Welcome to Canadian Punjabi Post
Follow us on

25

January 2021
ਮਨੋਰੰਜਨ
11 ਮਾਰਚ ਨੂੰ ਰਿਲੀਜ਼ ਹੋਵੇਗੀ ‘ਪੁਆੜਾ’

ਪੰਜਾਬੀ ਅਦਾਕਾਰ ਐਮੀ ਵਿਰਕ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਫਿਲਮ ‘ਪੁਆੜਾ’ 11 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਅਭਿਨੇਤਰੀ ਸੋਨਮ ਬਾਜਵਾ ਉਨ੍ਹਾਂ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। 

ਟਿਕਾਣਾ ਨਹੀਂ ਮੇਰੀ ਖੁਸ਼ੀ ਦਾ : ਨੁਸਰਤ

ਨੁਸਰਤ ਭਰੂਚਾ ਖੁਸ਼ ਹੈ ਕਿ ਉਸ ਦੀ ਪਿਛਲੀ ਫਿਲਮ ‘ਛਲਾਂਗ’ ਨੂੰ ਕਾਫੀ ਪਸੰਦ ਕੀਤਾ ਗਿਆ। ਉਸ ਨੂੰ ਲੱਗਦਾ ਹੈ ਕਿ ਇਹ ਫਿਲਮ ਉਸ ਦੇ ਕਰੀਅਰ ਨੂੰ ਨਵੀਂ ਛਲਾਂਗ ਦੇਣ ਦਾ ਕੰਮ ਕਰੇਗੀ। ਕੋਰੋਨਾ ਮਹਾਮਾਰੀ ਦੇ ਬਾਵਜੂਦ ਪਿਛਲਾ ਸਾਲ ਨੁਸਰਤ ਦੇ ਕਰੀਅਰ ਦੇ ਲਈ ਕਾਫੀ ਚੰਗਾ ਰਿਹਾ, ਕਿਉਂਕਿ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਉਸ ਦੀ ਫਿਲਮ ‘ਛਲਾਂਗ’ ਹਿੱਟ ਰਹੀ। ਆਪਣੀ ਇਸ ਫਿਲਮ ਦੀ ਸਫਲਤਾ 'ਤੇ ਉਤਸ਼ਾਹਤ ਨੁਸਰਤ ਦੱਸਦੀ ਹੈ, ‘‘ਇਸ ਫਿਲਮ ਵਿੱਚ ਮੈਂ ਇੱਕ ਹਰਿਆਣਵੀ ਟੀਚਰ ਦੀ ਭੂਮਿਕਾ ਨਿਭਾਈ। ਫਿਲਮ ਦੇ ਲਈ ਮੈਂ ਹਰਿਆਣਵੀ ਖੇਤਰੀ ਬੋਲੀ ਸਿੱਖੀ ਅਤੇ ਕੈਮਰੇ ਦੇ ਸਾਹਮਣੇ ਪੂਰੇ ਆਤਮਵਿਸ਼ਵਾਸ ਨਾਲ ਇਸ ਨੂੰ ਬੋਲਿਆ ਵੀ।”

‘ਮਹਾਭਾਰਤ’ ਦੇ ਅਡੈਪਟੇਸ਼ਨ ਵਿੱਚ ਕਰਣ ਬਣ ਸਕਦੇ ਹਨ ਸ਼ਾਹਿਦ ਕਪੂਰ

ਸ਼ਾਹਿਦ ਕਪੂਰ ਦੀ ਆਉਣ ਵਾਲੀ ਫਿਲਮ ‘ਜਰਸੀ’ ਪੂਰੀ ਹੋ ਚੁੱਕੀ ਹੈ। ਇਸ ਦੀ ਰਿਲੀਜ਼ ਡੇਟ ਵੀ ਅਨਾਊਂਸ ਕਰ ਦਿੱਤੀ ਗਈ ਹੈ। ਇਹ ਫਿਲਮ ਪੰਜ ਨਵੰਬਰ 2021 ਨੂੰ ਰਿਲੀਜ਼ ਹੋਵੇਗੀ। 

ਹਲਕਾ ਫੁਲਕਾ

ਰੋਹਿਤ, ‘‘ਯਾਰ, ਤੂੰ ਆਪਣੀ ਪਤਨੀ ਨੂੰ ਹਮੇਸ਼ਾ ਨਾਈਟ ਕਲੱਬ ਹੀ ਕਿਉਂ ਲੈ ਕੇ ਜਾਂਦਾ ਏਂ?”

