Welcome to Canadian Punjabi Post
Follow us on

16

October 2019
ਪੰਜਾਬ
ਨਕਲੀ ਮੋਬਾਈਲ ਬੈਟਰੀਆਂ ਦੇ ਅੰਤਰਰਾਜੀ ਗਿਰੋਹ ਤੋਂ 46,663 ਬੈਟਰੀਆਂ ਬਰਾਮਦ

ਮਾਨਸਾ, 14 ਅਕਤੂਬਰ (ਪੋਸਟ ਬਿਊਰੋ)- ਇਸ ਜਿ਼ਲੇ ਦੀ ਪੁਲਿਸ ਨੇ ਮੋਬਾਈਲ ਫੋਨ ਦੀਆਂ ਨਕਲੀ ਬੈਟਰੀਆਂ ਉੱਤੇ ਨਾਮੀ ਕੰਪਨੀਆਂ ਦੇ ਮਾਰਕੇ ਨਾਲ ਅਸਲੀ ਦੱਸ ਕੇ ਮਾਰਕੀਟ ਵਿਚ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈ। ਫੜੀਆਂ ਗਈਆਂ ਬੈਟਰੀਆਂ ਦੀ ਬਾਜ਼ਾਰੀ ਕੀਮਤ 1 ਕਰੋੜ 16 ਲੱਖ 65 ਹਜ਼ਾਰ 750 ਰੁਪਏ ਬਣਦੀ ਹੈ।

ਉਘੇ ਕਾਰੋਬਾਰੀ ਵੱਲੋਂ ਡਿਪਰੈਸ਼ਨ ਦੇ ਕਾਰਨ ਖੁਦਕੁਸ਼ੀ

ਮੋਗਾ, 14 ਅਕਤੂਬਰ (ਪੋਸਟ ਬਿਊਰੋ)- ਇਸ ਸ਼ਹਿਰ ਦੇ ਚੜਿੱਕ ਰੋਡ ਦੇ ਵਸਨੀਤਕ ਇੱਕ ਉਘੇ ਕਾਰੋਬਾਰੀ ਤੇ ਸਾਬਕਾ ਫਾਇਨਾਂਸਰ ਪਰਮਿੰਦਰਪਾਲ ਪੁਰੀ ਉਰਫ ਟੀਟੂ ਪੁਰੀ(54) ਪੁੱਤਰ ਰਾਕੇਸ਼ ਪੁਰੀ ਨੇ ਕੱਲ੍ਹ ਸਵੇਰੇ ਆਪਣੇ ਕਮਰੇ 'ਚ ਜਾ ਕੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। 

ਪੰਜਾਬੀ ਬੋਲੀ ਦੇ ਵਿਵਾਦ ਵਿੱਚ ਘਿਰੇ ਹੋਏ ਗੁਰਦਾਸ ਮਾਨ ਦਾ ਸ਼ੋਅ ਰੱਦ

ਐਸ ਏ ਐਸ ਨਗਰ, 14 ਅਕਤੂਬਰ (ਪੋਸਟ ਬਿਊਰੋ)- ‘ਇੱਕ ਰਾਸ਼ਟਰ-ਇੱਕ ਭਾਸ਼ਾ’ ਦੀ ਹਮਾਇਤ ਕਰਕੇ ਵਿਵਾਦਾਂ ਵਿੱਚ ਘਿਰੇ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਕੱਲ੍ਹ ਜ਼ੀਰਕਪੁਰ 'ਚ ਹੋਣ ਵਾਲਾ ਸ਼ੋਅ ਰੱਦ ਕਰਨਾ ਪਿਆ। ਗੁਰਦਾਸ ਮਾਨ ਦਾ ਇਹ ਸ਼ੋਅ ਜ਼ੀਰਕਪੁਰ-ਅੰਬਾਲਾ ਰੋਡ 'ਤੇ ਆਕਸਫੋਰਡ ਸਟਰੀਟ ਵਿੱਚ ‘ਚੱਕ ਦੇ ਬੀਸਟ’ ਬੈਨਰ ਦੇ ਹੇਠ ਹੋਣਾ ਸੀ। ਸ਼ੋਅ ਪ੍ਰਬੰਧਕ ਨਵਲ ਨੇ ਕਿਹਾ ਕਿ ਕੱਲ੍ਹ ਅਣਪਛਾਤੇ ਲੋਕਾਂ ਨੇ ਏਥੇਆ ਕੇ ਗੁਰਦਾਸ ਮਾਨ ਦਾ ਵਿਰੋਧ ਕੀਤਾ ਤੇ ਚਿਤਾਵਨੀ ਦਿੱਤੀ ਕਿ ਜੇ ਸ਼ੋਅ ਹੋਇਆ ਤਾਂ ਵਿਰੋਧ ਕਰਨਗੇ। ਇਸ ਲਈ ਸ਼ੋਅ ਰੱਦ ਕੀਤਾ ਗਿਆ ਹੈ।

