Welcome to Canadian Punjabi Post
Follow us on

20

August 2019
ਅੰਤਰਰਾਸ਼ਟਰੀ
ਪਾਬੰਦੀਸ਼ੁਦਾ ਰਹੀ ਮਿਜ਼ਾਈਲ ਦਾ ਅਮਰੀਕਾ ਨੇ ਕੀਤਾ ਪ੍ਰੀਖਣ

ਵਾਸਿ਼ੰਗਟਨ, 20 ਅਗਸਤ (ਪੋਸਟ ਬਿਊਰੋ) : ਪਿਛਲੇ 30 ਸਾਲਾਂ ਤੋਂ ਜਿਸ ਕਿਸਮ ਦੀ ਮਿਜ਼ਾਈਲ ਦਾ ਪ੍ਰੀਖਣ ਕਰਨ ਉੱਤੇ ਪਾਬੰਦੀ ਲੱਗੀ ਹੋਈ ਸੀ ਆਖਿਰਕਾਰ ਅਮਰੀਕਾ ਨੇ ਉਹ ਪ੍ਰੀਖਣ ਕਰ ਲਿਆ। ਜਿ਼ਕਰਯੋਗ ਹੈ ਕਿ ਇਸ ਮਹੀਨੇ ਅਮਰੀਕਾ ਤੇ ਰੂਸ ਦੋਵਾਂ ਨੇ ਅਜਿਹੀ ਸੰਧੀ ਨੂੰ ਖ਼ਤਮ ਕਰ ਦਿੱਤਾ ਜਿਹੜੀ ਇਹੋ ਜਿਹੇ ਹਥਿਆਰਾਂ ਦੇ ਪ੍ਰੀਖਣ ਉੱਤੇ ਰੋਕ ਲਾਉਣ ਲ

ਮਲੇਸ਼ੀਆ ’ਚ ਜ਼ਾਕਿਰ ਨਾਇਕ ਦੇ ਭਾਸ਼ਣ ਦੇਣ ’ਤੇ ਲੱਗੀ ਪਾਬੰਦੀ

ਨਵੀਂ ਦਿੱਲੀ, 20 ਅਗਸਤ (ਪੋਸਟ ਬਿਊਰੋ) : ਭਾਰਤ ਦਾ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਹੁਣ ਮਲੇਸ਼ੀਆ ਵਿੱਚ ਕੋਈ ਭਾਸ਼ਣ ਨਹੀਂ ਦੇ ਸਕੇਗਾ। ਮਲੇਸ਼ੀਆ ਦੀ ਸਰਕਾਰ ਨੇ ਉਸ ਦੇ ਭਾਸ਼ਣ ਦੇਣ ਉੱਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ।ਇਸ ਤੋਂ ਪਹਿਲਾਂ ਮਲੇਸ਼ੀ

ਉਈਗਰਾਂ ਦੀ ਗ੍ਰਿਫਤਾਰੀ ਕਰਨ ਵਿੱਚ ਮਿਸਰ ਨੇ ਕੀਤੀ ਸੀ ਚੀਨ ਦੀ ਮਦਦ

ਕਾਹਿਰਾ, 19 ਅਗਸਤ (ਪੋਸਟ ਬਿਊਰੋ)- ਕਰੀਬ ਦੋ ਸਾਲ ਪਹਿਲਾਂ ਸੁੰਨੀ ਮੁਸਲਮਾਂ ਦੀ ਸਿਖਲਾਈ ਸੰਸਥਾ ਅਲ ਅਜਹਰ ਵਿੱਚੋਂ ਉਈਗਰ ਵਿਦਿਆਰਥੀ ਅਬੁਦਲਮਲਿਕ ਅਬੁਦਲਅਜ਼ੀਜ ਨੂੰ ਮਿਸਰ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਪਹਿਲਾਂ ਉਨ੍ਹਾਂ ਨੂੰ ਹੱਥਕੜੀ ਲਾਈ ਅਤੇ ਫਿਰ ਉਨ੍ਹਾਂ ਦਾ ਚਿਹਰਾ ਢੱਕ ਦਿੱਤਾ। ਜਦ ਉਨ੍ਹਾਂ ਨਕਾਬ ਹਟਾਇਆ ਗਿਆ ਤਾਂ ਉਹ ਰਾਜਧਾਨੀ ਕਾਹਿਰਾ ਦੇ ਥਾਣੇ ਵਿੱਚ ਸਨ ਤੇ ਚੀਨੀ ਅਧਿਕਾਰੀ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੇ ਸਨ। 