ਮੋਹਿਤ, ‘‘ਕੀ ਕਰਾਂ ਯਾਰ, ਜਦੋਂ ਤੱਕ ਉਹ ਤਿਆਰ ਹੁੰਦੀ ਹੈ, ਨਾਈਟ ਕਲੱਬ ਤੋਂ ਇਲਾਵਾ ਸਾਰੀਆਂ ਥਾਵਾਂ ਬੰਦ ਹੋ ਚੁੱਕੀਆਂ ਹੁੰਦੀਆਂ ਹਨ।”

ਹਿੰਦੀ ਸਿਨੇਮਾ ਦੀ ਸਭ ਤੋਂ ਮਹਿੰਗੀ ਫਿਲਮ ਹੋਵੇਗੀ ‘ਫਾਈਟਰ’

ਸਾਲ 2019 ਦੀ ਸਭ ਤੋਂ ਵੱਡੀ ਬਲਾਕ ਬਸਟਰ ਫਿਲਮ ‘ਵਾਰ’ ਦੇਣ ਵਾਲੇ ਰਿਤਿਕ ਰੋਸ਼ਨ ਨੇ ਫਾਈਨਲੀ ਆਪਣੀ ਇੱਕ ਹੋਰ ਐਕਸ਼ਨ ਡਰਾਮਾ ਫਿਲਮ ‘ਫਾਈਟਰ’ ਦੀ ਆਫੀਸ਼ੀਅਲ ਅਨਾਊਂਸਮੈਂਟ ਹਾਲ ਹੀ ਵਿੱਚ ਕੀਤੀ ਹੈ। ਇਸ ਵਿੱਚ ਪਹਿਲੀ ਵਾਰ ਉਹ ਦੀਪਿਕਾ ਪਾਦੁਕੋਣ ਨਾਲ ਆਉਣਗੇ। ਫਿਲਮ ਨਿਰਦੇਸ਼ਨ ਸਿਧਾਰਥ ਆਨੰਦ ਕਰਨਗੇ। ਦੱਸਿਆ ਗਿਆ ਹੈ ਕਿ ‘ਫਾਈਟਰ’ ਇੱਕ ਏਰੀਅਲ ਐਕਸ਼ਨ ਡਰਾਮਾ ਹੋਵੇਗੀ, ਇਸ ਲਈ ਇਸ ਦਾ ਬਜਟ ਕਾਫੀ ਹੈਵੀ ਹੋਵੇਗਾ। 