ਹਰਸਿਮਰਤ ਕੌਰ ਦੀ ਹਮਲਾਵਰ ਭਾਸ਼ਾ ਦਾ ਅਮਰਿੰਦਰ ਸਿੰਘ ਵੱਲੋਂ ਠੋਕਵਾਂ ਜਵਾਬ

ਚੰਡੀਗੜ੍ਹ, 14 ਅਕਤੂਬਰ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਤੇ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਵਲੋਂ ਪੰਜਾਬ ਸਰਕਾਰ ਵਿਰੁਧ ਕੀਤੀ ਬਿਆਨਬਾਜ਼ੀ ਦਾ ਠੋਕਵਾਂ ਜਵਾਬ ਦਿੰਦੇ ਹੋਏ ਅੱਜ ਉਸ ਨੂੰ ਚੇਤੇ ਕਰਵਾਇਆ ਕਿ ਉਸ ਦੀ ਪਾਰਟੀ ਅਕਾਲੀ ਦਲ ਦੀ ਸਰਕਾਰ ਵੇਲੇ ਅਕਾਲੀ ਆਗੂ ਖੁਦ ਹੀ ਰਾਜਸੀ ਸ਼ਕਤੀ ਦੇ ਬਲਬੂਤੇ ਬੜੀ ਬੇਸ਼ਰਮੀ ਨਾਲ ਗਿਣ-ਮਿੱਥ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਹੱਤਕ ਕਰਦੇ ਰਹੇ ਹਨ, ਜਦ ਕਿ ਇਸ ਤੋਂ ਉਲਟ ਸਾਡੀ ਸਰਕਾਰ ਨੇ ਅਕਾਲ ਤਖ਼ਤ ਸਾਹਿਬ ਜੀ ਦੀ ਸਰਬ ਉਚਤਾ ਪ੍ਰਵਾਨ ਕਰਦੇ ਹੋਏ ਇਸ ਦਾ ਹਰ ਪੱਖ ਤੋਂ ਬਣਦਾ ਮਾਣ ਅਤੇ ਸਤਿਕਾਰ ਕੀਤਾ ਹੈ।

ਮਨਜਿੰਦਰ ਸਿੰਘ ਸਿਰਸਾ ਦਾਨਵਾਂ ਵਿਵਾਦ, ਗੁਰਬਾਣੀ ਸੁਣਨ ਵੇਲੇ ਜੁੱਤੀ ਪਾਈ ਰੱਖਣ ਦਾ ਦੋਸ਼

ਅੰਮ੍ਰਿਤਸਰ, 14 ਅਕਤੂਬਰ, (ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਨਾਂਅ ਲਗਾਤਾਰ ਵਿਵਾਦਾਂ ਨਾਲ ਜੁੜਦਾ ਰਹਿੰਦਾ ਹੈ। ਇਸ ਵਾਰੀ ਉਨ੍ਹਾ ਉੱਤੇ ਜੁੱਤੀ ਪਾ ਕੇ ਗੁਰਬਾਣੀ ਸਰਵਣ ਕਰਨ ਦਾ ਦੋਸ਼ ਲੱਗਾ ਤੇ ਇਸ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋਈ ਹੈ, ਜਿਸ ਉੱਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਨੋਟਿਸ ਲਿਆ ਹੈ। 