ਪਾਕਿ ਦੁਕਾਨਦਾਰਾਂ ਦੀ ਮੰਗ: ਪਾਕਿਸਤਾਨ ਪੁੱਜ ਚੁੱਕੀਆਂ ਭਾਰਤੀ ਵਸਤਾਂ ਵੇਚਣ ਦੀ ਆਗਿਆ ਤਾਂ ਦੇ ਦਿਓ

ਇਸਲਾਮਾਬਾਦ, 19 ਅਗਸਤ (ਪੋਸਟ ਬਿਊਰੋ)- ਪਾਕਿਸਤਾਨੀ ਲੋਕਾਂ ਦੀ ਇੱਕ ਸੰਸਥਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦੇ ਹਵਾਈ ਅੱਡਿਆਂ ਅਤੇ ਬੰਦਰਗਾਹਾਂ ਵਿੱਚ ਪਹਿਲਾਂ ਤੋਂ ਪੁੱਜ ਚੁੱਕੀਆਂ ਭਾਰਤੀ ਵਸਤਾਂ ਨੂੰ ਸਥਾਨਕ ਮਾਰਕੀਟਾਂ ਵਿੱਚ ਵੇਚਣ ਦੀ ਆਗਿਆ ਦੇ ਦਿੱਤੀ ਜਾਵੇ। ਇਸ ਸਬੰਧੀ ਲਾਹੌਰ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨੇ ਵਪਾਰ ਮੰਤਰਾਲੇ ਦੇ ਡਾਇਰੈਕਟਰ ਜਨਰਲ ਨੂੰ ਪੱਤਰ ਵੀ ਲਿਖਿਆ ਹੈ।

ਬੰਗਲਾ ਦੇਸ਼ ਵਿੱਚ ਅੱਗ ਲੱਗਣ ਕਾਰਨ 50,000 ਲੋਕ ਬੇਘਰ

ਢਾਕਾ, 19 ਅਗਸਤ (ਪੋਸਟ ਬਿਊਰੋ)- ਬੰਗਲਾ ਦੇਸ਼ ਦੀ ਰਾਜਧਾਨੀ ਢਾਕਾ 'ਚ ਇਕ ਝੁੱਗੀਆਂ ਵਾਲੀ ਬਸਤੀ 'ਚ ਭਿਅੰਕਰ ਅੱਗ ਲੱਗ ਜਾਣ ਕਾਰਨ 50 ਹਜ਼ਾਰ ਲੋਕ ਬੇਘਰ ਹੋ ਗਏ। ਬੀ ਬੀ ਸੀ ਮੁਤਾਬਕ ਬੀਤੇ ਦਿਨ ਲੱਗੀ ਅੱਗ 'ਚ ਚਾਲਾਨਟਿਕਾ ਝੁੱਗੀ ਬਸਤੀ 'ਚ ਕਰੀਬ 15,000 ਘਰ ਸੜ ਕੇ ਸੁਆਹ ਹੋ ਗਏ।

ਪਾਕਿਸਤਾਨ ਇੱਕ ਹੋਰ ਤਖਤਾ ਪਲਟ ਵੱਲ ਵਧਦਾ ਜਾਪਦੈ

ਇਸਲਾਮਾਬਾਦ, 19 ਅਗਸਤ (ਪੋਸਟ ਬਿਊਰੋ)- ਅੱਤਵਾਦ ਬਾਰੇ ਕੌਮਾਂਤਰੀ ਦਬਾਅ ਦਾ ਸਾਹਮਣਾ ਕਰਨ ਵਿੱਚ ਬਹੁਤੀ ਔਖਾ ਮਹਿਸੂਸ ਕਰ ਰਿਹਾ ਪਕਿਸਤਾਨ ਇੱਕ ਹੋਰ ਫੌਜੀ ਤਖਤਾ ਪਲਟ ਵੱਲ ਜਾਂਦਾ ਲੱਗਦਾ ਹੈ। ਪਾਕਿਸਤਾਨੀ ਫੌਜ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਚਾਲੇ ਦੂਰੀਆਂ ਵਧ ਰਹੀਆਂ ਹਨ। 

