ਪੰਜਾਬੀ ਪੋਸਟ ਸੰਪਾਦਕੀ
ਬੀਤੇ ਵੀਰਵਾਰ ਹਾਊਸ ਆਫ਼ ਕਾਮਨਜ਼ ਵਿੱਚ ਬਿੱਲ ਸੀ 7 ਨੂੰ 207 ਦੇ ਮੁਕਾਬਲੇ 212 ਵੋਟਾਂ ਨਾਲ ਪਾਸ ਕਰ ਦਿੱਤਾ ਗਿਆ ਸੀ ਜਿਸ ਤਹਿਤ ਡਾਕਟਰੀ ਸਹਾਇਤਾ ਨਾਲ ਕਿਸੇ ਮਨੁੱਖ ਨੂੰ ਮਰਨ ਦੀ ਇਜ਼ਾਜਤ ਦੇਣ ਲਈ ਵਧੇਰੇ ਖੁੱਲਾਂ ਦੇਣਾ ਸ਼ਾਮਲ ਕੀਤਾ ਗਿਆ ਹੈ। ਜਿੱਥੇ ਲਿਬਰਲ, ਐਨ ਡੀ ਪੀ ਅਤੇ ਬਲਾਕ ਕਿਉਬਕੋਆ ਨੇ ਇਸਦੇ ਹੱਕ ਵਿੱਚ ਵੋਟਾਂ ਪਾਈਆਂ, ਉੱਥੇ ਕੰਜ਼ਰਵੇਟਿਵ ਵਿਰੁੱਧ ਭੁਗਤੇ। ਚਾਰ ਲਿਬਰਲ ਐਮ ਪੀਆਂ ਨੇ ਵੀ ਇਸਦੇ ਹੱਕ ਵਿੱਚ ਵੋਟ ਨਹੀਂ ਸੀ ਪਾਈ। ਦੋ ਲਿਬਰਲਾਂ ਨੇ ਵਿਰੋਧ ਵਿੱਚ ਅਤੇ ਦੋ ਨੇ ਵੋਟ ਪ੍ਰਕਿਰਿਆ ਵਿੱਚ ਭਾਗ ਲੈਣ ਤੋਂ ਗੁਰੇਜ਼ ਕੀਤਾ ਸੀ। ਬਰੈਂਪਟਨ ਮਿਸੀਸਾਗਾ ਇਲਾਕੇ ਦੇ ਲਿਬਰਲ ਐਮ ਪੀ ਕਿਸ ਪਾਸੇ ਭੁਗਤੇ, ਇਸ ਬਾਰੇ ਸੋਚਣ ਦੀ ਲੋੜ ਨਹੀਂ ਕਿਉਂਕਿ ਬਿੱਲ ਦੇ ਹੱਕ ਵਿੱਚ