Welcome to Canadian Punjabi Post
Follow us on

16

October 2019
ਨਜਰਰੀਆ
ਖਾਲੀ ਹੋਈਆਂ ਵਿਧਾਨ ਸਭਾ ਜਾਂ ਪਾਰਲੀਮੈਂਟ ਸੀਟਾਂ ਦੀ ਉੱਪ ਚੋਣ ਦੀ ਥਾਂ ਕੀਤਾ ਕੀ ਜਾਵੇ!

-ਜਤਿੰਦਰ ਪਨੂੰ
ਪੰਜਾਬ ਵਿੱਚ ਇਸ ਵਕਤ ਚਾਰ ਵਿਧਾਨ ਸਭਾ ਸੀਟਾਂ ਲਈ ਉੱਪ ਚੋਣਾਂ ਚੱਲ ਰਹੀਆਂ ਹਨ। ਫਗਵਾੜਾ ਸੀਟ ਭਾਜਪਾ ਆਗੂ ਸੋਮ ਪ੍ਰਕਾਸ਼ ਅਤੇ ਜਲਾਲਾਬਾਦ ਦੀ ਸੀਟ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਲੋਕ ਸਭਾ ਲਈ ਚੁਣੇ ਜਾਣ ਕਾਰਨ ਖਾਲੀ ਹੋਈਆਂ ਹਨ। ਬਾਕੀ ਦੋ ਵਿੱਚੋਂ ਦਾਖਾ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ ਐੱਸ ਫੂਲਕਾ ਦੇ ਅਸਤੀਫਾ ਦੇਣ ਕਾਰਨ ਅਤੇ ਮੁਕੇਰੀਆਂ ਦੀ ਸੀਟ ਕਾਂਗਰਸ ਪਾਰਟੀ ਦੇ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੀ ਮੌਤ ਦੇ ਕਾਰਨ 

ਬੋਲਣ ਦੀ ਤੇ ਮੀਡੀਆ ਦੀ ਆਜ਼ਾਦੀ ਜੀਵੰਤ ਲੋਕਤੰਤਰ ਦੇ ਸਭ ਤੋਂ ਵੱਧ ਮਹੱਤਵ ਪੂਰਨ ਤੱਤ

-ਵਿਪਿਨ ਪੱਬੀ
ਬੋਲਣ ਦੀ ਆਜ਼ਾਦੀ ਸਾਡੇ ਸਭ ਤੋਂ ਵੱਧ ਮਹੱਤਵ ਪੂਰਨ ਮੁੱਢਲੇ ਅਧਿਕਾਰਾਂ 'ਚੋਂ ਇੱਕ ਹੈ ਅਤੇ ਅਸੀਂ ਉਚਿਤ ਤੌਰ ਉੱਤੇ ਉਸ ਦਾ ਮਾਣ ਕਰਦੇ ਹਾਂ। ਆਜ਼ਾਦ ਮੀਡੀਆ ਇਸ ਮੁੱਢਲੇ ਅਧਿਕਾਰ ਦਾ ਇੱਕ ਸੁਭਾਵਕ ਨਤੀਜਾ ਹੈ, ਫਿਰ ਵੀ ਪ੍ਰੈੱਸ ਦੀ ਆਜ਼ਾਦੀ ਲਈ ਕੋਈ ਵੱਖਰੀ ਵਿਵਸਥਾ ਨਹੀਂ ਹੈ। ਅਮਰੀਕਾ ਦੇ ਆਪਣੇ ਪਿਛਲੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਾਡੀਆਂ ਜਮਹੂਰੀ ਪ੍ਰੰਪਰਾਵਾਂ ਬਾਰੇ ਗੱਲ ਕੀਤੀ ਸੀ, ਜਿੱਥੇ ਉਨ੍ਹਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੰਚ ਸਾਂਝਾ ਕਰਦੇ ਹੋਏ ਉਸ ਦੇਸ਼ 'ਚ ਵਸੇ ਭਾਰਤੀਆਂ ਨੂੰ ਸੰਬੋਧਨ ਕੀਤਾ ਸੀ।

ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਚਿੰਤਾ ਦਾ ਵਿਸ਼ਾ

-ਮੁਹੰਮਦ ਬਸ਼ੀਰ
ਅੱਜ ਨੌਜਵਾਨ ਪੀੜ੍ਹੀ ਮਿਹਨਤ, ਕਦਰਾਂ-ਕੀਮਤਾਂ, ਭਾਰਤੀ ਸੱਭਿਆਚਾਰ ਆਦਿ ਤੋਂ ਵਿਹੁਣੀ ਨਸ਼ਿਆਂ 'ਚ ਗਲਤਾਨ ਹੋ ਕੇ ਕੁਰਾਹੇ ਪਈ ਜਾਪਦੀ ਹੈ। ਲਗਦਾ ਹੈ ਇਸ ਦੀ ਮਿਹਨਤ ਕਰਨ ਦੀ ਭਾਵਨਾ ਖਤਮ ਹੋ ਗਈ ਹੈ। ਸੋਸ਼ਲ ਮੀਡੀਆ ਰਾਹੀ ਸੁਪਨਿਆਂ ਦੀ ਦੁਨੀਆਂ ਵਿੱਚ ਗਵਾਚੀ ਨੌਜਵਾਨ ਪੀੜ੍ਹੀ ਦਾ ਹਰ ਮੈਂਬਰ ਆਪਣੇ ਆਪ ਨੂੰ ਸੰਸਾਰ ਸਾਹਮਣੇ ਇੱਕ ਆਦਰਸ਼ ਵਜੋਂ ਪੇਸ਼ ਕਰ ਰਿਹਾ ਹੈ, ਜਦੋਂ ਕਿ ਉਸ ਦੀਆਂ ਆਦਤਾਂ, ਰਹਿਣ-ਸਹਿਣ, ਮਾਪਿਆਂ ਨਾਲ ਵਤੀਰਾ ਆਦਿ ਸਭ ਕੁਝ ਉਸ ਦੇ ਨੇੜੇ-ਤੇੜੇ 

ਨਾ ਖੁਦਾ ਹੀ ਮਿਲਾ, ਨਾ ਵਸਲ-ਏ-ਸਨਮ

-ਅਮਨਦੀਪ
ਅੱਜ ਵੀ ਕੁੜੀ ਦੇ ਵਿਆਹ ਦਾ ਜ਼ਿਕਰ ਆਉਂਦਿਆਂ ਬਹੁਤੇ ਲੋਕ ਭਾਵੁਕ ਹੋ ਜਾਂਦੇ ਹਨ। ਧੀ ਦੇ ਜਵਾਨ ਹੋਣ 'ਤੇ ਵਰ ਟੋਲਣ ਦੀ ਗੱਲ ਆਉਂਦੀ ਹੈ। ਕਹਿਣ ਨੂੰ ਤਾਂ ਚੰਗਾ ਵਰ ਲੱਭਣ ਦੀ ਗੱਲ ਹੁੰਦੀ ਹੈ, ਪਰ ਅਸਲ ਵਿੱਚ ਚੰਗੇ ਵਰ ਤੋਂ ਭਾਵ ਚੰਗੀ ਜ਼ਮੀਨ-ਜਾਇਦਾਦ ਵਾਲਾ ਘਰ ਹੰੁਦਾ ਹੈ। ਮੁੰਡੇ ਦੀ ਆਰਥਿਕ ਹਾਲਤ ਚੰਗੀ ਹੋਣਾ ਧੀ ਦੇ ਮਾਪਿਆਂ ਲਈ ਪਹਿਲੀ ਪਸੰਦ ਹੁੰਦੀ ਹੈ। ਉਹ ਸਭ ਤੋਂ ਪਹਿਲਾਂ ਮੰੁਡੇ ਨੂੰ ਆਉਂਦੀ ਜ਼ਮੀਨ ਤੇ ਹੋਰ ਆਰਥਿਕ ਵਸੀਲਿਆਂ ਨੂੰ ਘੋਖਦੇ ਹਨ। ਜ਼ਮੀਨ-ਜਾਇਦਾਦ ਦੇ ਪਸੰਦ 

