Welcome to Canadian Punjabi Post
Follow us on

22

September 2019
ਖੇਡਾਂ
ਪੰਕਜ ਅਡਵਾਨੀ ਦਾ ਵਿਸ਼ਵ 'ਚ ਦਬਦਬਾ ਕਾਇਮ

ਮੰਡਾਲੇ, 16 ਸਤੰਬਰ (ਪੋਸਟ ਬਿਊਰੋ)- ਭਾਰਤ ਸਟਾਰ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਕੱਲ੍ਹ ਇਥੇ 150 ਅੱਪ ਵੰਨਗੀ ਵਿੱਚ ਲਗਾਤਾਰ ਚੌਥੇ ਆਈ ਬੀ ਐਸ ਐਫ ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦੇ ਖਿਤਾਬ ਨਾਲ ਆਪਣੇ ਕਰੀਅਰ ਦਾ 22ਵਾਂ ਵਿਸ਼ਵ ਖਿਤਾਬ ਜਿੱਤਿਆ।

ਪੀ ਵੀ ਸਿੰਧੂ ਨੇ ਕਿਹਾ: ਮੇਰੀ ਅਲਮਾਰੀ ਵਿੱਚ ਉਲੰਪਿਕ ਗੋਲਡ ਮੈਡਲ ਦੀ ਥਾਂ ਖਾਲੀ ਹੈ

ਨਵੀਂ ਦਿੱਲੀ, 13 ਸਤੰਬਰ (ਪੋਸਟ ਬਿਊਰੋ)- ਪਹਿਲੇ ਦਰਜੇ ਵਾਲੀ ਭਾਰਤੀ ਬੈਡਮਿੰਟਨ ਖਿਡਾਰੀ ਪੀ ਵੀ ਸਿੰਧੂ ਨੇ ਕਿਹਾ ਕਿ ਵਿਸ਼ਵ ਚੈਂਪੀਅਨਸ਼ਿਪ ਦੇ ਸੋਨ ਤਮਗੇ ਨੇ ਰੀਓ ਉਲੰਪਿੰਕ ਨੂੰ ਛੱਡ ਕੇ ਪਿਛਲੇ ਸਾਰੇ ਫਾਈਨਲ ਵਿੱਚ ਹਾਰਨ ਦੇ ਜ਼ਖਮ ਭਰ ਦਿੱਤੇ ਹਨ। ਉਨ੍ਹਾਂ ਨੂੰ ਆਸ ਹੈ ਕਿ ਅਗਲੇ ਸਾਲ ਟੋਕੀਓ ਵਿੱਚ ਉਹ ਇਸ ਕਮੀ ਨੂੰ ਪੂਰਾ ਕਰ ਲਵੇਗੀ ਅਤੇ ਇਸ ਲਈ ਉਨ੍ਹਾਂ ਨੇ ਟਰਾਫੀਆਂ ਦੀ ਅਲਮਾਰੀ ਵਿੱਚ ਇਕ ਥਾਂ ਖਾਲੀ ਰੱਖੀ ਹੈ।

ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਟੀ-20 ਤੋਂ ਸੰਨਿਆਸ ਲਿਆ

ਨਵੀਂ ਦਿੱਲੀ, 4 ਸਤੰਬਰ (ਪੋਸਟ ਬਿਊਰੋ)- ਭਾਰਤੀ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਨੇ ਕੱਲ੍ਹ ਟੀ-20 ਅੰਤਰਰਾਸ਼ਟਰੀ ਖੇਡਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 

ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ ਮਨੂ ਤੇ ਸੌਰਭ ਨੂੰ ਸੋਨ ਤਮਗਾ

ਰੀਓ ਡਿ ਜਨੇਰੀਓ, 4 ਸਤੰਬਰ (ਪੋਸਟ ਬਿਊਰੋ)- ਯੁਵਾ ਨਿਸ਼ਾਨੇਬਾਜ਼ਾਂ ਮਨੂ ਭਾਕਰ ਅਤੇ ਸੌਰਭ ਚੌਧਰੀ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਦਾ ਸੋਨ ਤਮਗਾ ਜਿੱਤਿਆ ਹੈ, ਜਿਸ ਦੇ ਨਾਲ ਭਾਰਤ ਨੇ ਆਈ ਐੱਸ ਐੱਸ ਐਫ ਵਿਸ਼ਵ ਕੱਪ (ਰਾਈਫਲ, ਪਿਸਟਲ) 'ਚ ਚੰਗਾ ਪ੍ਰਦਰਸ਼ਨ ਕੀਤਾ।

ਕ੍ਰਿਕਟ ਵਰਲਡ ਕੱਪ: ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਚੌਕਿਆਂ ਨਾਲ ਹਰਾ ਕੇ ਸੰਸਾਰ ਜੇਤੂ ਦਾ ਖ਼ਿਤਾਬ ਜਿੱਤਿਆ

