Welcome to Canadian Punjabi Post
Follow us on

30

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤਲਾਸ ਏਂਜਲਿਸ ਦੇ ਇੱਕ ਸਕੂਲ ਵਿਚ ਬੱਚੇ ਨੂੰ ਉਲਟਾ ਲਟਕਾ ਕੇ ਕੁੱਟਣ ਦੀ ਵੀਡੀਓ ਆਈ ਸਾਹਮਣੇ, ਸਕੂਲ ਨੇ ਮੰਨੀ ਗਲਤੀਅਮਰੀਕਾ ਦੇ ਓਕਲਾਹੋਮਾ ਵਿੱਚ ਦੋ ਦਿਨਾਂ ਵਿੱਚ 35 ਟਾਰਨੇਡੋ ਆਏ, 4 ਮੌਤਾਂ, 500 ਘਰ ਹੋਏ ਤਬਾਹਦੁਬਈ ਵਿੱਚ ਬਣ ਰਿਹਾ ਦੁਨੀਆਂ ਦਾ ਸਭ ਤੋਂ ਵੱਡਾ 400 ਟਰਮੀਨਲ ਗੇਟਾਂ ਵਾਲਾ ਹਵਾਈ ਅੱਡਾਬੰਗਾਲ ਅਧਿਆਪਕ ਭਰਤੀ ਘਪਲੇ ਦੀ ਜਾਂਚ ਦੇ ਫੈਸਲੇ `ਤੇ ਸੁਪਰੀਮ ਕੋਰਟ ਵੱਲੋਂ ਰੋਕਉੱਤਰਾਖੰਡ ਦੇ ਜੰਗਲਾਂ ਨੂੰ ਅੱਗ ਲਾਉਣ ਵਾਲੇ 7 ਮੁਲਜ਼ਮ ਰੰਗੇ ਹੱਥੀਂ ਕਾਬੂ, ਇੱਕ ਨੇਪਾਲੀ ਮਜ਼ਦੂਰ ਵੀ ਸ਼ਾਮਿਲਛੱਤੀਸਗੜ੍ਹ 'ਚ ਸੁੱਕੀ ਬਰਫ਼ ਖਾਣ ਨਾਲ ਬੱਚੇ ਦੀ ਮੌਤ, ਕਈ ਬੀਮਾਰ
 
ਸੰਪਾਦਕੀ

ਹਿੰਦੁਸਤਾਨ ਦੇ ਸ਼ਬਦ ਨਾਲ ਖਿਲਵਾੜ ਹੋ ਸਕਦੈ, ਪਰ ਇਤਹਾਸ ਵਿੱਚ ਦਰਜ ਤੱਥਾਂ ਨਾਲ ਨਹੀਂ ਹੋਣਾ

April 10, 2023 06:18 AM

-ਜਤਿੰਦਰ ਪਨੂੰ
ਸਿਆਸਤ ਦੀਆਂ ਲੋੜਾਂ ਵਾਸਤੇ ਚੱਲਦੀ ਹੋਈ ਬਹਿਸ ਅਚਾਨਕ ਭਾਰਤ ਦੇਸ਼ ਦੇ ਨਾਂਅ ਤੇ ਇਸ ਨਾਂਅ ਦੇ ਮੁੱਢ ਤੱਕ ਵੀ ਜਾ ਪਹੁੰਚੀ ਹੈ। ਮੈਨੂੰ ਬੜੀ ਵਾਰੀ ਇਹ ਉਲਾਂਭਾ ਸੁਣਨ ਨੂੰ ਮਿਲਿਆ ਹੈ ਕਿ ਤੂੰ ਆਪਣੀਆਂ ਲਿਖਤਾਂ ਜਾਂ ਭਾਸ਼ਣਾਂ ਵਿੱਚ ਭਾਰਤ ਲਈ ਹਿੰਦੁਸਤਾਨ ਸ਼ਬਦ ਵਰਤ ਕੇ ਠੀਕ ਨਹੀਂ ਕਰਦਾ। ਮੈਂ ਫਿਰ ਵੀ ਬਦਲ ਨਹੀਂ ਸਕਿਆ। ਕਈ ਲੋਕਾਂ ਨੇ ਇਹ ਗੱਲ ਵੀ ਬਹੁਤ ਵਾਰੀ ਉਚੇਚ ਨਾਲ ਚੇਤੇ ਕਰਾਈ ਹੋਈ ਹੈ ਕਿ ਦੇਸ਼ ਦੇ ਸੰਵਿਧਾਨ ਵਿੱਚ ਇਸ ਦੇ ਸਿਰਫ ਦੋ ਨਾਂਅ ਭਾਰਤ ਤੇ ਇੰਡੀਆ ਹਨ, ਇਸ ਤੋਂ ਬਿਨਾਂ ਕੋਈ ਵੀ ਨਾਂਅ ਵਰਤਣਾ ਗਲਤ ਹੈ, ਪਰ ਮੈਂ ਉਨ੍ਹਾਂ ਦੀ ਦਲੀਲਨਾਲ ਸਹਿਮਤ ਨਹੀਂ ਹੋ ਸਕਿਆ ਅਤੇ ਅੱਜ ਵੀ ਹਿੰਦੁਸਤਾਨ ਸ਼ਬਦ ਵਰਤਦਾ ਪਿਆ ਹਾਂ। ਇਸ ਹਫਤੇ ਭਾਰਤ ਵਿੱਚ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਦੇ ਇੱਕ ਸਿੱਖ ਨੇਤਾ ਆਰ ਪੀ ਸਿੰਘ ਨੇ ਇਸ ਬਹਿਸ ਨੂੰ ਇਹ ਕਹਿ ਕੇ ਨਵਾਂ ਮੋੜ ਦੇ ਦਿੱਤਾ ਕਿ ‘ਹਿੰਦੁਸਤਾਨ’ ਸ਼ਬਦ ਇਸ ਦੇਸ਼ ਲਈ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਰਤਿਆ ਸੀ ਅਤੇ ਇਸ ਲਈ ਇਸ ਨਾਂਅ ਦੇ ਨਾਲ ਸਿੱਖ ਭਾਈਚਾਰੇ ਨੂੰ ਕੋਈ ਵਿਰੋਧ ਨਹੀਂ ਹੋਣਾ ਚਾਹੀਦਾ। ਉਸ ਦੀ ਦਲੀਲ ਦੇ ਹੱਕ ਅਤੇ ਵਿਰੋਧ ਵਿੱਚ ਕਈ ਲੋਕ ਏਦਾਂ ਦੀ ਬਹਿਸ ਛੇੜ ਤੁਰੇ, ਜਿਹੜੀ ਭਾਰਤ ਦਾ ਨਾਂਅ ਕਾਨੂੰਨੀ ਤੌਰ ਉੱਤੇ ‘ਹਿੰਦੁਸਤਾਨ’ ਲਿਖ ਦੇਣ ਜਾਂ ਇਹ ਬਹਿਸ ਹਮੇਸ਼ਾ ਲਈ ਮੁਕਾਉਣ ਵਾਸਤੇ ਸਿਰਫ ਸੰਵਿਧਾਨ ਵਿੱਚ ਲਿਖੇ ਹੋਏ ਨਾਂਵਾਂ ‘ਭਾਰਤ’ ਜਾਂ ‘ਇੰਡੀਆ’ ਦੀ ਵਰਤੋਂ ਜ਼ਰੂਰੀ ਕਰਨ ਵਾਸਤੇ ਕੁਝ ਕਦਮ ਚੁੱਕਣ ਦੀ ਮੰਗ ਤੱਕ ਪਹੁੰਚੀ ਤੇ ਫਿਰ ਹਿੰਦੂ ਅਤੇ ਗੈਰ-ਹਿੰਦੂ ਵਾਲੇ ਪਾਸੇ ਮੁੜਨ ਲੱਗ ਪਈ ਹੈ। ਹਿੰਦੂ ਪੱਖ ਦੀ ਗੱਲ ਕਰਨ ਵਾਲੇ ਕਹੀ ਜਾਂਦੇ ਹਨ ਕਿ ਇਸ ਦੇਸ਼ ਵਿੱਚ ਹਿੰਦੂ ਬਹੁ-ਗਿਣਤੀ ਹੋਣ ਕਾਰਨ ਏਥੇ ਹਿੰਦੂ-ਰਾਸ਼ਟਰ ਵਾਲਾ ਕਾਨੂੰਨ ਵੀ ਬਣ ਜਾਵੇ ਤਾਂ ਹਰਜ ਨਹੀਂ ਹੋਣਾ ਚਾਹੀਦਾ ਅਤੇ ਦੂਸਰੇ ਧਰਮ, ਖਾਸ ਕਰ ਕੇ ਇਸਲਾਮ ਅਤੇ ਈਸਾਈ ਧਰਮ ਏਥੋਂ ਦੇ ਨਹੀਂ, ਬਾਹਰੋਂ ਆਏ ਹੋਣ ਕਾਰਨ ਉਨ੍ਹਾਂ ਨੂੰ ‘ਆਪਣੀ ਹੈਸੀਅਤ’ ਸਮਝ ਲੈਣੀ ਚਾਹੀਦੀ ਹੈ। ਕੁਝ ਮੁਸਲਮਾਨ ਤੇ ਈਸਾਈ ਪ੍ਰਚਾਰਕ ਵੀ ਅੱਜ ਦੀ ਵੱਡੀ ਸਿਆਸੀ ਧਿਰ ਨਾਲ ਜੁੜਨ ਕਾਰਨ ਇਹੋ ਰਾਗ ਗਾਈ ਜਾਂਦੇ ਹਨ।
ਅਸੀਂ ਇਸ ਸਾਰੇ ਕੁਝ ਨੂੰ ਬੇਲੋੜੀ ਬਹਿਸ ਵੀ ਮੰਨਦੇ ਹਾਂ ਅਤੇ ਇਸ ਦੇ ਓਹਲੇ ਇੱਕ ਖਾਸ ਕਿਸਮ ਦੀ ਰਾਜਨੀਤੀ ਵੀ ਸੁੰਘ ਸਕਦੇ ਹਾਂ। ਹਿੰਦੂ ਧਰਮ ਦੇ ਪੈਰੋਕਾਰ ਅੱਜ ਇਸ ਦੇਸ਼ ਵਿੱਚ ਬਾਕੀ ਧਰਮਾਂ ਵਾਲਿਆਂ ਤੋਂ ਵੱਧ ਹੀ ਨਹੀਂ, ਬਹੁਤ ਜਿ਼ਆਦਾ ਵੱਧ ਹਨ। ਬਾਕੀ ਸਾਰੇ ਧਰਮ ਮਸਾਂ ਪੰਜਵਾਂ ਹਿੱਸਾ ਬਣਦੇ ਹਨ ਅਤੇ ਇਕੱਲੇ ਹਿੰਦੂ ਅੱਸੀ ਫੀਸਦੀ ਦੇ ਕਰੀਬ ਹੋ ਜਾਂਦੇ ਹਨ, ਪਰ ਇਹ ਗੱਲ ਭੁਲਾ ਦਿੱਤੀ ਜਾਂਦੀ ਹੈ ਕਿ ਜਿਸ ਭਾਰਤ ਵਿੱਚ ਹਿੰਦੂਤੱਵ ਦੀ ਗੱਲ ਚੱਲਦੀ ਹੈ, ਸੰਵਿਧਾਨ ਵਿੱਚ ਉਸ ਦੇਸ਼ ਲਈ ਲਿਖੇ ਦੋਵੇਂ ਨਾਂਅ ਕਿਸੇ ਵਿਸ਼ੇਸ਼ ਧਰਮ ਦੇ ਪ੍ਰਤੀਕ ਨਹੀਂ। ਭਾਰਤ ਪੁਰਾਤਨ ਸਮਿਆਂ ਤੋਂ ਕਈ ਵੱਖ-ਵੱਖ ਨਾਂਵਾਂ ਨਾਲ ਜਾਣਿਆ ਗਿਆਹੈ। ਸਾਡੀ ਸਮਝ ਮੁਤਾਬਕ ਚਾਣਕੀਆ ਦੇ ‘ਅਰਥ ਸ਼ਾਸਤਰ’ ਵਿੱਚ ਭਾਰਤ ਨੂੰ ‘ਜੰਬੋ ਦੀਪ’ ਕਿਹਾ ਗਿਆ ਸੀ, ਉਹ ਈਸਾ ਤੋਂ ਦੋ ਸਦੀਆਂ ਪਹਿਲਾਂ ਹੋਏ ਸਨ। ਮੈਗਸਥਨੀਜ਼ ਨੇ ਇਸ ਨੂੰ ‘ਇੰਡੀਆ’ ਲਿਖ ਦਿੱਤਾ ਅਤੇ ਇਹ ਕੰਮ ਉਸ ਨੇ ਈਸਾ ਤੋਂ ਤਿੰਨ ਸਦੀਆਂ ਪਹਿਲਾਂ ਕਰ ਦਿੱਤਾ ਸੀ। ਈਸਾ ਤੋਂ ਕਈ ਸਦੀਆਂ ਪਹਿਲਾਂ ਦਾ ਵਿਸ਼ਣੂੰ ਪੁਰਾਣ ਇਸ ਦੇਸ਼ ਦਾ ਨਾਂਅ ‘ਭਾਰਤ’ ਜਾਂ ‘ਭਾਰਤਮ’ ਲਿਖਦਾ ਹੈ। ਦਸਵੀਂ ਸਦੀ ਵਿੱਚ ਹੋਏ ਅਲ ਮਸੂਦੀ ਨੇ ਇਸ ਦੇਸ਼ ਦਾ ਨਾਂਅ ‘ਅਲ ਹਿੰਦੀ’ ਲਿਖ ਦਿੱਤਾ ਅਤੇ ਤੇਰ੍ਹਵੀ ਸਦੀ ਵਿੱਚ ਹਸਨ ਨਿਜ਼ਾਮੀ ਨੇ ਇਸ ਨੂੰ ‘ਹਿੰਦ’ ਲਿਖਿਆ ਸੀ। ਇਸ ਤੋਂ ਪਹਿਲਾਂ ਕਿਸੇ ਅਣਪਛਾਤੇ ਲੇਖਕ ਦੀ ਇੱਕ ਲਿਖਤ ‘ਹੁਦੂਦ-ਅਲ-ਆਲਮ’ ਵਿੱਚ ਇਸ ਨੂੰ ‘ਹਿੰਦਿਸਤਾਨ’ ਲਿਖਿਆ ਗਿਆ ਹੋਣ ਦੇ ਸਬੂਤ ਵੀ ਮਿਲਣਗੇ ਅਤੇ ਕਈ ਹੋਰ ਨਾਂਅ ਵੀ ਇਸੇ ਦੇਸ਼ ਨਾਲ ਜੁੜੇ ਮਿਲ ਜਾਣਗੇ। ਜ਼ੋਰੋਸਟਰੇਨੀਅਨਿਜ਼ਮ ਨਾਲ ਜੁੜੇ ਹੋਏ ਇੱਕ ਵਿਦਵਾਨ ਨੇ ਈਸਾ ਤੋਂ ਸੱਤ-ਅੱਠ ਸੌ ਸਾਲ ਪਹਿਲਾਂ ਇੱਕ ਸ਼ਬਦ ‘ਹਾਪਤਾ ਹੇਂਦੂ’ ਵਰਤਿਆ ਸੀ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਵੀ ਭਾਰਤ ਜਾਂ ਪੰਜਾਬ ਅਤੇ ਕਾਬਲ ਤੱਕ ਦੇ ਵਸਨੀਕਾਂ ਲਈ ਵਰਤਿਆ ਗਿਆ ਸੀ।