ਇਰਾਨ ਦਾ ਟੈਂਕਰ ‘ਗ੍ਰੇਸ ਵੰਨ’ ਫੜਨ ਲਈ ਅਮਰੀਕਾ ਨੇ ਵਾਰੰਟ ਜਾਰੀ ਕੀਤਾ

ਵਾਸ਼ਿੰਗਟਨ, 18 ਅਗਸਤ, (ਪੋਸਟ ਬਿਊਰੋ)- ਈਰਾਨ ਦੇ ਤੇਲ ਟੈਂਕਰ ਗ੍ਰੇਸ ਵੰਨ ਨੂੰ ਜਿਬ੍ਰਾਲਟਰ ਵਿੱਚ ਰੁਕਵਾ ਸਕਣ ਤੋਂ ਅਸਫਲ ਰਹੇ ਅਮਰੀਕਾ ਨੇ ਉਸ ਨੂੰ ਫੜਨ ਦਾ ਨਵਾਂ ਰਾਹ ਲੱਭਿਆ ਹੈ। ਉਸ ਦੇ ਨਿਆਂ ਵਿਭਾਗ ਨੇ ਵਾਰੰਟ ਜਾਰੀ ਕਰ ਕੇ ਅਮਰੀਕੀ ਨੇਵੀ ਅਤੇ ਹੋਰਨਾਂ ਏਜੰਸੀਆਂ ਨੂੰ ਟੈਂਕਰ ਉੱਤੇ ਕਬਜ਼ਾ ਕਰਨ ਦਾ ਆਦੇਸ਼ ਦੇ ਦਿੱਤਾ ਹੈ। 

ਕਾਬੁਲ ਵਿੱਚ ਵਿਆਹ ਸਮਾਗਮ ਦੇ ਹਾਲ ਵਿੱਚ ਧਮਾਕਾ, 63 ਮੌਤਾਂ, 182 ਤੋਂ ਵੱਧ ਜ਼ਖ਼ਮੀ

ਕਾਬੁਲ, 18 ਅਗਸਤ, (ਪੋਸਟ ਬਿਊਰੋ)- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਵੱਡੇ ਆਤਮਘਾਤੀ ਬੰਬ ਧਮਾਕੇ ਵਿੱਚ ਘੱਟੋ-ਘੱਟ 63 ਲੋਕਾਂ ਦੀ ਮੌਤ ਹੋ ਗਈ ਤੇ 182 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਗ੍ਰਹਿ ਮੰਤਰਾਲੇ ਦੇ ਬੁਲਾਰੇ ਮੁਤਾਬਕ ਇਹ ਧਮਾਕਾ ਪੱਛਮ ਕਾਬਲ ਦੇ ਇੱਕ ਵੈਡਿੰਗ ਹਾਲ ਵਿੱਚ ਹੋਇਆ। ਇਸ ਸਮਾਰੋਹ ਵਿੱਚ ਇੱਕ ਹਜ਼ਾਰ ਤੋਂ ਵੱਧ ਮਹਿਮਾਨ ਮੌਜੂਦ ਸਨ। ਮਰਨ ਵਾਲਿਆਂ ਦੀ ਗਿਣਤੀ ਹਾਲੇ ਹੋਰ ਵੱਧ ਸਕਦੀ ਹੈ।