ਇੰਦਰ ਕੁਮਾਰ ਦੀ ਫਿਲਮ ‘ਥੈਂਕ ਗੌਡ’ ਵਿੱਚ ਅਜੈ ਦੇਵਗਨ

ਅਜੈ ਦੇਵਗਨ ਅਤੇ ਫਿਲਮ ਡਾਇਰੈਕਟਰ ਇੰਦਰ ਕੁਮਾਰ ਦਾ ਸਾਥ ਸਾਲਾਂ ਪੁਰਾਣਾ ਹੈ। ‘ਇਸ਼ਕ’ ਦੇ ਜ਼ਮਾਨੇ ਤੋਂ ਅੱਜ ਤੱਕ ਉਨ੍ਹਾਂ ਨੇ ਕਈ ਫਿਲਮਾਂ ਇਕੱਠੇ ਕੀਤੀਆਂ ਹਨ। ਇੱਕ ਵਾਰ ਫਿਰ ਇਹ ਜੋੜੀ ਇਕੱਠੇ ਫਿਲਮ ਕਰਨ ਵਾਲੀ ਹੈ। ਫਿਲਮ ਦਾ ਨਾਂਅ ‘ਥੈਂਕ ਗੌਡ’ ਹੋਵੇਗਾ। ਇਸ ਵਿੱਚ ਅਜੈ ਦੇਵਗਨ ਨਾਲ ਰਕੁਲ ਪ੍ਰੀਤ ਸਿੰਘ ਅਤੇ ਸਿਧਾਰਥ ਮਲਹੋਤਰਾ ਵੀ ਹੋਣਗੇ। ਇਹ ਕਾਮੇਡੀ ਮੂਵੀ ਹੋਵੇਗੀ, ਜਿਸ ਵਿੱਚ ਸੰਦੇਸ਼ ਵੀ ਹੋਵੇਗਾ। ਫਿਲਮ ਦੀ ਸ਼ੂਟਿੰਗ 21 ਜਨਵਰੀ ਤੋਂ ਸ਼ੁਰੂ ਹੋਵੇਗੀ। 

ਹਲਕਾ ਫੁਲਕਾ

ਅਧਿਆਪਕਾ, ‘‘ਇੱਕ ਦਿਨ ਅਜਿਹਾ ਆਏਗਾ ਜਦੋਂ ਧਰਤੀ 'ਤੇ ਪਾਣੀ ਨਹੀਂ ਰਹੇਗਾ। ਸਾਰੇ ਜੀਵ ਨਸ਼ਟ ਹੋ ਜਾਣਗੇ। ਧਰਤੀ ਤਬਾਹ ਹੋ ਜਾਏਗੀ।”

ਪੱਪੂ, ‘‘ਮੈਡਮ ਜੀ, ਉਸ ਦਿਨ ਵੀ ਟਿਊਸ਼ਨ ਆਉਣਾ ਪਵੇਗਾ।”
*********

‘ਆਫਤ-ਏ-ਇਸ਼ਕ’ ਵਿੱਚ ਨੇਹਾ ਸ਼ਰਮਾ

ਜਲਦੀ ਹੀ ਫਿਲਮ ‘ਆਫਤ-ਏ-ਇਸ਼ਕ’ ਵਿੱਚ ਨਜ਼ਰ ਆਉਣ ਵਾਲੀ ਖੂਬਸੂਰਤ ਨੇਹਾ ਸ਼ਰਮਾ ਨੇ ਸਾਲ 2010 ਵਿੱਚ ਫਿਲਮ ‘ਕਰੁੱਕ’ ਵਿੱਚ ਗਲੇਮਰਸ ਅਵਤਾਰ ਨਾਲ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ। ਹਾਲੇ ਤੱਕ ‘ਜਯੰਤਾਭਾਈ ਕੀ ਲਵ ਸਟੋਰੀ’, ‘ਕਯਾ ਸੁਪਰ ਕੂਲ ਹੈਂ ਹਮ’, ‘ਯਮਲਾ ਪਗਲਾ ਦੀਵਾਨਾ-2’, ‘ਤੁਮ ਬਿਨ ਲਾਦੇਨ’ ਤੋਂ ਲੈ ਕੇ ਪਿਛਲੇ ਸਾਲ ਦੀ ਸਭ ਤੋਂ ਵੱਡੀ ਹਿੱਟ ਫਿਲਮ ‘ਤਾਨ੍ਹਾਜੀ’ ਵਿੱਚ ਆ ਚੁੱਕੀ ਨੇਹਾ ਪਿੱਛੋਂ ਬਿਹਾਰ ਦੇ ਜਮਸ਼ੇਦਪੁਰ ਦੀ ਵਸਨੀਕ ਹੈ, ਜਿਸ ਨੇ ਸੋਚਿਆ ਨਹੀਂ ਸੀ 