ਸਿੱਖੀ ਵਿੱਚ ਬੀਬੀਆਂ ਦਾ ਯੋਗਦਾਨ

-ਡਾ. ਨਰਿੰਦਰ ਕੌਰ 
ਸਿੱਖ ਇਤਿਹਾਸ ਮੁੱਢ ਕਦੀਮ ਤੋਂ ਇਸ ਗੱਲ ਦਾ ਗਵਾਹ ਰਿਹਾ ਹੈ ਕਿ ਬੀਬੀਆਂ ਨੇ ਹਮੇਸ਼ਾਂ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੂਰਾ ਸਹਿਯੋਗ ਦਿੱਤਾ ਹੈ। ਭਾਈ ਕਾਹਨ ਸਿੰਘ ਨਾਭਾ ਨੇ ਬੇਬੇ ਨਾਨਕੀ ਨੂੰ ਪਹਿਲਾ ਗੁਰਸਿੱਖ ਕਿਹਾ ਹੈ। ਗੁਰੂ ਨਾਨਕ ਦੇਵ ਜੀ ਦੇ ਆਰੰਭਕ ਜੀਵਨ ਦਾ ਵੱਡਾ ਅੰਸ਼ ਉਨ੍ਹਾਂ ਦੀ ਭੈਣ ਬੇਬੇ ਨਾਨਕੀ ਨਾਲ ਜੁੜਿਆ ਹੈ। ਉਹ ਬੇਬੇ ਨਾਨਕੀ ਹੀ ਸੀ, ਜਿਸ ਨੇ ਆਪਣੇ ਵੀਰ ਵਿੱਚ ਪੀਰ ਵੇਖਿਆ। ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਦੇ ਮਹਿਲ ਮਾਤਾ ਖੀਵੀ ਜੀ ਨੇ ਗੁਰੂ ਨਾਨਕ 

ਮਨਜੀਤ ਸਿੰਘ ਜੀ ਕੇ ਦੀ ਸਿੱਖ ਰਾਜਨੀਤੀ ਵਿੱਚ ਤੀਸਰੀ ਪਾਰੀ

-ਜਸਵੰਤ ਸਿੰਘ ਅਜੀਤ
ਵਿਰੋਧਾਂ, ਦੋਸ਼ਾਂ ਅਤੇ ਚੁਣੌਤੀਆਂ ਵਿਚਾਲੇ ਘਿਰਦੇ ਜਾ ਰਹੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਆਪਣੀ ਨਵੀਂ ਬਣਾਈ ਹੋਈ ਪਾਰਟੀ ‘ਜਾਗੋ’ ਜਗ ਆਸਰਾ ਗੁਰੂ ਓਟ (ਜਥੇਦਾਰ ਸੰਤੋਖ ਸਿੰਘ) ਦੇ ਨਾਂਅ ਨਾਲ ਐਲਾਨ ਕਰ ਦਿੱਤੀ ਹੈ। 

ਰੰਗਾਂ ਦੀ ਸਿਆਸਤ

-ਭਾਈ ਅਸ਼ੋਕ ਸਿੰਘ ਬਾਗੜੀਆਂ
ਬਰਗਾੜੀ ਕਾਂਡ ਦਾ ਮਾਮਲਾ ਸਿੱਖ ਜਗਤ ਵਿੱਚ ਪਿਛਲੇ ਕਾਫੀ ਸਾਲਾਂ ਤੋਂ ਚੱਲ ਰਿਹਾ ਹੈ। ਇਸ ਨੂੰ ਚੋਣਾਂ ਦੌਰਾਨ ਤੂਲ ਦਿੱਤਾ ਗਿਆ ਅਤੇ ਚੋਣਾਂ ਤੋਂ ਬਾਅਦ ਇਸ ਨੂੰ ਆਮ ਜਿਹਾ ਮਸਲਾ ਬਣਾ ਕੇ ਛੱਡ ਦਿੱਤਾ ਗਿਆ।