ਪ੍ਰੇਮੀ ਨਾਲ ਮਿਲ ਕੇ ਧੀ ਨੂੰ ਕੁੱਟ ਕੁੱਟ ਕੇ ਮਾਰ ਸੁੱਟਿਆ

ਮਲੇਰਕੋਟਲਾ, 13 ਅਕਤੂਬਰ (ਪੋਸਟ ਬਿਊਰੋ)- ਆਪਣੇ ਪ੍ਰੇਮੀ ਨਾਲ ਮਿਲ ਕੇ ਇੱਕ ਔਰਤ ਨੇ ਆਪਣੀ ਡੇਢ ਸਾਲਾ ਧੀ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਹੈ। ਮ੍ਰਿਤਕ ਬੱਚੀ ਦੇ ਪਿਤਾ ਜਗਦੀਪ ਸਿੰਘ ਪੁੱਤਰ ਨਰਜੋਤ ਸਿੰਘ ਵਾਸੀ ਜੀਰਖ (ਜਿ਼ਲਾ ਲੁਧਿਆਣਾ) ਵੱਲੋਂ ਥਾਣਾ ਸਿਟੀ-2 ਮਲੇਰਕੋਟਲਾ ਵਿਖੇ ਦਿੱਤੇ ਬਿਆਨਾਂ ਉੱਤੇ ਪੁਲਸ ਨੇ ਮਾਂ ਮਨਦੀਪ ਕੌਰ ਪੁੱਤਰੀ ਰੂਪ ਸਿੰਘ ਪਿੰਡ ਰਾਮਗੜ੍ਹ ਸਰਦਾਰਾਂ ਅਤੇ ਨਵੀ ਪੁੱਤਰ ਹਰਜੀਤ ਸਿੰਘ ਵਾਸੀ ਮੁਹੱਲਾ ਬੇਗਮਪੁਰਾ ਮਲੇਰਕੋਟਲਾ ਦੇ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਚਾਲ-ਚੱਲਣ ਦੇ ਸ਼ੱਕ ਕਾਰਨ ਪਤੀ ਵੱਲੋਂ ਪਤਨੀ ਦੀ ਹੱਤਿਆ

ਗੁਰਦਾਸਪੁਰ, 13 ਅਕਤੂਬਰ (ਪੋਸਟ ਬਿਊਰੋ)- ਇਸ ਜਿ਼ਲੇ ਦੇ ਪਿੰਡ ਭੰਡਾਲ ਵਿੱਚ ਵਿਅਕਤੀ ਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।

ਮੁਕਤਸਰ ਨੇੜੇ ਬੱਸ-ਬਾਈਕ ਟੱਕਰ ਵਿੱਚ ਤਿੰਨ ਮੌਤਾਂ

ਮੁਕਤਸਰ, 12 ਅਕਤੂਬਰ (ਪੋਸਟ ਬਿਊਰੋ)- ਮੁਕਤਸਰ-ਕੋਟਕਪੂਰਾ ਰੋਡ ਉੱਤੇ ਪਿੰਡ ਚੜੇਵਾਨ ਲਾਗੇ ਰਾਜ ਬੱਸ ਕੰਪਨੀ ਦੀ ਬੱਸ ਅਤੇ ਮੋਟਰ ਸਾਈਕਲ ਦੀ ਟੱਰਕ ਵਿੱਚ ਤਿੰਨ ਜਣਿਆ ਦੀ ਮੌਤ ਹੋ ਗਈ ਹੈ। 

