ਮਾਂਟਰੀਅਲ, 14 ਜੁਲਾਈ (ਪੋਸਟ ਬਿਊਰੋ): ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਲਿਜਾਅ ਰਹੀ ਇਕ ਐੱਸਯੂਵੀ ਅਮਰੀਕੀ ਸਰਹੱਦ ਨੇੜੇ ਹਾਦਸਾਗ੍ਰਸਤ ਹੋ ਗਈ। ਸੂਰੇਤੇ ਡੂ ਕਿਊਬੈਕ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਕਰੀਬ 4:15 ਵਜੇ ਰੂਟ 202 ਅਤੇ ਮੋਂਟੀ ਜੈਕਸਨ ਦੇ ਚੌਰਾਹੇ ਦੇ ਨੇੜੇ ਹੇਮਿੰਗਫੋਰਡ, ਕਿਊਬੈਕ ਦੇ ਨੇੜੇ ਵਾਪਰੇ ਹਾਦਸੇ ਬਾਰੇ ਜਾਣਕਾਰੀ ਮਿਲੀ, ਜੋਕਿ ਨਿਊਯਾਰਕ ਰਾਜ ਸਰਹੱਦ ਤੋਂ ਕੁਝ ਕਿਲੋਮੀਟਰ ਉੱਤਰ ਵਿੱਚ ਹੈ।
ਐੱਸਕਿਊ ਦੇ ਬੁਲਾਰੇ ਸਟੀਫਨ ਟ੍ਰੈਂਬਲੇ ਨੇ ਦੱਸਿਆ ਕਿ ਸੱਤ ਯਾਤਰੀਆਂ ਵਾਲੀ ਐੱਸਯੂਵੀ ਦੇ ਅੰਦਰ 10 ਤੋਂ 12 ਗ਼ੈਰ-ਦਸਤਾਵੇਜ਼ੀ ਪ੍ਰਵਾਸੀ ਸਨ ਜੋ ਕਿ ਇਹ ਇੱਕ ਹੋਰ ਐੱਸਯੂਵੀ ਨਾਲ ਟਕ