Welcome to Canadian Punjabi Post
Follow us on

08

July 2020
ਟੋਰਾਂਟੋ/ਜੀਟੀਏ
ਪੈਰਿਟੀ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ 'ਕੈਨੇਡਾ ਡੇਅ' ਸਾਦੇ ਢੰਗ ਨਾਲ ਮਨਾਇਆ

ਬਰੈਂਪਟਨ, (ਡਾ. ਝੰਡ) -ਪੈਰਿਟੀ ਸੀਨੀਅਰਜ਼ ਕਲੱਬ ਦੇ ਪ੍ਰਧਾਨ ਕੈਪਟਨ ਇਕਬਾਲ ਸਿੰਘ ਵਿਰਕ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਕਲੱਬ ਦੇ ਮੈਂਬਰਾਂ ਨੇ ਪਹਿਲੀ ਜੁਲਾਈ ਵਾਲੇ ਦਿਨ ਪੈਰੀ ਰੋਡ ਨੇੜਲੇ ਜੈਨਿਗਸ ਪਾਰਕ ਵਿਚ ਸਵੇਰੇ 9.00 ਵਜੇ ਇਕੱਠ ਹੋ ਕੇ 'ਕੈਨੇਡਾ ਡੇਅ' ਮਨਾਇਆ। ਇਸ ਮੌਕੇ ਕਲੱਬ ਦੇ ਮੈਂਬਰਾਂ ਵੱਲੋਂ ਕੈਨੇਡਾ ਦੇ ਚਾਰ ਕੌਮੀ ਝੰਡੇ ਝੁਲਾਏ

ਓਸ਼ਵਾ ਵਿੱਚ ਘਰ ਨੂੰ ਲੱਗੀ ਅੱਗ, 6 ਵਿਅਕਤੀਆਂ ਨੂੰ ਇਲਾਜ ਲਈ ਲਿਜਾਇਆ ਗਿਆ ਹਸਪਤਾਲ

ਓਸਵਾ, 6 ਜੁਲਾਈ (ਪੋਸਟ ਬਿਊਰੋ) : ਓਸ਼ਵਾ ਵਿੱਚ ਇੱਕ ਘਰ ਵਿੱਚ ਲੱਗੀ ਅੱਗ ਕਾਰਨ ਛੇ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਓਨਟਾਰੀਓ ਫਾਇਰ ਮਾਰਸ਼ਲ ਆਫਿਸ ਨੂੰ ਇਸ ਮਾਮਲੇ ਦੀ ਜਾਂਚ ਦੀ ਜਿ਼ੰਮੇਵਾਰੀ ਸੌਂਪੀ ਗਈ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਸ ਘਰ ਵਿੱਚ ਕਿਰਾਏ ਉੱਤੇ ਕਮਰੇ ਦਿੱਤੇ ਜਾਂਦੇ ਸਨ।

ਟੀਟੀਸੀ ਦੀ ਬੱਸ ਸਮੇਤ ਤਿੰਨ ਗੱਡੀਆਂ ਆਪਸ ਵਿੱਚ ਟਕਰਾਈਆਂ, ਇੱਕ ਜ਼ਖ਼ਮੀ

ਨੌਰਥ ਯੌਰਕ, 3 ਜੁਲਾਈ (ਪੋਸਟ ਬਿਊਰੋ) : ਨੌਰਥ ਯੌਰਕ ਵਿੱਚ ਟੀਟੀਸੀ ਦੀ ਬੱਸ ਸਮੇਤ ਤਿੰਨ ਗੱਡੀਆਂ ਦੇ ਆਪਸ ਵਿੱਚ ਟਕਰਾਉਣ ਤੋਂ ਬਾਅਦ 67 ਸਾਲਾ ਵਿਅਕਤੀ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।