ਪੰਜਾਬੀ ਲੋਕਧਾਰਾ ਵਿੱਚ ਰਵਾਇਤੀ ਸਵਾਰੀ

-ਡਾ. ਪ੍ਰਿਤਪਾਲ ਸਿੰਘ ਮਹਿਰੋਕ
ਮਨੁੱਖ ਦੇ ਜਨਮ ਤੋਂ ਲੈ ਕੇ ਉਸ ਦੀ ਜ਼ਿੰਦਗੀ ਦੇ ਸਫਰ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਮੰਜੇ ਉੱਤੇ ਪਿਆ ਬੱਚਾ ਉਪਰ-ਥੱਲੇ, ਅੱਗੇ-ਪਿੱਛੇ ਪੈਰ ਮਾਰਨੇ ਸ਼ੁਰੂ ਕਰ ਦਿੰਦਾ ਹੈ। ਬੈਠਦਾ ਹੈ, ਖੜ੍ਹਾ ਹੁੰਦਾ ਹੈ, ਕਦਮ ਪੁੱਟਦਾ ਹੈ ਤੇ ਹੌਲੀ-ਹੌਲੀ ਉਸ ਦਾ ਤੁਰਨ ਦਾ ਸਫਰ ਸ਼ੁਰੂ ਹੁੰਦਾ ਹੈ। ਪੰਜਾਬੀ ਲੋਕ ਗੀਤਾਂ ਵਿੱਚ ਜੀਵਨ ਦੇ ਸਫਰ, 

ਵਿਅੰਗ: ਇਥੇ ਗੋਡੇ, ਚੂਲੇ, ਸਟੈਂਟਸ, ਲੈੱਨਜ਼ ਮਿਲਦੇ ਹਨ

-ਨੂਰ ਸੰਤੋਖਪੁਰੀ
ਸਿਹਤ ਵਿਗਿਆਨ ਵਿੱਚ ਹੋਈ ਚੋਖੀ ਤਰੱਕੀ ਕਾਰਨ ਤੇ ਨਵੀਆਂ ਨਵੀਆਂ ਜੀਵਨ-ਰੱਖਿਅਕ ਦਵਾਈਆਂ ਦੀ ਖੋਜ ਕਾਰਨ ਦੋ-ਪਾਏ ਪ੍ਰਾਣੀਆਂ ਦੀ ਔਸਤ ਉਮਰ ਵਿੱਚ ਬੇਸ਼ੱਕ ਵਾਧਾ ਹੋਇਆ ਹੈ, ਪਰ ਲੰਮੀ ਉਮਰ 'ਚ ਵਾਧਾ ਨਹੀਂ ਹੋਇਆ। ਅੱਜਕੱਲ੍ਹ ਦੇ ਬਹੁਤੇ ਦੋ-ਪਾਏ ਪ੍ਰਾਣੀ ਚਾਲੀ ਸਾਲ ਦੀ ਉਮਰ ਦੀ ਹੱਦ ਟੱਪਦਿਆਂ ਸਾਰ ਮਾੜਾ ਮੋਟਾ ਕੰਮ ਕਰਦਿਆਂ ਹਫਣ-ਹੌਂਕਣ ਲੱਗ ਪੈਂਦੇ ਹਨ ਅਤੇ ਚਾਲੀ ਕੁ ਕਦਮ ਪੈਦਲ ਟੁਰਨੇ ਵੀ ਉਨ੍ਹਾਂ ਲਈ ਮਾਊਂਟ ਐਵਰੈਸਟ ਦੀ ਟੀਸੀ 'ਤੇ ਚੜ੍ਹਨ ਵਾਂਗ ਮੁਸ਼ਕਲ ਹੋ 