‘ਤੂਫਾਨ’ ਦੇ ਲਈ ਖੂਬ ਪਸੀਨ ਬਹਾਇਆ : ਦਰਸ਼ਨ ਕੁਮਾਰ

ਅਭਿਨੇਤਾ, ਡਾਇਰੈਕਟਰ, ਸਕਰੀਨ ਰਾਈਟਰ, ਨਿਰਮਾਤਾ ਤੇ ਪਲੇਅਬੈਕ ਸਿੰਗਰ ਫਰਹਾਨ ਅਖਤਰ ਬੀਤੇ ਦਿਨੀਂ 47 ਸਾਲ ਦੇ ਹੋ ਗਏ। ਉਹ ਆਪਣੀ ਅਗਲੀ ਫਿਲਮ ‘ਤੂਫਾਨ’ ਵਿੱਚ ਮੁੱਕੇਬਾਜ਼ ਦਾ ਕਿਰਦਾਰ ਨਿਭਾ ਰਹੇ ਹਨ। ਫਿਲਮ ਵਿੱਚ ਉਨ੍ਹਾਂ ਨਾਲ ਕੰਮ ਕਰ ਰਹੇ ਅਭਿਨੇਤਾ ਦਰਸ਼ਨ ਕੁਮਾਰ ਦਾ ਕਹਿਣਾ ਹੈ, ‘‘ਫਰਹਾਨ ਜਿੰਨੇ ਮਿਹਨਤੀ ਕਲਾਕਾਰ ਹਨ, ਓਨੇ ਹੀ ਸ਼ਾਂਤ ਇਨਸਾਨ ਹਨ। ਉਹ ਉਨ੍ਹਾਂ ਗਿਣੇ-ਚੁਣੇ ਕਲਾਕਾਰਾਂ ਵਿੱਚੋਂ ਹਨ, ਜੋ ਸਫਲ ਹੋਣ ਦੇ ਬਾਅਦ ਵੀ ਜ਼ਮੀਨ ਨਾਲ ਜੁੜੇ ਰਹਿਣਾ

ਹਲਕਾ ਫੁਲਕਾ

ਡਾਕਟਰ ਨੇ ਲਾਲੂ ਦਾ ਚੈਕਅਪ ਕੀਤਾ ਅਤੇ ਬਾਹਰ ਆ ਕੇ ਉਸ ਦੀ ਪਤਨੀ ਨੂੰ ਕਿਹਾ, ‘‘ਆਪਣੇ ਪਤੀ ਨੂੰ ਰੋਜ਼ਾਨਾ ਪੌਸ਼ਟਿਕ ਨਾਸ਼ਤਾ ਦਿਓ। ਉਨ੍ਹਾਂ ਨੂੰ ਹਮੇਸ਼ਾ ਖੁਸ਼ ਰੱਖੋ। ਕਿਸੇ ਪ੍ਰੇਸ਼ਾਨੀ 'ਤੇ ਉਨ੍ਹਾਂ ਨਾਲ ਬਹਿਸ ਨਾ ਕਰੋ। ਟੀ ਵੀ ਸੀਰੀਅਲ ਦੇਖਣੇ ਛੱਡ ਦਿਓ। ਨਵੇਂ ਕੱਪੜਿਆਂ ਅਤੇ ਗਹਿਣਿਆਂ ਦੀ ਮੰਗ ਨਾ ਕਰੋ ਅਤੇ ਉਨ੍ਹਾਂ ਨੂੰ ਬੋਲਣ ਦਾ ਮੌਕਾ ਦਿਓ। ਜੇ ਤੁਸੀਂੇ ਇੱਕ ਸਾਲ ਅਜਿਹਾ ਕਰੋਗੇ ਤਾਂ ਤੁਹਾਡੇ ਪਤੀ ਬਿਲਕੁਲ ਠੀਕ ਹੋ ਜਾਣਗੇ।”

ਉਥੋਂ ਵਾਪਸ ਆਉਣ ਵੇਲੇ ਲਾਲੂ ਨੇ ਪਤਨੀ ਨੂੰ ਪੁੱਛਿਆ, ‘‘ਡਾਕਟਰ ਨੇ ਕੀ ਦੱਸਿਆ?”

ਬੈਕ ਟੂ ਬੈਕ ਚਾਰ ਵੱਡੀਆਂ ਫਿਲਮਾਂ ਵਿੱਚ ਦਿਸੇਗੀ ਪੂਜਾ

ਅਭਿਨੇਤਰੀ ਪੂਜਾ ਹੇਗੜੇ ਲਈ ਇਹ ਸਾਲ ਲੱਕੀ ਸਾਬਤ ਹੋਣ ਵਾਲਾ ਹੈ। ਇਸ ਸਾਲ ਉਸ ਦੀਆਂ ਚਾਰ ਵੱਡੀਆਂ ਫਿਲਮਾਂ ਆਉਣਗੀਆਂ। ਇਨ੍ਹਾਂ ਵਿੱਚੋਂ ਇੱਕ ਸਲਮਾਨ ਖਾਨ, ਦੂਸਰੀ ਰਣਵੀਰ ਸਿੰਘ ਅਤੇ ਤੀਸਰੀ ਅਖਿਲ ਅੱਕੀਨੇਕੀ ਦੇ ਨਾਲ ਹੈ। ਚੌਥੀ ਫਿਲਮ ਉਹ ਪ੍ਰਭਾਸ ਦੇ ਨਾਲ ਸ਼ੂਟ ਕਰ ਰਹੀ ਹੈ।

‘ਆਦਿਪੁਰਸ਼’ ਵਿੱਚ ਅੱਠ ਫੁੱਟ ਲੰਬੇ ਨਜ਼ਰ ਆਉਣਗੇ ਸੈਫ ਅਲੀ ਖਾਨ

ਪ੍ਰਭਾਸ ਅਤੇ ਸੈਫ ਅਲੀ ਖਾਨ ਦੀ ਐਪਿਕ ਡਰਾਮਾ ‘ਆਦਿਪੁਰਸ਼’ ਸ਼ੁਰੂ ਤੋਂ ਹੀ ਚਰਚਾ ਵਿੱਚ ਬਣੀ ਹੋਈ ਹੈ। ਓਮ ਰਾਉਤ ਦੇ ਨਿਰਦੇਸ਼ਨ ਵਿੱਚ ਬਣ ਰਹੀ ਇਹ ਫਿਲਮ ‘ਰਾਮਾਇਣ’ ਦੀ ਕਹਾਣੀ 'ਤੇ ਆਧਾਰਤ ਹੈ। ਪ੍ਰਭਾਸ ਜਿੱਥੇ ਪ੍ਰਭੂ ਰਾਮ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ, ਉਥੇ ਸੈਫ ਅਲੀ ਖਾਨ ਰਾਵਣ ਦੇ ਕਿਰਦਾਰ ਵਿੱਚ ਦਿਖਾਈ ਦੇਣਗੇ। ਇਸ ਕਿਰਦਾਰ ਦੇ ਲਈ ਸੈਫ ਬਿਲਕੁਲ ਅਲੱਗ ਅਵਤਾਰ ਵਿੱਚ ਦਿਖਾਈ ਦੇਣਗੇ। ਉਨ੍ਹਾਂ ਨੂੰ ਸਪੈਸ਼ਲ ਇਫੈਕਟਸ ਦੇ ਜ਼ਰੀਏ ਅੱਠ ਫੁੱਟ ਤੱਕ ਲੰਬੇ ਅਤੇ ਮਸਕੁਲਰ ਲੁਕ ਵਿੱਚ ਦਿਖਾਇਆ ਜਾਏਗਾ। 

ਹਲਕਾ ਫੁਲਕਾ

‘‘ਮੈਨੂੰ ਵੀ ਦੇਖਣ ਦਿਓ, ਕਿਸ ਦਾ ਐਕਸੀਡੈਂਟ ਹੋਇਆ ਹੈ?” ਇੱਕ ਆਦਮੀ ਭੀੜ ਨੂੰ ਹਟਾਉਂਦਾ ਹੋਇਆ ਬੋਲਿਆ।