ਲੰਡਨ, 14 ਜੁਲਾਈ, (ਪੋਸਟ ਬਿਊਰੋ)- ਬ੍ਰਿਟਿਸ਼ ਰਾਜਧਾਨੀ ਲੰਡਨ ਦੇਲਾਰਡਜ਼ ਵਾਲੇ ਪ੍ਰਸਿੱਧ ਇਤਿਹਾਸਕ ਮੈਦਾਨਉੱਤੇਅੱਜ ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਕੱਪ ਦਾ ਫਾਈਨਲ ਮੈਚ ਖੇਡਿਆ ਗਿਆ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂਉੱਤੇ 241 ਦੌੜਾਂ ਬਣਾਈਆਂ ਤਾਂ ਜਵਾਬ ਵਿਚ ਇੰਗਲੈਂਡ ਵੀ 50ਵੇਂ ਓਵਰ ਦੀ ਆਖ਼ਰੀ ਗੇਂਦਤੱਕ 241 ਦੌੜਾਂਹੀ ਬਣਾ ਸਕਿਆ ਤੇ ਮੈਚ ਟਾਈ ਹੋ ਗਿਆ। ਫਿਰ ਸੁਪਰ ਓਵਰ ਵਿਚ ਇੰਗਲੈਂਡ ਨੇ ਪਹਿਲੇ 

ਨਿਊਜ਼ੀਲੈਂਡ ਕੋਲੋਂ ਹਾਰ ਕੇ ਭਾਰਤ ਦਾ ਵਰਲਡ ਕ੍ਰਿਕਟ ਕੱਪ ਜਿੱਤਣ ਦਾ ਸਫਰ ਖਤਮ

ਮੈਨਚੈਸਟਰ, 10 ਜੁਲਾਈ, (ਪੋਸਟ ਬਿਊਰੋ)- ਭਾਰਤੀ ਟੀਮ ਨੂੰ ਆਈਸੀਸੀ ਵਰਲਡ ਕੱਪ ਦੇ ਸੈਮੀਫ਼ਾਈਨਲ ਮੈਚ ਦੇ ਅੱਜ ਦੇ ਮੁਕਾਬਲੇ ਵਿੱਚ 18 ਦੌੜਾਂ ਨਾਲ ਹਰਾ ਕੇ ਨਿਊਜ਼ੀਲੈਂਡ ਟੀਮ ਨੇ ਫ਼ਾਈਨਲ ਵਿੱਚ ਆਪਣੀ ਥਾਂ ਬਣਾ ਲਈ ਹੈ। ਇਸ ਟੀਮ ਨੇ ਪਹਿਲੇ ਦਿਨ ਮੀਂਹ ਦੇ ਕਾਰਨ ਰੋਕ ਦਿੱਤੇ ਗਏ ਅਤੇ ਦੂਸਰੇ ਦਿਨ ਚੱਲੇ ਇਸ ਮੁਕਾਬਲੇ ਨੂੰ 18 ਦੌੜਾਂ ਨਾਲ ਜਿੱਤ ਲਿਆ ਹੈ, ਜਿਸ ਨਾਲ ਭਾਰਤੀ ਟੀਮ ਦਾ ਵਿਸ਼ਵ ਕੱਪ ਦਾ ਸਫ਼ਰ ਖ਼ਤਮ ਹੋ ਗਿਆ ਹੈ। 

ਭਾਰਤ ਦੀ ਮਹਿਲਾ ਹਾਕੀ ਟੀਮ ਨੇ ਐੱਫ ਆਈ ਐੱਚ ਸੀਰੀਜ਼ ਜਿੱਤੀ

ਹੀਰੋਸ਼ੀੰਮਾ, 23 ਜੂਨ, (ਪੋਸਟ ਬਿਊਰੋ)- ਭਾਰਤੀ ਮਹਿਲਾ ਹਾਕੀ ਟੀਮ ਨੇ ਐਫ਼ ਆਈ ਐਚ ਸੀਰੀਜ਼ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਇਸ ਲੜੀ ਦੇ ਫ਼ਾਈਨਲ ਵਿੱਚਭਾਰਤ ਨੇ ਜਾਪਾਨ ਨੂੰ 3-1 ਨਾਲ ਹਰਾਇਆ ਹੈ। 