ਮੈਂ ਉੱਪ ਚੋਣ ਦਾ ਖਰਚਾ ਦੇਣ ਲਈ ਤਿਆਰ ਹਾਂ, ਕੇਜਰੀਵਾਲ ਤੋਂ ਭਗਵੰਤ ਪੁੱਛੇ: ਫੂਲਕਾ

ਚੰਡੀਗੜ੍ਹ, 12 ਅਕਤੂਬਰ (ਪੋਸਟ ਬਿਊਰੋ)-ਪੰਜਾਬ ਦੇ ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਇਕ ਐਚ ਐਸ ਫੁਲਕਾ ਨੇ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੀ ਇੱਕ ਟਿੱਪਣੀ 'ਤੇ ਤਿੱਖਾ ਜਵਾਬੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੇ ਕਹੇ ਅਨੁਸਾਰ ਉਪ ਚੋਣਾਂ ਦਾ ਖਰਚਾ ਦੇਣ ਨੂੰਉਹ ਤਿਆਰ ਹਨ ਪਰ ਇਸ ਤੋਂ ਪਹਿਲਾਂ ਮਾਨ ਨੂੰ ਚਾਹੀਦਾ ਹੈ ਕਿ ਉਹ ਕੇਜਰੀਵਾਲ ਤੋਂ ਪੁੱਛ ਲੈਣ ਕਿ ਕੀ ਉਹ ਵੀ ਏਦਾਂ ਦਾ ਖਰਚਾ ਭਰਨਗੇ।

ਨਾਜਾਇਜ਼ ਚੱਲਦੇ ਮੈਰਿਜ ਪੈਲੇਸਾਂ ਨੂੰ ਨੋਟਿਸ ਜਾਰੀ ਹੋਣ ਲੱਗੇ

ਜਲੰਧਰ, 10 ਅਕਤੂਬਰ (ਪੋਸਟ ਬਿਊਰੋ)- ਨਗਰ ਨਿਗਮ ਨੇ ਸ਼ਹਿਰ 'ਚ ਨਾਜਾਇਜ਼ ਮੈਰਿਜ ਪੈਲੇਸਾਂ ਅਤੇ ਕਾਲੋਨੀਆਂ ਵਿਰੁੱਧ ਮੁਹਿੰਮ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਹੈ ਤੇ ਛੇਤੀ ਹੀ ਇਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। 

ਝੋਨੇ ਦੀ ਖਰੀਦ ਲਈ ਕਰੋੜਾਂ ਦੀ ਕੈਸ਼ ਕਰੈਡਿਟ ਲਿਮਟ ਮਨਜੂਰ

ਚੰਡੀਗੜ੍ਹ, 10 ਅਕਤੂਬਰ (ਪੋਸਟ ਬਿਊਰੋ)- ਭਾਰਤ ਸਰਕਾਰ ਨੇ ਸਾਉਣੀ ਦੇ 2019-20 ਖਰੀਦ ਸੀਜ਼ਨ ਦੌਰਾਨ ਇਸ ਮਹੀਨੇ ਹੋਣ ਵਾਲੀ ਝੋਨੇ ਦੀ ਖਰੀਦ ਲਈ ਪੰਜਾਬ ਸਰਕਾਰ ਲਈ ਨਕਦ ਕਰਜ਼ਾ ਹੱਦ (ਸੀ ਸੀ ਐਲ) ਦੇ 26707.50 ਕਰੋੜ ਰੁਪਏ ਮਨਜ਼ੂਰ ਕਰ ਦਿੱਤੇ ਹਨ। ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਅਕਤੂਬਰ ਦੇ ਅੰਤ ਤੱਕ ਸੀ ਸੀ ਐਲ (ਕੈਸ਼ ਕ੍ਰੈਡਿਟ ਲਿਮਿਟ) ਦੀ ਇਹ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ।

ਹਾਈ ਕੋਰਟ ਵਿੱਚ ਪੈਂਡਿੰਗ ਕੇਸਾਂ ਦਾ ਅੰਕੜਾ 3.50 ਲੱਖ ਦੇ ਨੇੜੇ ਪਹੁੰਚਿਆ

ਚੰਡੀਗੜ੍ਹ, 10 ਅਕਤੂਬਰ (ਪੋਸਟ ਬਿਊਰੋ)- ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਧਦੇ ਜਾਂਦੇ ਪੈਂਡਿੰਗ ਕੇਸਾਂ ਦੇ ਅੰਕੜਿਆਂ ਵਿੱਚ ਜੋ ਪਿਛਲੇ ਸਾਲ ਸਤੰਬਰ ਮਹੀਨੇ ਦੇ ਬਾਅਦ ਜੋ ਕਮੀ ਆਉਣੀ ਸ਼ੁਰੂ ਹੋਈ ਸੀ, ਉਸ ਵਿੱਚ ਇਸ ਸਾਲ ਜੂਨ ਪਿੱਛੋਂ ਫਿਰ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਅਗਸਤ ਖਤਮ ਹੋਣ ਤੱਕ ਹਾਈ ਕੋਰਟ ਵਿੱਚ ਹੁਣ ਪੈਂਡਿੰਗ ਕੇਸਾਂ ਦਾ ਅੰਕੜਾ ਇੱਕ ਵਾਰ ਤਿੰਨ ਲੱਖ 49 ਹਜ਼ਾਰ ਦੇ ਪਾਰ ਹੋ ਚੁੱਕਾ ਹੈ।