ਜਦੋਂ ਕੋਈ ਨਾ ਹਟਿਆ ਤਾਂ ਉਹ ਚਿਲਾਉਂਦਾ ਹੋਇਆ ਬੋਲਿਆ, ‘‘ਜਿਸ ਦਾ ਐਕਸੀਡੈਂਟ ਹੋਇਆ ਹੈ, ਮੈਂ ਉਸ ਦਾ ਪਿਤਾ ਹਾਂ।”
ਰਸਤਾ ਮਿਲ ਗਿਆ ਅਤੇ ਦੇਖਿਆ ਤਾਂ ਇੱਕ ਗਧਾ ਮਰਿਆ ਪਿਆ ਸੀ।

ਟਾਈਗਰ ਦੀ ਗਰਲ ਫਰੈਂਡ ਦਿਸ਼ਾ ਬਣੇਗੀ ਜੈਕੀ ਸ਼ਰਾਫ ਦੀ ਭੈਣ

ਫਿਲਮਾਂ ਵਿੱਚ ਕਲਾਕਾਰਾਂ ਨੂੰ ਅਲੱਗ ਅਲੱਗ ਰਿਸ਼ਤਿਆਂ ਨੂੰ ਨਿਭਾਉਣ ਦਾ ਮੌਕਾ ਮਿਲਦਾ ਹੈ। ਇਹ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਤੋਂ ਬੇਹੱਦ ਅਲੱਗ ਹੁੰਦਾ ਹੈ। ਗੱਲ ਕਰੀਏ ਸਲਮਾਨ ਖਾਨ ਦੀ ਫਿਲਮ ‘ਰਾਧੇ : ਯੋਰ ਮੋਸਟ ਵਾਂਟਿਡ ਭਾਈ’ ਦੀ ਤਾਂ ਖਬਰ ਹੈ ਕਿ ਇਸ ਵਿੱਚ ਦਿਸ਼ਾ ਪਟਾਨੀ ਅਭਿਨੇਤੀ ਜੈਕੀ ਸ਼ਰਾਫ ਦੀ ਛੋਟੀ ਭੈਣ ਦਾ ਕਿਰਦਾਰ ਕਰੇਗੀ। ਰੀਲ ਦੀ ਦੁਨੀਆ ਤੋਂ ਬਾਹਰ ਰੀਅਲ ਲਾਈਫ ਵਿੱਚ ਉਹ ਜੈਕੀ ਦੇ ਬੇਟੇ ਟਾਈਗਰ ਦੀ ਗਰਲਫਰੈਂਡ ਹੈ। ਇਸ ਤੋਂ ਪਹਿਲਾਂ ਦਿਸ਼ਾ ਨੇ ਜੈਕੀ ਦੇ ਨਾਲ ‘ਭਾਰਤ’ 