ਡੈਕਵਰਥ ਲੂਈਸ ਨਿਯਮ ਨਾਲ ਹੀ ਸਹੀ, ਭਾਰਤ ਨੇ ਪਾਕਿ ਨੂੰ ਫਿਰ ਹਰਾਇਆ

ਮਾਨਚੈਸਟਰ, 16 ਜੂਨ, (ਪੋਸਟ ਬਿਊਰੋ)- ਵਰਲਡ ਕ੍ਰਿਕਟ ਕੱਪ ਦੇ ਐਤਵਾਰ ਦੇ ਮੈਚ ਵਿੱਚ ਪਕਿਸਤਾਨ ਵਿਰੁੱਧ 'ਮੈਨ ਆਫ ਦਿ ਮੈਚ' ਬਣੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਇਕ ਹੋਰ ਸ਼ਾਨਦਾਰ ਸੈਂਕੜੇ ਨਾਲ ਵੱਡਾ ਸਕੋਰ ਬਣਾਉਣ ਵਾਲੇ ਭਾਰਤ ਨੇ ਪਾਕਿਸਤਾਨ ਨੂੰ ਡਕਵਰਥ ਲੂਈਸ ਨਿਯਮ ਨਾਲ 89 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਵਿਸ਼ਵ ਕੱਪ ਵਿਚ ਆਪਣੇ ਇਸ ਪੁਰਾਣੇ ਵਿਰੋਧੀ ਦੇ ਖਿਲਾਫ ਜੇਤੂ ਮੁਹਿੰਮ 7-0ਤੱਕ ਪੁਚਾ ਦਿੱਤੀ ਹੈ। ਭਾਰਤੀ ਕ੍ਰਿਕਟ ਟੀਮ ਨੇ ਵਰਲਡ ਕੱਪ ਵਿਚ ਹਮੇਸ਼ਾ ਪਾਕਿਸਤਾਨ ਨੂੰ ਹਰਾਇਆ ਹੈ ਅਤੇ ਅੱਜ ਵੀ ਇਹ ਸਿਲਸਿਲਾ ਜਾਰੀ ਰੱਖਿਆ ਹੈ।

ਕ੍ਰਿਕਟ ਵਿਸ਼ਵ ਕੱਪ 2019: ਭਾਰਤ ਨੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾਇਆ

ਲੰਡਨ, 9 ਜੂਨ (ਪੋਸਟ ਬਿਊਰੋ)- ਭਾਰਤ ਤੇ ਆਸਟਰੇਲੀਆ ਵਿਚਾਲੇ ਵਿਸ਼ਵ ਕੱਪ 2019 ਦਾ 14ਵਾਂ ਮੁਕਾਬਲਾ ਲੰਡਨ ਦੇ ਓਵਲ ਮੈਦਾਨ 'ਤੇ ਖੇਡਿਆ ਗਿਆ। ਜਿਸ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 50 ਓਵਰਾਂ 'ਚ 5

ਵਰਲਡ ਕ੍ਰਿਕਟ ਕੱਪ : ਪਹਿਲੇ ਮੈਚ ਵਿੱਚ ਸਾਊਥ ਅਫਰੀਕਾ ਨੂੰ ਹਰਾ ਕੇ ਟੀਮ ਇੰਡੀਆ ਦੀ ਚੰਗੀ ਸ਼ੁਰੂਆਤ

ਸਾਊਥੈਂਪਟਨ, 5 ਜੂਨ, (ਪੋਸਟ ਬਿਊਰੋ)- ਟੀਮ ਇੰਡੀਆ ਅਤੇ ਸਾਊਥ ਅਫਰੀਕਾ ਵਿਚਾਲੇ ਸਾਊਥੈਂਪਟਨ ਵਿੱਚ ਖੇਡੇ ਗਏ ਵਿਸ਼ਵ ਕੱਪ ਦੇ ਅੱਠਵੇਂ ਮੁਕਾਬਲੇ ਵਿੱਚ ਅੱਜ ਭਾਰਤ ਨੂੰ ਪਹਿਲੀ ਜਿੱਤ ਮਿਲੀ ਹੈ। ਟੀਮ ਇੰਡੀਆ ਨੇ ਸਾਊਥ ਅਫਰੀਕਾ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾ

ਕ੍ਰਿਕਟ ਵਰਲਡ ਕੱਪ ਸ਼ੁਰੂ, ਪਹਿਲੇ ਮੈਚ ਵਿੱਚ ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ ਹਰਾਇਆ

