Welcome to Canadian Punjabi Post
Follow us on

19

January 2021

ਈ-ਪੇਪਰ

ਵੀਡੀਓ ਗੈਲਰੀ

ਅੱਜ-ਨਾਮਾ

ਲੱਗਦੀ ਫਾਲ ਪਈ ਜਾਪਦੀ ਮੋਰਚੇ ਵਿੱਚ,
ਬਚਿਆ ਜਾਂਦਾ ਤਾਂ ਬਚਣ ਕਿਸਾਨ ਭਾਈ।
ਰਾਜਸੀ ਆਗੂ ਸੰਪਰਕ ਵਿੱਚ ਕਹੇ ਜਾਂਦੇ,
ਫੜਨੀ ਮੁਸ਼ਕਲ ਹੈ ਵਗੀ ਜ਼ਬਾਨ ਭਾਈ।
ਆਪੋ ਵਿੱਚ ਜਦ ਚੱਲ ਪਈ ਚਾਂਦ-ਮਾਰੀ,
ਅਸਲੀ ਜਾਣਾ ਫਿਰ ਭੁੱਲ ਨਿਸ਼ਾਨ ਭਾਈ।
ਵੜਿਆ ਅੰਦਰ ਨਾ ਲੱਭਿਆ ਜਾਣ ਲੱਗਾ,
ਮਿਲਿਆ ਵਿੱਚ ਜਦਹੋਊ ਸ਼ੈਤਾਨ ਭਾਈ।
ਲੱਗਦੀ ਸੰਨ੍ਹ ਜੇ ਛੇਤੀ ਨਹੀਂ ਗਈ ਰੋਕੀ,
ਹੋਣੀ ਸਾਂਭਣੀ ਫੇਰ ਨਹੀਂ ਸਹਿਲ ਭਾਈ।
ਹੁੰਦੀ ਇੱਟ ਜਾਂ ਨੀਂਹਾਂ ਵਿੱਚ ਕੋਈ ਰੋੜਾ,
ਹਿੱਲਦਾ ਇੱਕ ਤੇ ਹਿੱਲਦੇ ਮਹਿਲ ਭਾਈ।
-ਤੀਸ ਮਾਰ ਖਾਂ

ਤਾਜ਼ੀ ਖ਼ਬਰਾਂ

ਫੋਟੋ ਗੈਲਰੀ

ਪ੍ਰਸਿੱਧ ਖ਼ਬਰਾਂ

ਸੁਝਾਅ