੍ਰੀਮੀਅਰ ਸਮਿੱਥ ਨੇ ਐਡਮਿੰਟਨ ਆਇਲਰਜ਼ ਦੀ ਗੇਮ ਦੇਖਣ ਲਈ ਪ੍ਰਧਾਨ ਮੰਤਰੀ ਕਾਰਨੀ ਨੂੰ ਦਿੱਤਾ ਸੱਦਾ ਅਪ੍ਰੈਲ ਵਿਚ ਕੈਨੇਡਾ ਦਾ ਮਾਲ ਵਪਾਰ ਘਾਟਾ 7.1 ਬਿਲੀਅਨ ਡਾਲਰ ਦੇ ਰਿਕਾਰਡ ਪੱਧਰ `ਤੇ ਪਹੁੰਚਿਆ ਅਮਰੀਕੀਆਂ ਨਾਲ ਗੱਲਬਾਤ ਵਿੱਚ ਹੋਈ ਹੈ ਪ੍ਰਗਤੀ : ਸਮਿਥ ਰੈਸਟੋਰੈਂਟਾਂ ਤੋਂ ਜ਼ਬਰਨ ਵਸੂਲੀ ਮਾਮਲੇ ‘ਚ ਪੁਲਿਸ ਦੀ ਵੱਡੀ ਕਾਰਵਾਈ, 13 ਸ਼ੱਕੀ ਗ੍ਰਿਫ਼ਤਾਰ ਕਿਊਬੈਕ ਪੁਲਿਸ ਨੇ ਗ੍ਰੇਨਵਿਲ-ਸੁਰ-ਲਾ-ਰੂਜ ਵਿੱਚ ਲਾਪਤਾ ਰਾਫਟਰ ਦੀ ਭਾਲ ਕੀਤੀ ਸਸਪੈਂਡ ਓਟਵਾ ਪਬਲਿਕ ਸਕੂਲ ਟਰੱਸਟੀ ਡਾ. ਕਪਲਾਨ-ਮਿਰਥ ਨੇ ਅਹੁਦੇ ਤੋਂ ਦਿੱਤਾ ਅਸਤੀਫਾ ਕੈਂਬਰਿਜ `ਚ ਬਿਨ੍ਹਾਂ ਮਨਜ਼ੂਰੀ ਵਾਲੇ ਕਾਰ ਸੰਮੇਲਨ ਪ੍ਰਬੰਧਕਾਂ `ਤੇ ਲੱਗੇ ਕਈ ਉਲੰਘਣਾਵਾਂ ਦੇ ਦੋਸ਼ ਦੱਖਣੀ ਓਟਵਾ ਵਿੱਚ ਵਿਅਕਤੀ `ਤੇ ਲੱਗਾ ਔਰਤ ਦੇ ਸੈਕੰਡ ਡਿਗਰੀ ਕਤਲ ਦਾ ਦੋਸ਼