ਪਾਕਿ ਨੂੰ ਨਵਾਂ ਝਟਕਾ: ਅਮਰੀਕਾ ਨੇ 44 ਕਰੋੜ ਡਾਲਰ ਦੀ ਮਦਦ ਰੋਕ ਲਈ

ਵਾਸ਼ਿੰਗਟਨ, 18 ਅਗਸਤ, (ਪੋਸਟ ਬਿਊਰੋ)- ਆਰਥਿਕ ਪੱਖ ਤੋਂ ਬਹੁਤ ਬੁਰੇ ਹਾਲਾਤ ਵਿੱਚ ਫਸੇ ਹੋਏ ਪਾਕਿਸਤਾਨ ਨੂੰ ਅਮਰੀਕਾ ਤੋਂ ਇਕ ਹੋਰ ਵੱਡਾ ਝਟਕਾ ਲੱਗਾ ਹੈ। ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਆਰਥਿਕ ਮਦਦ ਵਿੱਚ ਕਰੀਬ 44 ਕਰੋੜ ਡਾਲਰ ਦੀ ਕਟੌਤੀ ਕਰ ਦਿੱਤੀ ਹੈ। ਇਸ ਦੇ ਬਾਅਦ ਉਸ ਨੂੰ ਅਮਰੀਕਾ ਤੋਂ ਸਿਰਫ 4.1 ਅਰਬ ਡਾਲਰ ਦੀ ਆਰਥਿਕ ਸਹਾਇਤਾ ਹੀ ਮਿਲਣ ਦੀ ਆਸ ਜਤਾਈ ਜਾ ਰਹੀ ਹੈ।

ਪਾਕਿ ਦਾ ਆਜ਼ਾਦੀ ਦਿਨ: ਇਮਰਾਨ ਖਾਨ ਦੇ ਉਚੇਚੇ ਭਾਸ਼ਣ ਤੋਂ ਭਾਰਤ ਸਰਕਾਰ ਦੇ ਐਕਸ਼ਨ ਦਾ ਡਰ ਝਲਕਦਾ ਰਿਹਾ

ਇਸਲਾਮਾਬਾਦ, 14 ਅਗਸਤ, (ਪੋਸਟ ਬਿਊਰੋ)- ਪਾਕਿਸਤਾਨ ਦਾ ਆਜ਼ਾਦੀ ਦਿਵਸ ਮਨਾਉਣ ਦੇ ਲਈ ਓਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਜ ਬੁੱਧਵਾਰ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ (ਪੀ ਓ ਕੇ) ਦੀ ਵਿਧਾਨ ਸਭਾ ਵਿਚ ਉਚੇਚੇ ਪਹੁੰਚੇ ਅਤੇ ਓਥੇ ਉਨ੍ਹਾਂ ਨੇ ਇਕ ਵਾਰ ਫਿਰ ਕਸ਼ਮੀਰ ਦਾ ਮੁੱਦਾ ਚੁੱਕਿਆ। ਇਸ ਮੌਕੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਕੀਤੀ ਤਕਰੀਰ ਵਿੱਚੋਂ ਭਾਰਤ ਦੀ ਕਿਸੇ ਕਾਰਵਾਈ ਦਾ ਡਰ ਵਾਰ-ਵਾਰ ਝਲਕਦਾ ਰਿਹਾ।

ਹਾਂਗ ਕਾਂਗ ਦੀ ਆਗੂ ਲੇਮ ਨੇ ਕਿਹਾ: ਖਿੱਲਰਨ ਦੇ ਰਸਤੇ ਉੱਤੇ ਹੈ ਦੇਸ਼

ਹਾਂਗਕਾਂਗ, 14 ਅਗਸਤ (ਪੋਸਟ ਬਿਊਰੋ)- ਹਾਂਗਕਾਂਗ ਵਿੱਚ ਲੋਕਤੰਤਰ ਸਮਰਥਕਾਂ ਦਾ ਪ੍ਰਦਰਸ਼ਨ ਖਤਮ ਨਹੀਂ ਹੋ ਰਿਹਾ ਅਤੇ ਕੱਲ੍ਹ ਲਗਾਤਾਰ ਦੂਸਰੇ ਦਿਨ ਪ੍ਰਦਰਸ਼ਨਕਾਰੀਆਂ ਨੇ ਇਥੇ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਘਿਰਾਓ ਕੀਤਾ। ਇਸ ਕਾਰਨ ਜ਼ਿਆਦਾਤਰ ਉਡਾਣਾਂ ਨੂੰ ਰੱਦ ਕਰਨਾ ਪਿਆ। 

ਭਾਰਤ ਵੱਲੋਂ ਹਾਂਗਕਾਂਗ ਜਾਣ ਵਾਲੇ ਯਾਤਰੀਆਂ ਨੂੰ ਚੇਤਾਵਨੀ ਜਾਰੀ

ਹਾਂਗਕਾਂਗ, 14 ਅਗਸਤ (ਪੋਸਟ ਬਿਊਰੋ)- ਪ੍ਰਦਰਨਕਾਰੀਆਂ ਦੇ ਵਿਰੋਧ ਕਾਰਨ ਹਾਂਗਕਾਂਗ ਅੰਤਰਰਾਸ਼ਟਰੀ ਏਅਰਪੋਰਟ ਤੋਂ ਕੱਲ੍ਹ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਏਅਰਪੋਰਟ ਦੀ ਵੈਬਸਾਈਟ ਉੱਤੇ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਹਾਂਗਕਾਂਗ ਅੰਤਰਰਾਸ਼ਟਰੀ ਏਅਰਪੋਰਟ ਦੀ ਕਾਰਜ ਪ੍ਰਣਾਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ, ਇਥੋਂ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਬਿਆਨ ਵਿੱਚ ਸਾਰੇ ਯਾਤਰੀਆਂ ਨੂੰ ਜਲਦੀ ਟਰਮੀਨਲ ਦੀ 

17 ਦੇਸ਼ਾਂ ਵਿੱਚ ਉਤਰੀ ਕੋਰੀਆ ਦੇ 35 ਸਾਈਬਰ ਹਮਲਿਆਂ ਦੀ ਯੂ ਐਨ ਜਾਂਚ ਕਰ ਰਿਹੈ

ਯੂ ਐਨ, 14 ਅਗਸਤ (ਪੋਸਟ ਬਿਊਰੋ)- ਯੂ ਐਨ ਦੇ ਮਾਹਰਾਂ ਦਾ ਕਹਿਣਾ ਹੈ ਕਿ ਉਹ 17 ਦੇਸ਼ਾਂ ਵਿੱਚ ਉਤਰੀ ਕੋਰੀਆ ਵੱਲੋਂ ਕੀਤੇ ਗਏ 35 ਸਾਈਬਰ ਹਮਲਿਆਂ ਦੀ ਜਾਂਚ ਕਰ ਰਹੇ ਹਨ। ਇਹ ਅਪਰਾਧ ਓਦੋਂ ਕੀਤੇ ਗਏ ਸਨ, ਜਦੋਂ ਉਤਰੀ ਕੋਰੀਆ ਪਹਿਲਾਂ ਤੋਂ ਹੀ ਯੂ ਐਨ ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਸੀ।

ਡੋਨਾਲਡ ਟਰੰਪ ਭਾਰਤ-ਪਾਕਿ ਵਿਚੋਲਗੀ ਤੋਂ ਪਾਸੇ ਹੋਏ

ਨਿਊਯਾਰਕ, 14 ਅਗਸਤ (ਪੋਸਟ ਬਿਊਰੋ)- ਅਮਰੀਕਾ ਵਿੱਚ ਭਾਰਤੀ ਰਾਜਦੂਤ ਹਰਸ਼ਨ ਵਰਧਨ ਸ਼੍ਰਿੰਗਲਾ ਨੇ ਦੱਸਿਆ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਕਸ਼ਮੀਰ ਵਿਵਾਦ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਕਰਾਉਣ ਦੀ ਪੇਸ਼ਕਸ਼ ਦਾ ਮੁੱਦਾ ਅੱਗੋਂ ਨਹੀਂ ਵਿਚਾਰਿਆ ਜਾਵੇਗਾ।