ਪਾਵਰ ਕਾਰਪੋਰੇਸ਼ਨ ਦਾ ਮੁੱਖ ਇੰਜੀਨੀਅਰ ਰਿਸ਼ਵਤਖੋਰੀ ਦੇ ਦੋਸ਼ਾਂ ਹੇਠ ਸਸਪੈਂਡ

ਅੰਮ੍ਰਿਤਸਰ, 10 ਅਕਤੂਬਰ (ਪੋਸਟ ਬਿਊਰੋ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਰਹੱਦੀ ਜ਼ੋਨ ਦੇ ਚੀਫ ਇੰਜੀਨੀਅਰ ਸੰਦੀਪ ਕੁਮਾਰ ਨੂੰ ਡਿਊਟੀ ਤੋਂ ਕੁਤਾਹੀ/ ਅਣਗਹਿਲੀ ਦੇ ਦੋਸ਼ ਹੇਠ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ (ਸਜ਼ਾ ਅਤੇ ਅਪੀਲ) ਰੈਗੂਲੇਸ਼ਨ 1971 ਦੇ ਨਿਯਮ-4 ਅਧੀਨ ਹੇਠ ਸਸਪੈਂਡ ਮੁਅੱਤਲ ਕੀਤਾ ਗਿਆ ਹੈ। 

ਅਕਾਲੀ ਦਲ ਦੀ ਮਾਨਤਾ ਦੇ ਅਦਾਲਤੀ ਕੇਸ ਦੀ ਬਹਿਸ ਪੂਰੀ, 19 ਨੂੰ ਫੈਸਲਾ ਆ ਸਕਦੈ

ਹੁਸ਼ਿਆਰਪੁਰ, 10 ਅਕਤੂਬਰ (ਪੋਸਟ ਬਿਊਰੋ)- ਅਕਾਲੀ ਦਲ (ਬਾਦਲ) ਦੀ ਮਾਨਤਾ ਬਾਰੇ ਐਡੀਸ਼ਨਲ ਸੈਸ਼ਨ ਜੱਜ ਹੁਸ਼ਿਆਰਪੁਰ ਦੀ ਕੋਰਟ ਵਿੱਚ ਚੱਲਦੇ ਕੇਸ ਵਿੱਚ ਕੱਲ੍ਹ ਬਹਿਸ ਪੂਰੀ ਹੋ ਗਈ। ਜੱਜ ਮੋਨਿਕਾ ਸ਼ਰਮਾ ਨੇ ਇਸ ਕੇਸ ਵਿੱਚ ਫੈਸਲਾ ਰਾਖਵਾਂ ਰੱਖ ਲਿਆ ਅਤੇ 19 ਅਕਤੂਬਰ ਨੂੰ ਫੈਸਲਾ ਸੁਣਾਇਆ ਜਾਵੇਗਾ।
ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ ਪਾਰਲੀਮੈਂਟਰੀ ਬੋਰਡ ਦੇ ਚੇਅਰਮੈਨ ਬਲਵੰਤ ਸਿੰਘ ਖੇੜਾ ਨੇ ਸਾਲ 2009 ਵਿੱਚ ਅਕਾਲੀ ਦਲ ਦੀ ਮਾਨਤਾ ਨੂੰ ਚੁਣੌਤੀ ਦਿੰਦੇ 