ਭਾਜਪਾ ਆਗੂ ਆਰ ਪੀ ਸਿੰਘ ਨੇ ਜਿਹੜੀ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਹੀ ਹੈ, ਇਹ ਸਿਰਫ ਇਸ ਹੱਦ ਤੱਕ ਠੀਕ ਹੈ ਕਿ ਗੁਰੂ ਸਾਹਿਬ ਨੇ ਸਚਮੁੱਚ ਗੁਰਬਾਣੀ ਵਿੱਚ ਦੋ ਥਾਂਵਾਂ ਉੱਤੇ ‘ਹਿੰਦੁਸਤਾਨ’ ਸ਼ਬਦ ਵਰਤਿਆ ਹੈ। ਪਹਿਲੀ ਥਾਂ ਉਨ੍ਹਾਂ ਨੇ ‘ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨੁ ਡਰਾਇਆ’ ਅਤੇ ਦੂਸਰੀ ਥਾਂ ‘ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿੰਦੁਸਤਾਨ ਸਮਾਲਸੀ ਬੋਲਾ’ ਵਜੋਂ ਇਸ ਦਾ ਜਿ਼ਕਰ ਕੀਤਾ ਹੈ। ਇਸ ਪੱਖੋਂ ਹਰ ਸਿੱਖ ਅਤੇ ਹਰ ਪੰਜਾਬੀ ਵੀ ਇਸ ਸ਼ਬਦ ਨੂੰ ਇੱਕ ਖਾਸ ਥਾਂ ਦੇ ਸਕਦਾ ਹੈ ਅਤੇ ਦੇਂਦਾ ਵੀ ਹੈ, ਪਰ ਜਿਵੇਂ ਅਸੀਂ ਇਸ ਬਾਰੇ ਉੱਪਰ ਲਿਖਿਆ ਹੈ, ਇਹ ਸ਼ਬਦ ਗੁਰੂ ਸਾਹਿਬ ਤੋਂ ਚੋਖਾ ਪਹਿਲਾਂ ਪ੍ਰਚੱਲਤ ਹੋ ਚੁੱਕਾ ਹੋਣ ਦੇ ਕੁਝ ਪ੍ਰਮਾਣ ਵੀ ਮਿਲਦੇ ਹਨ। ਸਿਰਫ ਇਹੀ ਸਾਬਤ ਨਹੀਂ ਹੁੰਦਾ ਕਿ ਹਿੰਦੁਸਤਾਨ ਸ਼ਬਦ ਪਹਿਲਾਂ ਤੋਂ ਪ੍ਰਚੱਲਤ ਹੋ ਚੁੱਕਾ ਸੀ, ਸਗੋਂ ਇਸ ਤੋਂ ਹਿੰਦੂ ਸ਼ਬਦ ਦੀ ਉਤਪਤੀ ਦਾ ਪਤਾ ਵੀ ਲੱਗਦਾ ਹੈ ਕਿ ਇਹ ਸ਼ਬਦ ਭਾਰਤ ਨਾਂਅ ਨਾਲ ਚੱਲਦੇ ਆਏ ਇਸ ਦੇਸ਼ ਵਿੱਚ ਇਸ ਦੇ ਅੰਦਰੋਂ ਪੈਦਾ ਨਹੀਂ ਸੀ ਹੋਇਆ, ਜਿਨ੍ਹਾਂ ਲੋਕਾਂ ਬਾਰੇ ਕਿਹਾ ਜਾਂਦਾ ਹੈ ਕਿ ਬਾਹਰੋਂ ਆਏ ਸਨ, ਸ਼ਬਦ ਹਿੰਦੂ ਸਭ ਤੋਂ ਪਹਿਲਾਂ ਉਨ੍ਹਾਂ ਨੇ ਵਰਤਿਆ ਸੀ। ਜਦੋਂ ਇਹ ਸ਼ਬਦ ਪ੍ਰਚੱਲਤ ਹੋ ਗਿਆ ਤਾਂ ਸਾਡੇ ਆਜ਼ਾਦੀ ਲਹਿਰ ਦੇ ਮਹਾਨ ਗ਼ਦਰੀ ਬਾਬਿਆਂ ਨੇ ਵੀ ਵਰਤਿਆ ਸੀ ਅਤੇ ਉਨ੍ਹਾਂ ਦੇ ਅਖਬਾਰ ‘ਗ਼ਦਰ’ ਵਿੱਚ ਵੀ ਇਹੋ ਚੱਲਦਾ ਸੀ ਅਤੇ ‘ਹਿੰਦੀ’ ਜਾਂ ‘ਹਿੰਦੀਉ’ ਸ਼ਬਦ ਸਿਰਫ ਹਿੰਦੂ ਧਰਮ ਵਾਲਿਆਂ ਲਈ ਵਰਤਣ ਦੀ ਥਾਂ ਸਾਰੇ ਹਿੰਦੁਸਤਾਨੀ ਜਾਂ ਭਾਰਤੀ ਲੋਕਾਂ ਲਈ ਵਰਤਿਆ ਜਾਂਦਾ ਸੀ। ਅਲਾਮਾ ਇਕਬਾਲ ਜਦੋਂ ਆਜ਼ਾਦੀ ਲਹਿਰ ਦੀ ਮੁੱਖ ਧਾਰਾ ਵਿੱਚ ਹੁੰਦਾ ਸੀ, ਉਸ ਨੇ ਵੀ ਇਸੇ ਤਰ੍ਹਾਂ ‘ਤਰਾਨਾ-ਇ-ਹਿੰਦੀ’ ਲਿਖਿਆ ਅਤੇ ਕਿਹਾ ਸੀ ਕਿ ‘ਸਾਰੇ ਜਹਾਂ ਸੇ ਅੱਛਾ, ਹਿੰਦੁਸਤਾਂ ਹਮਾਰਾ’, ਪਿੱਛੋਂਜਦੋਂ ਉਹ ਮੁੱਖ ਧਾਰਾ ਤੋਂ ਟੁੱਟ ਗਿਆ ਤਾਂ ਉਸ ਨੇ ‘ਤਰਾਨਾ-ਇ-ਮਿਲੀ’ ਵਿੱਚ ‘ਮੁਸਲਿਮ ਹੈਂ ਹਮ ਵਤਨ ਹੈ, ਸਾਰਾ ਜਹਾਂ ਹਮਾਰਾ’ ਲਿਖ ਦਿੱਤਾ ਸੀ। ਜਿੱਦਾਂ ਇਕਬਾਲ ਪੁਰਾਣੇ ‘ਹਿੰਦੀ’ ਸ਼ਬਦ ਨੂੰ ਛੱਡ ਕੇ ਇੱਕ ਵਿਸ਼ੇਸ਼ ਧਰਮ ਨਾਲ ਜਾ ਜੁੜਿਆ ਸੀ, ਫੈਜ਼ ਅਹਿਮਦ ਫੈਜ਼ ਵਰਗੇ ਹੋਰ ਸ਼ਾਇਰਾਂ ਨੇ ਏਦਾਂ ਨਹੀਂ ਸੀ ਕੀਤਾ।
ਦੂਸਰਾ ਪੱਖ ਇਹ ਹੈ ਕਿ ਜਿਵੇਂ ਇਕਬਾਲ ਸਾਂਝੇ ਸ਼ਬਦ ‘ਹਿੰਦੀ’ ਅਤੇ ‘ਹਿੰਦੁਸਤਾਂ’ ਦੀ ਥਾਂ ਇੱਕ ਧਿਰ ਵੱਲੋਂ ਬੋਲ ਕੇ ਖੁਸ਼ ਹੋ ਗਿਆ ਹੋਵੇਗਾ, ਉਸੇ ਤਰ੍ਹਾਂ ਅੱਜ ਕੁਝ ਲੋਕ ‘ਹਿੰਦੀ’ ਅਤੇ ‘ਹਿੰਦੁਸਤਾਨ’ ਨੂੰ ਹਿੰਦੂ ਧਰਮ ਜਾਂ ਭਾਈਚਾਰੇ ਨਾਲ ਜੋੜਨ ਦਾ ਕੰਮ ਕਰਦੇ ਹਨ। ਇਕਬਾਲ ਵੀ ਠੀਕ ਨਹੀਂ ਸੀ ਤੇ ਇਹ ਵੀ ਠੀਕ ਨਹੀਂ ਕਰਦੇ। ਇਤਹਾਸ ਵਿੱਚ ਕਈ ਨਾਂਵਾਂ ਨਾਲ ਜਾਣਿਆ ਜਾਂਦਾ ਰਿਹਾ ਭਾਰਤ ਅੱਜ ਦੇ ‘ਹਿੰਦੂ’ ਜਾਂ ‘ਹਿੰਦੂਤੱਵ’ ਵਾਲੇ ਅਰਥਾਂ ਵਾਲਾ ਨਹੀਂ ਸੀ। ਅੱਜ ਦੇ ਸੰਵਿਧਾਨ ਵਿੱਚ ਇਸ ਦਾ ਨਾਂਅ ‘ਇੰਡੀਆ, ਆਲਸੋ ਨੋਨ ਐਜ਼ ਭਾਰਤ’ ਲਿਖਿਆ ਹੈ, ਪਰ ਇਸ ਦਾ ਇਹ ਅਰਥ ਨਹੀਂ ਕਿ ਇਸ ਤੋਂ ਇਲਾਵਾ ਲੋਕ-ਧਾਰਾ ਵਿੱਚ ਬੀਤੇ ਸਮੇਂ ਵਿੱਚ ਚੱਲਦੇ ਰਹੇ ਜਾਂ ਅੱਜ ਵੀ ਚੱਲਦੇ ਬਾਕੀ ਨਾਂਅ ਗਲਤ ਸਨ, ਸਗੋਂ ਭਾਰਤ ਦੀ ਰਿਵਾਇਤ ਦੀ ਖਾਸੀਅਤ ਹੈ ਕਿ ਉਹ ਨਾਂਅ ਅਜੇ ਤੱਕ ਲੋਕ-ਧਾਰਾ ਸੰਭਾਲ ਕੇ ਚੱਲ ਰਹੀ ਹੈ। ਜਿੰਨੇ ਕੁ ਨਾਂਵਾਂ ਦਾ ਜਿ਼ਕਰ ਅਸੀਂ ਉੱਪਰ ਕੀਤਾ ਹੈ, ਉਨ੍ਹਾਂ ਤੋਂ ਬਿਨਾਂ ਵੀ ਕਈ ਨਾਂਅ ਇਸ ਲਈ ਵਰਤੇ ਗਏ ਹਨ।ਪੁਰਾਣੇ ਸਮੇਂ ਵਿੱਚ ਬੁੱਧ ਧਰਮ ਦੇ ਪੈਰੋਕਾਰ ਆਪਣੀ ਤਿੱਬਤੀ ਬੋਲੀ ਮੁਤਾਬਕ ਇਸ ‘ਗਯਾਗਰ’ ਜਾਂ ‘ਫਾਗਿਯੂਲ’ ਵੀ ਕਹਿੰਦੇ ਰਹੇ ਹਨ। ਜਿਸ ਤਰ੍ਹਾਂ ਯੂਰਪ ਤੋਂ ਆਇਆਂ ਨੇ ਇਸ ਦਾ ਨਾਂਅ ‘ਇੰਡੀਆ’ ਰੱਖ ਲਿਆ ਸੀ, ਜਾਪਾਨ ਜਾਂ ਚੀਨ ਦੇ ਲੋਕ ਇਸ ਨੂੰ ਆਪਣੀ ਬੋਲੀ ਮੁਤਾਬਕ ‘ਤਿਆਂਗਜ਼ੂ’ ਕਹਿੰਦੇ ਰਹੇ ਸਨ। ਭਾਰਤ ਵਿੱਚ ਉਨ੍ਹਾਂ ਦੇ ਪੈਰ ਪੱਕੇ ਨਹੀਂ ਸੀ ਲੱਗ ਸਕੇ ਤੇ ਇਹ ਨਾਂਅ ਪ੍ਰਚੱਲਤ ਨਹੀਂ ਸਨ ਹੋ ਸਕੇ, ਪਰ ਅਰਬ ਦੇਸ਼ਾਂ ਤੋਂ ਆਇਆਂ ਦਾ ਰੱਖਿਆ ‘ਹਿੰਦੁਸਤਾਨ’ ਪੱਕਾ ਹੋ ਗਿਆ ਤੇ ਫਿਰ ਲੰਮਾ ਸਮਾਂ ਰਾਜ ਕਰ ਚੁੱਕੇ ਬ੍ਰਿਟੇਨ ਵਾਲਿਆਂ ਦੀ ਵਿਰਾਸਤ ਸਾਂਭਣ ਵਾਲਿਆਂ ਨੇ ਇਸ ਵਿੱਚ ‘ਇੰਡੀਆ’ ਵੀ ਸ਼ਾਮਲ ਕਰ ਲਿਆ। ਅਜੋਕੇ ਭਾਰਤ ਵਿੱਚ ‘ਇੰਡੀਆ’ ਸ਼ਬਦ ਦਾ ਕੋਈ ਖਾਸ ਵਿਰੋਧ ਹੁੰਦਾ ਨਹੀਂ ਦਿੱਸਦਾ, ‘ਹਿੰਦੁਸਤਾਨ’ ਦਾ ਇਸ ਲਈ ਹੁੰਦਾ ਪਿਆ ਹੈ ਕਿ ਇੱਕ ਖਾਸ ਰਾਜਸੀ ਧਿਰ ਇਸ ਨੂੰ ਦੇਸ਼ ਦੀ ਬਹੁ-ਗਿਣਤੀ ਉੱਤੇ ਆਧਾਰਤ ਆਪਣੀ ਰਾਜਨੀਤੀ ਤੇ ਆਪਣੇ ਧਾਰਮਿਕ ਵਿਸ਼ਵਾਸਾਂ ਦੇ ਹੱਕ ਤੱਕ ਸੀਮਤ ਕਰਨ ਲੱਗ ਪਈ ਹੈ। ਹਰ ਗੱਲ ਦਾ ਪ੍ਰਤੀਕਰਮ (ਐਕਸ਼ਨ ਦਾ ਰਿਐਕਸ਼ਨ) ਹੋਣ ਬਾਰੇ ਸਭ ਲੋਕ ਜਾਣਦੇ ਹਨ, ਇੱਕ ਖਾਸ ਧਿਰ ਵੱਲੋਂ ਉਭਾਰੀ ਜਾਂਦੀ ਸੋਚ ਕਾਰਨ ਦੂਸਰੀਆਂ ਧਿਰਾਂ ਵੀ ਸ਼ਬਦ ‘ਹਿੰਦੁਸਤਾਨ’ ਦੇ ਨਾਲ ਕੌੜ ਮਨਾਉਣ ਲੱਗਦੀਆਂ ਹਨ, ਪਰ ਇਤਹਾਸ ਨੇ ਇਤਹਾਸ ਹੀ ਰਹਿਣਾ ਹੈ, ਚਾਰ ਸ਼ਹਿਰਾਂ ਦੇ ਨਾਂਅ ਬਦਲਣ ਨਾਲ ਦੇਸ਼ ਜਾਂ ਦੁਨੀਆ ਦੇ ਸਦੀਆਂ ਦੇ ਇਤਹਾਸ ਵਿੱਚ ਦਰਜ ਹੋ ਚੁੱਕੇ ਤੱਥ ਨਾ ਬਦਲ ਸਕਦੇ ਹਨ, ਨਾ ਬਦਲ ਹੀ ਸਕਣੇ ਹਨ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?