ਹਥਿਆਰ, ਗੋਲੀ ਸਿੱਕਾ ਤੇ ਨਸ਼ੇ ਰੱਖਣ ਦੇ ਜੁਰਮ ਵਿੱਚ ਇੱਕ ਗ੍ਰਿਫਤਾਰ

ਬਰੈਂਪਟਨ, 3 ਜੁਲਾਈ (ਪੋਸਟ ਬਿਊਰੋ) : ਪੀਲ ਰੀਜਨਲ ਪੁਲਿਸ ਵੱਲੋਂ ਕੈਨੇਡਾ ਡੇਅ ਉੱਤੇ ਬਰੈਂਪਟਨ, ਓਨਟਾਰੀਓ ਦੇ ਇੱਕ ਘਰ ਵਿੱਚੋਂ ਗੰਨਜ਼, ਬੁਲੇਟ ਪਰੂਫ ਜੈਕੇਟਸ, 1000 ਰੌਂਦ, ਹੋਰ ਗੋਲੀ ਸਿੱਕਾ ਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਇੱਕ ਵਿਅਕਤੀ ੳੱੁਤੇ ਇਸ ਸਬੰਧ ਵਿੱਚ 17 ਚਾਰਜਿਜ਼ ਲਾਏ ਗਏ ਹਨ।

ਹੁਣ ਬੇਸਮੈਂਟਸ ਨੂੰ ਸੈਕਿੰਡ ਯੂਨਿਟਸ ਵਜੋਂ ਰਜਿਸਟਰ ਕਰਵਾ ਸਕਣਗੇ ਲੋਕ

ਬਰੈਂਪਟਨ, 2 ਜੁਲਾਈ (ਪੋਸਟ ਬਿਊਰੋ) : ਬੀਤੇ ਦਿਨੀਂ ਹੋਈ ਬਰੈਂਪਟਨ ਸਿਟੀ ਕਾਉਂਸਲ ਦੀ ਮੀਟਿੰਗ ਵਿੱਚ ਸਿਟੀ ਕਾਉਂਸਲਰ ਹਰਕੀਰਤ ਸਿੰਘ ਵੱਲੋਂ ਪੇਸ਼ ਜਿਸ ਮਤੇ ਦੀ ਰੀਜਨਲ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਤਾਈਦ ਕੀਤੀ ਗਈ ਉਸ ਵਿੱਚ ਰਜਿਸਟਰਿੰਗ ਦੂਜੀਆਂ ਯੂਨਿਟਸ ਤੇ ਬੇਸਮੈਂਟਸ ਲਈ ਪਾਰਕਿੰਗ ਉੱਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ।

ਟਰੈਕਟਰ ਹਾਦਸੇ ਵਿੱਚ 3 ਬੱਚਿਆਂ ਦੀ ਮੌਤ, 7 ਜ਼ਖ਼ਮੀ

ਮਾਂਟਰੀਅਲ, 2 ਜੁਲਾਈ (ਪੋਸਟ ਬਿਊਰੋ) : ਮਾਂਟਰੀਅਲ ਦੇ ਦੱਖਣਪੂਰਬ ਵਿੱਚ ਸ਼ਾਮ ਸਮੇਂ ਵਾਪਰੇ ਟਰੈਕਟਰ ਹਾਦਸੇ ਵਿੱਚ 5 ਸਾਲ ਤੋਂ ਘੱਟ ਉਮਰ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਤੇ 7 ਹੋਰ ਜ਼ਖ਼ਮੀ ਹੋ ਗਏ।

ਟੋਰਾਂਟੋ ਤੇ ਜੀਟੀਏ ਲਈ ਹੀਟ ਵਾਰਨਿੰਗ ਜਾਰੀ

ਟੋਰਾਂਟੋ, 1 ਜੁਲਾਈ (ਪੋਸਟ ਬਿਊਰੋ) : ਐਨਵਾਇਰਮੈਂਟ ਕੈਨੇਡਾ ਵੱਲੋਂ ਬੱੁਧਵਾਰ ਨੂੰ ਟੋਰਾਂਟੋ ਤੇ ਗ੍ਰੇਟਰ ਟੋਰਾਂਟੋ ਏਰੀਆ ਦੇ ਬਹੁਤੇ ਹਿੱਸੇ ਲਈ ਹੀਟ ਵਾਰਨਿੰਗ ਜਾਰੀ ਕੀਤੀ ਗਈ।