ਕਿਉਂ ਵਿਗੜੇ ਪੰਜਾਬ ਦੇ ਮਾਲੀ ਹਾਲਾਤ

-ਸ਼ੰਗਾਰਾ ਸਿੰਘ ਭੁੱਲਰ
ਆਜ਼ਾਦੀ ਤੋਂ ਲੈ ਕੇ 80ਵਿਆਂ ਤੱਕ ਪੰਜਾਬ ਖਾਂਦਾ-ਪੀਂਦਾ ਸੂਬਾ ਰਿਹਾ। ਇਹ ਦੇਸ਼ ਦੀ ਖੜਗ ਭੁਜਾ ਵੀ ਰਿਹਾ ਅਤੇ ਸਭ ਤੋਂ ਵੱਧ ਅਨਾਜ ਪੈਦਾ ਕਰਨ ਵਾਲਾ ਵੀ। ਲਗਭਗ ਸਾਢੇ ਤਿੰਨ ਦਹਾਕਿਆਂ ਦੇ ਸਮੇਂ ਵਿੱਚੋਂ ਇਥੇ ਬਹੁਤਾ ਸਮਾਂ ਕਾਂਗਰਸ ਨੇ ਹਕੂਮਤ ਕੀਤੀ, ਸਿਰਫ ਕੁਝ ਸਾਲ ਗੈਰ ਕਾਂਗਰਸੀ ਸਰਕਾਰਾਂ ਰਹੀਆਂ। ਬੜਾ ਸਮਾਂ ਇਹ ਗਵਰਨਰੀ ਰਾਜ ਦੇ ਜੂਲੇ ਹੇਠ ਵੀ ਰਿਹਾ। ਪੰਜਾਬ ਦੇ ਖੁਸ਼ਹਾਲ ਹੋਣ ਦਾ ਵੱਡਾ ਕਾਰਨ ਪੰਜਾਬੀਆਂ ਦੀ ਹਰ ਪੱਖੋਂ ਸਖਤ ਮਿਹਨਤ ਸੀ। ਦੂਸਰਾ ਲਗਭਗ ਜਿਹੜੀ ਪਾਰਟੀ ਦੀ ਸਰਕਾਰ ਕੇਂਦਰ ਵਿੱਚ ਹੰੁਦੀ, ਉਸੇ ਦੀ ਹੀ ਪੰਜਾਬ ਵਿੱਚ। 

ਕੀ ਕਸ਼ਮੀਰ ਦਾ ਕੌਮਾਂਤਰੀਕਰਨ ਭਾਰਤ ਦੇ ਹਿੱਤ ਵਿੱਚ ਹੈ

-ਕਰਣ ਥਾਪਰ
ਕੀ ਪ੍ਰਧਾਨ ਮੰਤਰੀ ਦਾ ਅਮਰੀਕਾ ਅਤੇ ਯੂ ਐੱਨ ਓ ਦਾ ਦੌਰਾ ਇੱਕ ਜ਼ਿਕਰ ਯੋਗ ਸਫਲਤਾ ਸੀ ਜਾਂ ਕਸਮੀਰ ਮੁੱਦੇ ਦਾ ਕੌਮਾਂਤਰੀਕਰਨ ਕਰਨਾ ਭਾਰਤ ਦੇ ਹਿੱਤ ਵਿੱਚ ਨਹੀਂ ਸੀ? ਇਹ ਅਜਿਹਾ ਸਵਾਲ ਹੈ, ਜਿਸ ਦਾ ਜਵਾਬ ਨਾ ਪੂਰੀ ਤਰ੍ਹਾਂ ਸਪੱਸ਼ਟ ਹੈ ਅਤੇ ਨਾ ਵਿਵਾਦ-ਰਹਿਤ। ਬਹੁਤੇ ਸਮੀਖਿਅਕ ਸਹਿਮਤ ਹੋਣਗੇ ਕਿ ਭਾਜਪਾ ਵੱਲੋਂ ਵਧਾ-ਚੜ੍ਹਾ ਕੇ ਕੀਤੀਆਂ ਗਈਆਂ ਗੱਲਾਂ ਬੇਵਜ੍ਹਾ ਹਨ।

ਮਨੁ ਪਰਦੇਸੀ ਜੇ ਥੀਐ...

-ਡਾਕਟਰ ਦਵਿੰਦਰ ਸਿੰਘ
ਗੁਰਬਾਣੀ ਦੀ ਤੁਕ ‘ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ’ ਦੇ ਅਧਿਆਤਮਕ ਅਰਥ ਹਨ ਕਿ ਜੇ ਬੰਦੇ ਦਾ ਮਨ ਪ੍ਰਭੂ-ਚਰਨਾਂ ਤੋਂ ਵਿਛੜਿਆ ਰਹੇ ਤਾਂ ਉਸ ਨੂੰ ਸਾਰਾ ਜੱਗ ਬੇਗਾਨਾ ਲੱਗਦਾ ਹੈ। ਸਾਧਾਰਨ ਅਰਥਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਜੇ ਤੁਹਾਡਾ ਮਨ ਰਾਜ਼ੀ ਜਾਂ ਖੁਸ਼ ਨਹੀਂ ਤਾਂ ਤੁਹਾਨੂੰ ਕੋਈ ਵੀ ਥਾਂ ਪਰਦੇਸ ਲੱਗ ਸਕਦੀ ਹੈ ਭਾਵੇਂ ਉਹ ਥਾਂ ਤੁਹਾਡਾ ਘਰ ਜਾਂ ਦੇਸ਼ ਹੀ ਕਿਉਂ ਨਾ ਹੋਵੇ। ਅੱਜ ਦੇ ਪੰਜਾਬ ਦਾ ਮਨ ਪਰਦੇਸੀ ਹੋ ਚੁੱਕਿਆ ਹੈ।

ਗਨਗੌਰਾਂ ਤੇ ਦੁਸਹਿਰਾ

-ਪਰਮਜੀਤ ਕੌਰ ਸਰਹਿੰਦ
ਦੁਸਹਿਰਾ ਵੀ ਦੀਵਾਲੀ ਵਾਂਗ ਤਕਰੀਬਨ ਸਾਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ, ਪਰ ਪੰਜਾਬੀ ਲੋਕ ਇਸ ਨੂੰ ਨਿਵੇਕਲੇ ਢੰਗ ਨਾਲ ਮਨਾਉਂਦੇ ਹਨ। ਇਹ ਤਿਉਹਾਰ ਅਕਤੂਬਰ ਦੇ ਅਖੀਰ ਜਾਂ ਨਵੰਬਰ ਦੇ ਸ਼ੁਰੂ ਵਿੱਚ ਮਨਾਇਆ ਜਾਂਦਾ ਹੈ। ਦੁਸਹਿਰਾ ਆਉਣ ਤੋਂ ਪਹਿਲਾਂ ਜੌਂ ਬੀਜੇ ਜਾਂਦੇ ਹਨ, ਜਿਨ੍ਹਾਂ ਨੂੰ ‘ਗਨਗੌਰਾਂ' ਕਿਹਾ ਜਾਂਦਾ ਹੈ। ਇਹ ਗਨਗੌਰਾਂ ਦੁਸਹਿਰੇ ਤੋਂ ਗਿਆਰਾਂ ਦਿਨ ਪਹਿਲਾਂ ਅੱਸੂ ਮਹੀਨੇ ਦੇ ਅਖੀਰਲੇ ਪੱਖ ਸ਼ਰਾਧਾਂ ਤੋਂ ਬਾਅਦ ਬੀਜੀਆਂ ਜਾਂਦੀਆਂ ਹਨ। ਕਈ ਲੋਕ ਇਹ ਗਨਗੌਰਾਂ ਮੱਸਿਆ