ਵੈੱਬ ਸ਼ੋਅ ‘ਤਾਂਡਵ’ ਕਰ ਕੇ ਮੇਰੀ ਹਿੰਦੀ ਵਧੀਆ ਹੋ ਗਈ ਹੈ : ਸੈਫ ਅਲੀ ਖਾਨ ਫਿਲਮ ‘ਬੁਲਬੁਲ ਤਰੰਗ’ ਵਿੱਚ ਸਮਾਜਿਕ ਕੁਰੀਤੀਆਂ ਨਾਲ ਲੜਦੀ ਦਿਸੇਗੀ ਸੋਨਾਕਸ਼ੀ ਸਿਨਹਾ ਹਲਕਾ ਫੁਲਕਾ ਹਲਕਾ ਫੁਲਕਾ ‘ਏਕ ਵਿਲੇਨ 2’ ਦੀ ਸ਼ੂਟਿੰਗ ਲਈ ਉਤਸ਼ਾਹਤ ਦਿਸ਼ਾ ਪਟਾਨੀ ਡਿਜੀਟਲ ਪਲੇਟਫਾਰਮ ਨਾਲ ਚੰਗੇ ਕਲਾਕਾਰਾਂ ਨੂੰ ਫਾਇਦਾ : ਬਿਦਿਤਾ ਹਲਕਾ ਫੁਲਕਾ ਕਹਾਣੀ : ਪੱਥਰ ਜਾਂ ਮਲਾਹ ਪੂਰੀ ਸਮਰੱਥਾ ਨਾਲ ਕੰਮ ਕਰਦੀ ਹਾਂ : ਸੁਪਰੀਆ ਪਾਠਕ ਕਪੂਰ ਸਮਾਂ ਬਦਲਾਉ ਦੀ ਬੱਸ ਰਫਤਾਰ ਹੌਲੀ ਹੈ : ਕੋਂਕਣਾ ਸੇਨ ਸ਼ਰਮਾ ਹਲਕਾ ਫੁਲਕਾ ਸਟੰਟ ਆਸਾਨ ਕਰ ਕੇ ਮੇਰਾ ਅਪਮਾਨ ਨਾ ਕਰੋ : ਸੰਜੇ ਦੱਤ ਸ਼ਹਿਨਾਜ ਗਿੱਲ ਲਈ ਗਾਡਫਾਦਰ ਬਣੇ ਸਲਮਾਨ ਸਲਮਾਨ ਖਾਨ ਸਟਾਰਰ ‘ਰਾਧੇ’ ਦੇ ਰਾਈਟਸ 230 ਕਰੋੜ ਵਿੱਚ ਵਿਕੇ ਹਲਕਾ ਫੁਲਕਾ ਹਲਕਾ ਫੁਲਕਾ ਜਿੱਥੇ ਦਿਲ ਲੱਗੇ, ਓਹੀ ਤੁਹਾਡਾ ਘਰ : ਯਾਮੀ ਬੰਬੇ ਤੋਂ ਮੁੰਬਈ ਬਣਨ ਦੀ ਕਹਾਣੀ ਹੈ ‘ਮੁੰਬਈ ਸਾਗਾ’ ਹਲਕਾ ਫੁਲਕਾ ਕਹਾਣੀ: ਬੇਟੀ ਦਿਲ ਦੀ ਜ਼ਿਆਦਾ ਸੁਣਦੀ ਹਾਂ : ਅਨੁਸ਼ਕਾ ਸ਼ਰਮਾ ਕੁਝ ਦਿਨਾਂ ਵਿੱਚ ਜ਼ਿੰਦਗੀ ਬਦਲ ਗਈ : ਕਾਜਲ ਹਲਕਾ ਫੁਲਕਾ ਐਕਸ਼ਨ ਅਵਤਾਰ ਵਿੱਚ ਦਿੱਸੇਗੀ ਨੀਤੂ ਚੰਦਰਾ ‘ਚੰਡੀਗੜ੍ਹ ਕਰੇ ਆਸ਼ਕੀ’ ਤੋਂ ਮੈਂ ਬਹੁਤ ਕੁਝ ਸਿਖਿਐ: ਵਾਣੀ ਕਪੂਰ ਅਗਲੀ ਸਾਲ ਮਾਰਚ ਵਿੱਚ ‘ਟਾਈਗਰ 3’ ਦੀ ਸ਼ੂਟਿੰਗ ਸ਼ੁਰੂ ਕਰਨਗੇ ਸਲਮਾਨ-ਕੈਟਰੀਨਾ ਹਲਕਾ ਫੁਲਕਾ ਵਿਦਿਆ ਬਣੇਗੀ ਤੀਜਨ ਬਾਈ, ਅਮਿਤਾਭ ਨਾਨਾ ਬਣਨਗੇ ਸਿਧਾਰਥ ਮਲਹੋਤਰਾ ਦਾ ‘ਮਿਸ਼ਨ ਮਜਨੂੰ’ ਮਧੁਰ ਬਣਾਉਣਗੇ ‘ਇੰਡੀਆ ਲਾਕਡਾਊਨ’ ਹਲਕਾ ਫੁਲਕਾ