ਅਗਲੇ ਪੜਾਅ ਵਿੱਚ ਜਲਦ ਹੀ ਜਾਵੇਗਾ ਓਨਟਾਰੀਓ : ਕ੍ਰਿਸਟੀਨ ਐਲੀਅਟ

ਓਨਟਾਰੀਓ, 1 ਜੁਲਾਈ (ਪੋਸਟ ਬਿਊਰੋ) : ਅਰਥਚਾਰੇ ਨੂੰ ਮੁੜ ਖੋਲ੍ਹਣ ਦੇ ਅਗਲੇ ਪੜਾਅ ਵਿੱਚ ਦਾਖਲ ਹੋਣਾ ਸੁਰੱਖਿਅਤ ਹੋਵੇਗਾ ਜਾਂ ਨਹੀਂ ਇਹ ਪਤਾ ਲਾਉਣ ਲਈ ਪਬਲਿਕ ਹੈਲਥ ਅਧਿਕਾਰੀਆਂ ਨੂੰ ਘੱਟੋ ਘੱਟ ਇੱਕ ਹਫਤਾ ਹੋਰ ਕੋਵਿਡ-19 ਡਾਟਾ ਦਾ ਮੁਲਾਂਕਣ ਕਰਨਾ ਹੋਵੇਗਾ।

ਸੜਕ ਹਾਦਸੇ ਵਿਚ ਇਕ ਲੜਕੀ ਦੀ ਹੋਈ ਮੌਤ, ਦੋ ਹੋਰ ਜਖਮੀ

ਦਰਹਾਮ, 1 ਜੁਲਾਈ (ਪੋਸਟ ਬਿਊਰੋ) : ਦਰਹਾਮ ਇਲਾਕੇ ਵਿੱਚ ਹੋਏ ਹਾਦਸੇ ਵਿੱਚ ਇੱਕ 18 ਸਾਲਾ ਲੜਕੀ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖ਼ਮੀ ਹੋ ਗਏ।

ਪੁਲਿਸ ਨੇ ਦੱਸਿਆ ਕਿ ਕੱਲ੍ਹ ਰਾਤ 11:15 ਵਜੇ ਇੱਕ ਐਸਯੂਵੀ ਯੌਰਕ ਦਰਹਾਮ ਟਾਊਨਲਾਈਨ ਦੇ ਪੂਰਬ ਵੱਲ ਵੈਬ ਰੋਡ ਉੱਤੇ ਪੱਛਮ ਵਲ ਜਾ ਰਹੀ ਸੀ ਜਦੋਂ ਡਰਾਈਵਰ ਗੱਡੀ ਤੋਂ ਨਿਯੰਤਰਣ ਗੁਆ ਬੈਠਿਆ। ਇਸ ਤੋਂ ਬਾਅਦ ਗੱਡੀ ਡੂੰਘੀ ਥਾਂ ਉੱਤੇ ਜਾ ਵੜੀ ਤੇ ਇੱਕ ਰੁੱਖ ਨਾਲ ਜਾ ਟਕਰਾਈ। ਇੱਕ ਸਵਾਰੀ ਤਾਂ ਗੱਡੀ ਵਿੱਚੋਂ ਬਾਹਰ ਜਾ ਡਿੱਗੀ ਜਦਕਿ ਦੋ ਹੋਰਨਾਂ ਨੂੰ ਗੱਡੀ ਕੱਟ ਕੇ ਬਾਹਰ ਕੱਢਣਾ ਪਿਆ।

ਬਰੈਂਪਟਨ ਵਿੱਚ ਪੁਲਿਸ ਅਧਿਕਾਰੀ ਨੇ ਮਸ਼ਕੂਕ ਨੂੰ ਮਾਰੀ ਗੋਲੀ

ਬਰੈਂਪਟਨ, 1 ਜੁਲਾਈ (ਪੋਸਟ ਬਿਊਰੋ) : ਕੱਲ੍ਹ ਸ਼ਾਮ ਨੂੰ ਬਰੈਂਪਟਨ ਵਿੱਚ ਇੱਕ ਸ਼ੂਟਿੰਗ ਵਿੱਚ ਪੁਲਿਸ ਅਧਿਕਾਰੀ ਦੇ ਸ਼ਾਮਲ ਹੋਣ ਤੋ ਬਾਅਦ ਮਾਮਲੇ ਦੀ ਜਾਂਚ ਐਸਆਈਯੂ ਵੱਲੋਂ ਕੀਤੀ ਜਾ ਰਹੀ ਹੈ।