ਪਿਛਲੀ ਸਰਕਾਰ ਵੇਲੇ ਦਾ ਦੋਗਲਾ ਫੈਸਲਾ ਸੂਚਨਾ ਕਮਿਸ਼ਨ ਨੇ ਦੋ ਸਾਲਾਂ ਪਿੱਛੋਂ ਸੋਧਿਆ ਭਾਈ ਕਾਨ੍ਹ ਸਿੰਘ ਦਾ ‘ਮਹਾਨ ਕੋਸ਼’ ਮੁੜ ਛਪਣ ਦੀ ਆਸ ਬੱਝੀ ਸਰਬੱਤ ਦਾ ਭਲਾ ਟਰੇਨ ਦੇ ਵਿਵਾਦ ਵਿੱਚ ਚੀਫ ਲੋਕੋ ਇੰਸਪੈਕਟਰ ਸਸਪੈਂਡ ਜਸਟਿਸ ਵਿਨੋਦ ਕੁਮਾਰ ਸ਼ਰਮਾ ਨੇ ਪੰਜਾਬ ਦੇ ਲੋਕਪਾਲ ਵਜੋਂ ਸਹੁੰ ਚੁੱਕੀ ਪੂਰੀ ਪੈਨਸ਼ਨ ਦੇ ਹੱਕ ਲਈ ਸਾਬਕਾ ਫੌਜੀ ਨੇ ਪੰਜਾਹ ਸਾਲ ਕਾਨੂੰਨੀ ਲੜਾਈ ਲੜੀ ਥਾਣੇ ਅੱਗੇ ਧਰਨਾ ਦੇਣ ਵਾਲੀ ਮਹਿਲਾ ਦੇ ਖਿਲਾਫ ਕੇਸ ਦਰਜ ਡੇਰਾ ਬਿਆਸ ਵਿਰੁੱਧ ਧਰਨਾ ਲਾਉਣ ਵਾਲੇ ਪੁਲਸ ਨੇ ਚੁੱਕੇ ਲੁੱਟਾਂ ਖੋਹਾਂ ਕਰਨ ਵਾਲੇ ਅੱਠ ਮੈਂਬਰੀ ਗੈਂਗ ਦੇ ਤਿੰਨ ਬੰਦੇ ਫੜੇ ਪਾਦਰੀ ਬਜਿੰਦਰ ਸਿੰਘ 'ਤੇ ਬੱਚੀ ਨਾਲ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲੱਗਾ ਜੈਰਾਮ ਠਾਕੁਰ ਨੇ ਕਿਹਾ: ਸਿੱਖ ਬੱਚਿਆਂ ਨੂੰ ਪੇਪਰ ਦੇਣ ਤੋਂ ਰੋਕਣ ਦੀ ਜਾਂਚ ਹੋ ਰਹੀ ਹੈ ਕੈਪਟਨ ਨੇ ਕੇਂਦਰ ਤੋਂ ਝੋਨਾ ਖਰੀਦਣ ਲਈ 34500 ਕਰੋੜ ਸੀ ਸੀ ਐੱਲ ਮੰਗੀ ਕਾਂਗਰਸ ਦੇ ਬਾਗੀ ਉਮੀਦਵਾਰ ਦਾ ਬਾਪ ਪੁਲਸ ਨੇ ਚੁੱਕਿਆ ਅਤੇ ਫਿਰ ਛੱਡਿਆ ਡਾਈਂਗ ਯੂਨਿਟ ਵਿੱਚ ਗੈਸ ਚੜ੍ਹਨ ਨਾਲ ਦੋ ਮਜ਼ਦੂਰਾਂ ਦੀ ਮੌਤ ਵੀਡੀਓ ਵਾਇਰਲ ਹੋਈ: ਜੇਲ੍ਹ 'ਚ ਕੈਦੀਆਂ ਨੂੰ ਨਸ਼ਾ ਵੇਚਣ ਲਈ ਮਜਬੂਰ ਕੀਤਾ ਜਾਂਦੈ ਕਾਂਗਰਸੀ ਵਿਧਾਇਕ ਹੈਨਰੀ, ਡਿਪਟੀ ਕਮਿਸ਼ਨਰ ਤੇ ਹੋਰ ਲੋਕਾਂ ਨੂੰ ਕਾਨੂੰਨੀ ਨੋਟਿਸ ਜਾਰੀ ਮਲੇਸ਼ੀਆ ਵਿੱਚ ਲਿਜਾ ਕੇ ਦੇਹ ਵਪਾਰ ਲਈ ਮਜਬੂਰ ਕੀਤਾ ਗਿਆ ਜਸਟਿਸ ਰਵੀ ਸ਼ੰਕਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਨਵੇਂ ਮੁਖੀ ਵਜੋਂ ਚੁੱਕੀ ਸਹੁੰ ਕੈਦੀ ਭੱਜਾ ਨਹੀਂ, ਉਸ ਨੂੰ ਇੱਕ ਕਾਂਸਟੇਬਲ ਘਰ ਛੱਡਣ ਗਿਆ ਸੀ ਢੱਡਰੀਆਂ ਵਾਲੇ ਨੇ ਕਿਹਾ: ਬੇਸ਼ੱਕ ਪੰਥ ਵਿੱਚੋਂ ਕੱਢ ਦਿਓ, ਪਰ ਮੇਰੇ ਉੱਤੇ ਝੂਠੇ ਦੋਸ਼ ਨਾ ਲਾਓ ਭਿ੍ਰਸ਼ਟਾਚਾਰ ਦੇ ਦੋਸ਼ ਵਿੱਚ ਤਿੰਨ ਅਧਿਕਾਰੀਆਂ ਖਿਲਾਫ ਚਾਰਜਸ਼ੀਟ ਅਕਾਲੀ-ਭਾਜਪਾ ਸੰਬੰਧ: ਸੁਖਬੀਰ ਸਿੰਘ ਬਾਦਲ ਦੇ ਯੂ-ਟਰਨ ਤੋਂ ਅਕਾਲੀ ਵਰਕਰ ਦੋਚਿੱਤੀ ਵਿੱਚ ਪਤਨੀ ਨੂੰ ਗੋਲੀ ਮਾਰਨ ਪਿੱਛੋਂ ਸਹਾਇਕ ਥਾਣੇਦਾਰ ਵੱਲੋਂ ਖੁਦਕੁਸ਼ੀ, ਪਤਨੀ ਗੰਭੀਰ ਛਾਪੇ ਬਹਾਨੇ ਠੱਗੀ ਕਰਨ ਵਾਲਾ ਨਾਰਕੋਟਿਕਸ ਸੈਲ ਦਾ ਮੁਖੀ ਤੇ ਛੇ ਮੁਲਾਜ਼ਮ ਸਸਪੈਂਡ ਭੱਠਾ ਮਾਲਕਾਂ ਨੂੰ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਹਾਈਕੋਰਟ ਵਲੋਂ ਧਾਰਮਿਕ ਸਥਾਨਾਂ ਉਤੇ ਬਿਨਾਂ ਪ੍ਰਵਾਨਗੀ ਲਾਊਡ ਸਪੀਕਰ ਲਾਉਣ ਦੀ ਪਾਬੰਦੀ ਟਰਾਂਸਪੋਰਟਰਾਂ ਦੇ ਬੰਦਿਆਂ ਵੱਲੋਂ ਬੱਸ ਅੱਡੇ ਉੱਤੇ ਫਾਇਰਿੰਗ ਵੇਲੇ ਲੋਕਾਂ ਨੇ ਭੱਜ ਕੇ ਜਾਨ ਬਚਾਈ ਸਰਕਾਰੀ ਨੌਕਰੀ ਦੇ ਨਾਂਅ ਉੱਤੇ ਮਹਿਲਾ ਤੋਂ 8.50 ਲੱਖ ਠੱਗੇ ਗਏ ਕੰਜ਼ਿਊਮਰ ਫੋਰਮ ਵਿੱਚ ਇੰਪਰੂਵਮੈਂਟ ਟਰੱਸਟ ਪੰਜ ਹੋਰ ਕੇਸ ਹਾਰ ਗਿਆ ਪਾਕਿ ਤੋਂ ਆਈ 60 ਕਰੋੜ ਦੀ ਹੈਰੋਇਨ ਸਣੇ ਦੋ ਸਮਗਲਰ ਕਾਬੂ ਰਾਜੋਆਣਾ ਦੀ ਫਾਂਸੀ ਤੋੜਨ ਦੇ ਵਿਰੋਧ ਦੀ ਚਿੱਠੀ ਪ੍ਰਧਾਨ ਮੰਤਰੀ ਦੇ ਕੋਲ ਪੁੱਜੀ : ਬਿੱਟੂ