ਨਵੇਂ ਦੌਰ ਦੇ ਭਾਰਤ ਵਿੱਚ ਅਕਲ ਦੀ ਗੱਲ ਵੀ ਦੇਸ਼ ਧਰੋਹ ਜਾਪਣ ਲੱਗ ਪਈ

-ਜਤਿੰਦਰ ਪਨੂੰ
ਅਸੀਂ ਉਹ ਦਿਨ ਵੇਖੇ ਹੋਏ ਹਨ, ਜਦੋਂ ਪੰਜਾਬ ਦੇ ਗੱਭਰੂ ਕਮਾਈਆਂ ਕਰਨ ਲਈ ਟਰੈਵਲ ਏਜੰਟਾਂ ਦੇ ਰਾਹੀਂ ਕਦੀ ਇਰਾਕ, ਇਰਾਨ ਅਤੇ ਲੀਬੀਆ ਵੱਲ ਜਾਂਦੇ ਹੁੰਦੇ ਸਨ। ਸਾਨੂੰ ਓਦੋਂ ਅਜੇ ਇਨ੍ਹਾਂ ਗੱਲਾਂ ਦੀ ਬਹੁਤੀ ਸਮਝ ਨਹੀਂ ਸੀ, ਪਰ ਏਨਾ ਕੁ ਪਤਾ ਸੀ ਕਿ ਓਥੋਂ ਦੇ ਨੋਟਾਂ ਦੀ ਕੀਮਤ ਬੜੀ ਵੱਧ ਹੈ, ਜਿਸ ਕਾਰਨ ਓਥੋਂ ਕੀਤੀ ਕਮਾਈ ਜਦੋਂ ਭਾਰਤ ਦੇ ਦਰਾਂ ਤੱਕ ਪਹੁੰਚਦੀ ਹੈ ਤਾਂ ਕਈ ਗੁਣਾਂ ਵਧ ਜਾਂਦੀ ਹੈ। ਅੱਜ ਸਾਨੂੰ ਇਸ ਬਾਰੇ ਕੁਝ ਵੱਧ ਪਤਾ ਹੋ ਸਕਦਾ ਹੈ, ਪਰ ਜਿਹੜੀ ਗੱਲ ਨੋਟ ਕਰਨ 