ਮਿਲਟਨ ਵਿੱਚ ਮਿਲੀ ਵਿਅਕਤੀ ਦੀ ਲਾਸ਼

ਮਿਲਟਨ, 30 ਜੂਨ (ਪੋਸਟ ਬਿਊਰੋ) : ਮੰਗਲਵਾਰ ਸਵੇਰੇ ਮਿਲਟਨ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲਣ ਉਪਰੰਤ ਹੋਮੀਸਾਈਡ ਯੂਨਿਟ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਮਿਸੀਸਾਗਾ ਹਾਈ ਸਕੂਲ ਅਧਿਆਪਕ ਨੂੰ ਕੀਤਾ ਗਿਆ ਚਾਰਜ

ਮਿਸੀਸਾਗਾ, 30 ਜੂਨ (ਪੋਸਟ ਬਿਊਰੋ) : ਮਿਸੀਸਾਗਾ ਦੇ ਹਾਈ ਸਕੂਲ ਟੀਚਰ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਗਏ ਹਨ। ਇਹ ਦੋਸ਼ 2016 ਦੇ ਮਾਮਲੇ ਨਾਲ ਸਬੰਧਤ ਹਨ।

ਆਪਣੇ 30 ਘਰੇਲੂ ਰੂਟਾਂ ੳੱੁਤੇ ਸੇਵਾਵਾਂ ਮੁਲਤਵੀ ਕਰੇਗੀ ਏਅਰ ਕੈਨੇਡਾ

ਓਨਟਾਰੀਓ, 30 ਜੂਨ (ਪੋਸਟ ਬਿਊਰੋ) : ਏਅਰ ਕੈਨੇਡਾ ਵੱਲੋਂ ਅਣਮਿਥੇ ਸਮੇਂ ਲਈ ਆਪਣੇ 30 ਘਰੇਲੂ ਰੂਟਾਂ ੳੱੁਤੇ ਸੇਵਾਵਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰੀਜਨਲ ਏਅਰਪੋਰਟਸ ਉੱਤੇ ਅੱਠ ਸਟੇਸ਼ਨ ਵੀ ਬੰਦ ਕੀਤੇ ਜਾ ਰਹੇ ਹਨ। ਏਅਰਲਾਈਨ ਨੇ ਆਖਿਆ ਕਿ ਇਹ ਕਟੌਤੀਆਂ ਮਹਾਂਮਾਰੀ ਕਾਰਨ ਟਰੈਵਲ ਉੱਤੇ ਲੱਗੀਆਂ ਪਾਬੰਦੀਆ ਤੇ ਸਰਹੱਦਾਂ ਬੰਦ ਹੋਣ ਕਾਰਨ ਦੋਵਾਂ ਕਾਰੋਬਾਰਾਂ ਦੀ ਘੱਟ ਰਹੀ ਮੰਗ ਦੇ ਮੱਦੇਨਜ਼ਰ ਕੀਤੀਆਂ ਜਾ ਰਹੀਆਂ ਹਨ। ਏਅਰ 

ਅਪਰੈਲ ਵਿੱਚ ਅਰਥਚਾਰੇ ਨੇ ਖਾਧਾ 11.6 ਫੀ ਸਦੀ ਦਾ ਗੋਤਾ : ਸਟੈਟੇਸਟਿਕਸ ਕੈਨੇਡਾ

ਓਟਵਾ, 30 ਜੂਨ (ਪੋਸਟ ਬਿਊਰੋ) : ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਅਪਰੈਲ ਦੇ ਮਹੀਨੇ ਅਰਥਚਾਰੇ ਵਿੱਚ ਸੱਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ। ਮਹਾਂਮਾਰੀ ਕਾਰਨ ਅਰਥਚਾਰੇ ਵਿੱਚ ਇੱਕ ਤਰ੍ਹਾਂ ਖੜੋਤ ਆਈ ਹੋਈ ਸੀ। ਮਈ ਵਿੱਚ ਕਾਰੋਬਾਰ ਮੁੜ ਖੁੱਲ੍ਹਣ ਕਾਰਨ ਸਥਿਤੀ ਥੋੜ੍ਹੀ ਸੰਭਲਣ ਲੱਗੀ।