ਟਰੇਡ ਵਾਰ ਦੇ ਡਰ ਤੋੱ ਅਮਰੀਕਾ ਨੇ ਚੀਨੀ ਵਸਤਾਂ ਉੱਤੇ ਲਾਇਆ ਜਾਣ ਵਾਲਾ ਟੈਰਿਫ ਟਾਲਿਆ ਅਮਰੀਕੀ ‘ਡੇਅ ਕੇਅਰ ਸੈਂਟਰ’ ਵਿੱਚ ਅੱਗ ਨਾਲ ਪੰਜ ਬੱਚਿਆਂ ਦੀ ਮੌਤ ਮਿਆਂਮਾਰ 'ਚ ਜ਼ਮੀਨ ਖਿਸਕਣ ਨਾਲ ਮੌਤਾਂ ਦੀ ਗਿਣਤੀ 56 ਹੋਈ ਯੂ ਐੱਨ ਵਿੱਚ ਪਾਕਿਸਤਾਨੀ ਰਾਜਦੂਤ ਮਲੀਹਾ ਲੋਧੀ ਵਿਰੁੱਧ ਪਾਕਿ ਨਾਗਰਿਕ ਭੜਕਿਆ ਪਾਕਿ ਦੇ ਮੰਤਰੀ ਨੇ ਭਾਰਤ ਦੇ ਪੰਜਾਬੀ ਫੌਜੀਆਂ ਨੂੰ ਭਾਰਤ ਦੇ ਵਿਰੋਧ ਲਈ ਉਕਸਾਇਆ ਪਾਕਿਸਤਾਨੀ ਪੱਤਰਕਾਰ ਦਾ ਦਾਅਵਾ: ਕੰਟਰੋਲ ਰੇਖਾ ਵੱਲ ਤੁਰੀ ਜਾਂਦੀ ਹੈ ਪਾਕਿਸਤਾਨੀ ਫੌਜ ਹਾਂਗਕਾਂਗ ਵਿੱਚ ਚੀਨ ਵਿਰੋਧੀ ਪ੍ਰਦਰਸ਼ਨ ਕਰਦੇ ਲੋਕਾਂ ਉੱਤੇ ਪੁਲਸ ਨੇ ਹੰਝੂ ਗੈਸ ਦੇ ਗੋਲੇ ਛੱਡੇ ਸਾਊਦੀ ਅਰਬ ਦੇ ਗੱਠਜੋੜ ਨੇ ਅਦਨ ਵਿੱਚ ਹਵਾਈ ਹਮਲੇ ਕੀਤੇ ਅਮਰੀਕਾ-ਤਾਲਿਬਾਨ ਦੀ ਅੱਠਵੇਂ ਦੌਰ ਦੀ ਗੱਲਬਾਤ ਉਮੀਦ ਨਾਲ ਖ਼ਤਮ ਪਾਕਿ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਨੁਕਸਾਨਿਆ, ਦੋ ਜਣੇ ਗ੍ਰਿਫਤਾਰ ਕਰਾਚੀ ਵਿੱਚ ਮੀਕਾ ਸਿੰਘ ਦੇ ਪ੍ਰੋਗਰਾਮ ਨਾਲ ਵਿਵਾਦ ਛਿੜਿਆ ਜਮਹੂਰੀਅਤ ਪੱਖੀ ਮੁਜ਼ਾਹਰਿਆਂ ਕਾਰਨ ਹਾਂਗ ਕਾਂਗ ਦੇ ਏਅਰਪੋਰਟ ਨੂੰ ਕੀਤਾ ਗਿਆ ਬੰਦ ਐਪਸਟੀਨ ਖ਼ੁਦਕੁਸ਼ੀ ਕੇਸ ਵਿੱਚ ਟਰੰਪ ਵੱਲੋਂ ਕੀਤੇ ਟਵੀਟ ਨੇ ਨਵਾਂ ਵਿਵਾਦ ਛੇੜਿਆ ਇਮਰਾਨ ਨੇ ਕਸ਼ਮੀਰ ਵਿੱਚ ਆਬਾਦੀ ਦੇ ਅੰਕੜੇ ਵਿਗਾੜਨ ਦਾ ਦੋਸ਼ ਵੀ ਲਾ ਧਰਿਆ ਰੂਸ ਵਿੱਚ ਰਾਕੇਟ ਪ੍ਰੀਖਣ ਮੌਕੇ ਧਮਾਕਾ ਪੰਜ ਐਟਮੀ ਵਿਗਿਆਨੀਆਂ ਦੀ ਮੌਤ ਈਰਾਨ ਨੇ ਆਪਣਾ ਏਅਰ ਡਿਫੈਂਸ ਸਿਸਟਮ ਤਿਆਰ ਕਰ ਲਿਆ ਚੀਨ ਵਿੱਚ ਲੇਕਿਮਾ ਤੂਫਾਨ ਨਾਲ ਤਬਾਹੀ, 18 ਮੌਤਾਂ ਨਾਗਾਸਾਕੀ ਨੇ ਐਟਮੀ ਹਥਿਆਰਾਂ ਉੱਤੇ ਪਾਬੰਦੀ ਦੀ ਮੰਗ ਕੀਤੀ ਕਸ਼ਮੀਰ ਮੁੱਦੇ ਦੀ ਬਹਿਸ ਕਰਦੇ ਪਾਕਿਸਤਾਨੀ ਲੀਡਰ ਆਪੋ ਵਿੱਚ ਗਾਲ੍ਹੋ-ਗਾਲ੍ਹੀ ਹੋ ਪਏ ਕਾਬੁਲ ਕਾਰ ਬੰਬ ਧਮਾਕੇ ਵਿੱਚ 20 ਮੌਤਾਂ, 145 ਜ਼ਖਮੀ ਚੀਨ ਦਾ ਦਬਕਾ: ਹਾਂਗਕਾਂਗ ਦੇ ਪ੍ਰਦਰਸ਼ਨਕਾਰੀਆਂ ਨੂੰ ਗ਼ਲਤ ਸੰਦੇਸ਼ ਭੇਜਣਾ ਬੰਦ ਕਰੇ ਅਮਰੀਕਾ ਤਾਲਿਬਾਨ ਸਰਗਣੇ ਨੇ ਅਮਰੀਕਾ ਸਰਕਾਰ ਦੇ ਇਰਾਦੇ ਉੱਤੇ ਸ਼ੱਕ ਪ੍ਰਗਟਾਇਆ ਪਿਤਾ ਨਵਾਜ਼ ਸ਼ਰੀਫ ਨੂੰ ਮਿਲਣ ਜੇਲ੍ਹ ਗਈ ਧੀ ਮਰੀਅਮ ਨਵਾਜ਼ ਵੀ ਗ੍ਰਿਫ਼ਤਾਰ ਪਾਕਿਸਤਾਨ ਦੇ ਇਕ ਹੋਰ ਫੈਸਲਾ: ਭਾਰਤ ਦੀ ਕੋਈ ਵੀ ਫਿਲਮ ਪਾਕਿਸਤਾਨੀ ਸਿਨੇਮਾ ਘਰਾਂ `ਚ ਨਹੀਂ ਚੱਲੇਗੀ ਜਰਮਨੀ ਦੀ ਫਿਓਨਾ ਨੇ 10 ਦਿਨਾਂ ਵਿੱਚ ਚਾਰ ਹਜ਼ਾਰ ਕਿਲੋਮੀਟਰ ਸਾਈਕਲ ਚਲਾ ਕੇ ਰੇਸ ਜਿੱਤੀ ਭਾਰਤੀ ਵਪਾਰੀ ਅਡਾਨੀ ਦੀ ਕੋਲਾ ਖਾਣ ਵਿਰੁੱਧ ਬ੍ਰਿਸਬੇਨ 'ਚ ਫਿਰ ਚੱਕਾ ਜਾਮ, 72 ਗ੍ਰਿਫਤਾਰ ਚੀਨ ਵੱਲੋਂ ਭਾਰਤ-ਪਾਕਿ ਦੋਵਾਂ ਨੂੰ ਸੰਜਮ ਵਰਤਣ ਦੀ ਨਸੀਹਤ ਖੇਤੀ ਉਤਪਾਦਾਂ ਦੇ ਵਪਾਰ ਵਿੱਚ ਅੜਿੱਕਾ ਪੈਦਾ ਹੋਣ ਦੀ ਜ਼ਿੰਮੇਵਾਰੀ ਅਮਰੀਕਾ ਦੀ : ਚੀਨ ਅਮਰੀਕਾ ਵਿੱਚ ਨਸਲੀ ਵਿਤਕਰੇ ਦੀ ਤਸਵੀਰ ਵਾਇਰਲ ਹੋਣ ਨਾਲ ਹਲਚਲ ਅਸਲਾ ਕਾਨੂੰਨ ਉੱਤੇ ਅਮਰੀਕਾ ਅਜੇ ਵੀ ਗੰਭੀਰ ਨਹੀਂ