ਹਮਲੇ ਸਾਊਦੀ ਅਰਬ ਉੱਤੇ, ਫਾਇਦਾ ਅਮਰੀਕਾ ਨੂੰ ਕੋਆਪਰੇਟਿਵ ਬੈਂਕਾਂ ਨੂੰ ਲੈ ਕੇ ਕਦੋਂ ਖੁੱਲ੍ਹੇਗੀ ‘ਨੀਂਦ' ਸਾਡੇ ਨੌਜਵਾਨ ਵਰਗ ਦੀ ਸੋਚ ਕਿੱਧਰ ਨੂੰ ਹੋ ਤੁਰੀ ਸੋਧਿਆ ਪੈਨਸ਼ਨ ਕਾਨੂੰਨ ਤੇ ਕਾਨੂੰਨ ਘਾੜੇ ਲੰਗਰ ਦੀ ਪਰੰਪਰਾ ਅਤੇ ਮਾਨਤਾ ਬਨਾਮ ਸੇਵਾ-ਭੋਜ ਤੁਲਸੀ-ਮੋਦੀ ਦੀ ਮੁਲਾਕਾਤ ਅਮਰੀਕੀ ਰਾਸ਼ਟਰਪਤੀ ਚੋਣ ਉੱਤੇ ਕੀ ਅਸਰ ਪਾਏਗੀ ਸਾਡੇ ਜਨ ਸੇਵਕ ਆਪਣਾ ਟੈਕਸ ਖੁਦ ਕਿਉਂ ਨਹੀਂ ਦਿੰਦੇ ਇਸ ਰਾਹ ਦੇ ਨਾਂਅ ਲਿਖੋ ਇੱਕ ਸ਼ਾਮ ਹੋਰ ਲੋਪ ਹੋਏ ਟੱਪਾ ਨੁਮਾ ਲੋਕ ਗੀਤ ਸੱਜੇ ਹੱਥ ਵਰਗੇ ਲੋਕ ਬਿਨਾਂ ਵਿਅੰਗ ਤੋਂ : ਸ਼ਰਧਾ ਅਤੇ ਰਾਜਨੀਤੀ ਦੇ ਓਹਲੇ ਜੰਮੂ-ਕਸ਼ਮੀਰ: ਕੀ ਕੇਂਦਰ ਸਰਕਾਰ ਕੌਮਾਂਤਰੀ ਦਬਾਅ ਦੀ ਉਡੀਕ ਵਿੱਚ ਹੈ ਲੋਕਤੰਤਰ ਨਾਜ਼ੁਕ ਹੈ... ਅੱਤਵਾਦ ਦੀ ਪਰਿਭਾਸ਼ਾ ਬਾਰੇ ਦੁਨੀਆ ਇਕਮਤ ਨਹੀਂ ਸਫਰ ਕਰਦਿਆਂ ਇਮਰਾਨ ਖਾਨ ਭਾਰਤੀ ਲੋਕਾਂ ਦੇ ਗੁੱਸੇ ਦਾ ਪਾਤਰ ਹੋਣਾ ਚਾਹੀਦੈ ਕਿ ਤਰਸ ਦਾ... ਗੁਰੂ ਘਰ ਲਈ ਜੀ ਐੱਸ ਟੀ ਦੀ ਵਾਪਸੀ ਬਨਾਮ ਸਰਕਾਰੀ ਗਰਾਂਟ ਦੇਸੀ ਗਊ ਧਨ ਸਾਂਭਣਾ ਅਤੇ ਅਮਰੀਕੀ ਸਾਨ੍ਹ ਬੁੱਚੜਖਾਨੇ ਭੇਜਣਾ ਸਮੇਂ ਦੀ ਮੰਗ ਮੋਦੀ ਸਰਕਾਰ ਦਾ ਜੀ ਐੱਸ ਟੀ ਵਾਲਾ ਲੇਖਾ ਗੜਬੜਾ ਗਿਐ ਬੱਸ ਦੇ ਇੰਜਣ 'ਤੇ ਬੈਠ ਕੇ ਸਫਰ ਕਰਦਿਆਂ ਮਰਦਾਨਿਆ! ਕਾਈ ਨਾਨਕ ਦੀ ਖਬਰ ਆਖਿ.. ਕਈ ਅਰਥਾਂ ਵਿੱਚ ਅਹਿਮ ਹਨ ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲੋਕਾਂ 'ਤੇ ਹਾਵੀ ਹੋ ਰਿਹਾ ਤੰਤਰ ਅੱਗੇ ਤੋਂ ਨ੍ਹੀਂ ਵਾਪਸ ਆਉਂਦਾ ਬਚਪਨ ਵਾਲਾ ਐਤਵਾਰ ਪੰਜਾਬੀ ਅਤੇ ਹਿੰਦੀ ਲਈ ਹੇਜ ਦਾ ਸੱਚ ਜਦੋਂ ਪਸ਼ੂਆਂ ਨੇ ਲਾਇਆ ਨਾਕਾ.. ਅਦਭੁੱਤ ਲੋਕ ਕਾਵਿ ਰੂਪ ਥਾਲ ਵਿਅੰਗ: ਕਿਵੇਂ ਹੋਵੇ ਫਿੱਟ ਇੰਡੀਆ ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਕਰਨਾ ਜ਼ਰੂਰੀ ਫਿਰ ਸ਼ੁਰੂ ਹੋਇਆ ਬਰਾਬਰ ਨਾਗਰਿਕ ਜ਼ਾਬਤੇ ਦਾ ਰਾਗ