22 ਸਾਲਾ ਵਿਅਕਤੀ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ ਪ੍ਰੋਵਿੰਸ਼ੀਅਲ ਪੱਧਰ ਉੱਤੇ ਮਾਸਕ ਲਾਜ਼ਮੀ ਨਹੀਂ ਕਰੇਗਾ ਸਿਹਤ ਮੰਤਰਾਲਾ ਟੋਰਾਂਟੋ ਸਿਟੀ ਕਾਉਂਸਲ ਨੇ ਪੁਲਿਸ ਬਜਟ ਵਿੱਚ ਕਟੌਤੀ ਖਿਲਾਫ ਪਾਈ ਵੋਟ ਸਿਟੀ ਵੱਲੋਂ ਚਲਾਏ ਜਾਣ ਵਾਲੇ ਕੱੁਝ ਚਾਈਲਡ ਕੇਅਰ ਸੈਂਟਰ ਅੱਜ ਤੋਂ ਖੋਲ੍ਹੇ ਗਏ ਬਰੈਂਪਟਨ ਵਿੱਚ ਆਨਲਾਈਨ ਮਨਾਏ ਜਾਣਗੇ ਪ੍ਰਾਈਡ ਮੰਥ ਸਬੰਧੀ ਜਸ਼ਨ ਕੈਨੇਡੀਅਨ ਐਲੂਮੀਨੀਅਮ ਉੱਤੇ ਹੋਰ ਟੈਰਿਫ ਲਾ ਕੇ ਟਰੰਪ ਪ੍ਰਸ਼ਾਸਨ ਅਮਰੀਕੀ ਅਰਥਚਾਰੇ ਨੂੰ ਪਹੁੰਚਾਵੇਗਾ ਨੁਕਸਾਨ : ਟਰੂਡੋ ਟੋਅ ਟਰੱਕ ਇੰਡਸਟਰੀ ਵਿੱਚ ਸੁਧਾਰ ਲਈ ਫੋਰਡ ਸਰਕਾਰ ਨੇ ਕਾਇਮ ਕੀਤੀ ਟਾਸਕ ਫੋਰਸ ਓਨਟਾਰੀਓ ਦੇ ਲਿਬਰਲਾਂ ਨੇ 2022 ਦੀਆਂ ਚੋਣਾਂ ਲਈ ਕਮਰ ਕੱਸਣੀ ਕੀਤੀ ਸੁ਼ਰੂ ਲਿਟਲ ਇਟਲੀ ਵਿੱਚ ਘਰ ਨੂੰ ਲੱਗੀ ਅੱਗ, ਦੋ ਝੁਲਸੇ ਟੋਰਾਂਟੋ ਪੁਲਿਸ ਬਜਟ ਵਿੱਚ 50 ਫੀ ਸਦੀ ਕਟੌਤੀ ਦੀ ਮੁਜ਼ਾਹਰਾਕਾਰੀਆਂ ਨੇ ਕੀਤੀ ਮੰਗ ਲਾਪਤਾ ਛੇ ਸਾਲਾ ਬੱਚਾ ਸਹੀ ਸਲਾਮਤ ਮਿਲਿਆ, ਮਸ਼ਕੂਕ ਗ੍ਰਿਫਤਾਰ ਕੀ ਨੀਲੀਆਂ ਲਾਇਸੰਸ ਪਲੇਟਾਂ ਜਾਰੀ ਕਰਨੀਆਂ ਬੰਦ ਕਰੇਗੀ ਓਨਟਾਰੀਓ ਸਰਕਾਰ? ਜਹਾਜ਼ਾਂ ਵਿੱਚ ਫਿਜ਼ੀਕਲ ਡਿਸਟੈਂਸਿੰਗ ਸਬੰਧੀ ਨਿਯਮਾਂ ਨੂੰ ਖ਼ਤਮ ਕਰਨਗੀਆਂ ਵੈਸਟਜੱੈਟ ਤੇ ਏਅਰ ਕੈਨੇਡਾ ਮਾਂਟਰੀਅਲ ਵਿੱਚ 13 ਸਾਲਾ ਲੜਕੇ ਤੇ ਦੋ ਹੋਰਨਾਂ ਉੱਤੇ ਜਾਨਲੇਵਾ ਹਮਲਾ ਸਿਟੀ ਆਫ ਬਰੈਂਪਟਨ ਵੱਲੋਂ ਫਲਾਈਟ 621 ਦੇ ਸਿ਼ਕਾਰ ਲੋਕਾਂ ਨੂੰ ਆਨਲਾਈਨ ਦਿੱਤੀ ਜਾਵੇਗੀ ਸ਼ਰਧਾਂਜਲੀ ਸਿਟੀ ਆਫ ਬਰੈਂਪਟਨ ਵੱਲੋਂ ਐਂਟੀ ਬਲੈਕ ਰੇਸਿਜ਼ਮ ਯੂਨਿਟ ਦਾ ਚੈਪਮੈਨ ਨੂੰ ਨਿਯੁਕਤ ਕੀਤਾ ਗਿਆ ਐਡਵਾਈਜ਼ਰ ਮਲਟੀਕਲਚਰਲ ਡੇਅ 27 ਜੂਨ ਨੂੰ ਪੀਲ ਰੀਜਨ ਵਿੱਚ ਹੋਈਆਂ ਮੌਤਾਂ ੳੱੁਤੇ ਪੀਲ ਪੁਲਿਸ ਬੋਰਡ ਨੇ ਪ੍ਰਗਟਾਇਆ ਅਫਸੋਸ ਕਾਊਂਸਲਰ ਮਾਈਕਲ ਫੋਰਡ ਨੇ ਕੋਵਿਡ-19 ਨੂੰ ਦਿੱਤੀ ਮਾਤ ਮਿਨੀਆਪੋਲਿਸ ਵਿੱਚ ਚੱਲੀ ਗੋਲੀ, 1 ਹਲਾਕ 11 ਜ਼ਖ਼ਮੀ ਬਰੈਂਪਟਨ ਹਾਦਸੇ ਵਿੱਚ ਮਾਂ ਤੇ ਤਿੰਨ ਨਿੱਕੀਆਂ ਬੱਚੀਆਂ ਦੀ ਗਈ ਜਾਨ ਬਰੈਂਪਟਨ ਵਿੱਚ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਦੋ ਬੱਚਿਆਂ ਸਮੇਤ ਚਾਰ ਜ਼ਖ਼ਮੀ ਓਨਟਾਰੀਓ ਗੁਰਦੁਆਰਾ ਕਮੇਟੀ ਨੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਡਾਇਰੈਕਟਰ ਤੋਂ ਮੰਗਿਆ ਅਸਤੀਫਾ ਲੰਮੀ ਦੌੜ ਦੇ ਦੌੜਾਕ ਅਮਨ ਪਿਰਾਨੀ ਦੀ ਯਾਦ ਵਿਚ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨੇ ਲਗਾਈ 10 ਕਿਲੋਮੀਟਰ ਦੌੜ ਤੇ ਵਾੱਕ ਰੈਸਟੋਰੈਂਟਸ ਤੇ ਬਾਰਜ਼ ਨੂੰ ਆਊਟਡੋਰ ਸਪੇਸਿਜ਼ ਦੇ ਪਸਾਰ ਦੀ ਖੱੁਲ੍ਹ ਦੇਵੇਗੀ ਸਿਟੀ ਆਫ ਬਰੈਂਪਟਨ ਮਾਰਖਮ ਵਿੱਚ ਹਿੱਟ ਐਂਡ ਰੰਨ ਮਾਮਲੇ ਵਿੱਚ ਸਾਈਕਲ ਸਵਾਰ ਦੀ ਹੋਈ ਮੌਤ ਬਰੈਂਪਟਨ ਟਰਾਂਜਿ਼ਟ ਆਪਣੇ ਰਾਈਡਰਜ਼ ਨੂੰ ਵੰਡੇਗੀ ਇੱਕ ਲੱਖ ਮਾਸਕਸ ਜੀਟੀਏ ਵਿੱਚ ਆਇਆ ਤੂਫਾਨ, ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਸੀਈਆਰਬੀ ਪੇਅਮੈਂਟ ਹਾਸਲ ਕਰਨ ਵਾਲੇ 190,000 ਕੈਨੇਡੀਅਨਾਂ ਨੂੰ ਮੋੜਨੀ ਹੋਵੇਗੀ ਰਕਮ : ਸੀਆਰਏ ਅਗਲੇ ਦੋ ਸਾਲਾਂ ਵਿੱਚ ਕੈਨੇਡਾ ਵਿੱਚ 200 ਲੋਕੇਸ਼ਨਾਂ ਬੰਦ ਕਰੇਗਾ ਸਟਾਰਬੱਕਸ