ਲੰਡਨ, 30 ਮਈ, (ਪੋਸਟ ਬਿਊਰੋ)- ਫੁੱਟਬਾਲ ਵਰਲਡ ਕੱਪ ਤੋਂ ਬਾਅਦ ਦੂਸਰੇ ਸਭ ਤੋਂ ਵੱਡੇ ਖੇਡ ਮੇਲੇ ਕ੍ਰਿਕਟ ਵਰਲਡ ਕੱਪ ਦੀ ਸ਼ੁਰੂਆਤ ਹੋ ਗਈ ਹੈ। ਇਸ ਦੇ ਪਹਿਲੇ ਮੈਚ ਵਿੱਚ ਅੱਜ ਇੰਗਲੈਂਡ ਦੇ ਬੇਨ ਸਟੋਕਸ (89 ਦੌੜਾਂ ਅਤੇ 12 ਦੌੜਾਂ ਉੱਤੇ ਦੋ 2 ਵਿਕਟਾਂ) ਦੇ ਕਮਾਲ ਦੇ ਆਲਰਾਊਂਡ ਪ੍ਰਦਰਸ਼ਨ ਅਤੇ ਕਪਤਾਨ ਇਯੋਨ ਮੋਰਗਨ (57), ਓਪਨਰ ਜੇਸਨ ਰਾਏ (54) ਅਤੇ ਜੋ ਰੂਟ (51) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਵਿਸ਼ਵ ਦੀ ਨੰਬਰ ਇਕ ਟੀਮ ਤੇ ਮੇਜ਼ਬਾਨ ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ਵਿਚ ਵੀਰਵਾਰ ਨੂੰ 104 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਦਾ ਹਾਰਨਾ ਕਈ ਲੋਕਾਂ ਲਈ ਹੈਰਾਨੀ ਜਨਕ ਹੈ।

ਆਸਟਰੇਲੀਆ ਬਣੀ ਮੋਹਾਲੀ ਦੀ ਬਾਦਸ਼ਾਹ, ਭਾਰਤ ਨੂੰ ਹਰਾ ਕੇ ਲੜੀ ਬਰਾਬਰ ਕੀਤੀ

ਮੋਹਾਲੀ, 10 ਮਾਰਚ (ਪੋਸਟ ਬਿਊਰੋ)- ਪੰਜ ਇੱਕ ਰੋਜ਼ਾ ਮੈਚਾਂ ਦੀ ਲੜੀ ਤਹਿਤ ਅੱਜ ਇੱਥੇ ਪੀਸੀਏ ਸਟੇਡੀਅਮ ਵਿਚ ਹੋਏ ਚੌਥੇ ਮੈਚ ਵਿੱਚ ਆਸਟਰੇਲੀਆ ਨੇ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਲੜੀ 2-2 ਨਾਲ ਬਰਾਬਰ ਕਰ ਦਿੱਤੀ। ਆਸਟਰੇਲੀਆ ਨੇ ਭਾਰਤ ਦੀਆਂ 358 ਦੌੜਾਂ ਦੇ ਜਵਾਬ ਵਿੱਚ 48ਵੇਂ ਓਵਰ ਦੀ ਪੰਜਵੀਂ ਗੇਂਦ ਵਿੱਚ ਨਿਰਧਾਰਤ ਟੀਚਾ ਪੂਰਾ ਕਰਕੇ ਜਿੱਤ ਦਰਜ ਕੀਤੀ।

ਵਿਸ਼ਵ ਹਾਕੀ ਕੱਪ: ਭਾਰਤ ਦਾ ਸੁਫ਼ਨਾ ਨੀਦਰਲੈਂਡਜ਼ ਨੇ ਤੋੜਿਆ

ਭੁਬਨੇਸ਼ਵਰ, 13 ਦਸੰਬਰ, (ਪੋਸਟ ਬਿਊਰੋ)- ਹਾਕੀ ਵਿਸ਼ਵ ਕੱਪ ਨੂੰ 43 ਸਾਲਾਂ ਬਾਅਦ ਜਿੱਤਣ ਦੀਆਂ ਭਾਰਤੀ ਆਸਾਂ ਉੱਤੇ ਪਾਣੀ ਫੇਰਦਿਆਂ ਪਿਛਲੇ ਸਾਲ ਦੀ ਉਪ ਜੇਤੂ ਟੀਮ ਨੀਦਰਲੈਂਡਜ਼ ਨੇ ਮੇਜ਼ਬਾਨ ਭਾਰਤ ਨੂੰ 2-1 ਦੇ ਫ਼ਰਕ ਨਾਲ ਹਰਾ ਦਿੱਤਾ ਹੈ। ਘਰੇਲੂ ਮੈਦਾਨ ਉੱਤੇ ਭਾਰਤੀ ਟੀਮ ਕੋਲ ਇਹ ਸੁਨਹਿਰੀ ਮੌਕਾ ਸੀ, ਪਰ ਨੀਦਰਲੈਂਡਜ਼ ਅੱਗੇ ਭਾਰਤੀ ਟੀਮ ਢਹਿ ਢੇਰੀ ਹੋ ਗਈ 

ਫੀਲਡ ਹਾਕੀ `ਚ ਪੰਜਾਬੀਆਂ ਦੀ ਸਰਦਾਰੀ

-ਸੁਖਵੀਰ ਗਰੇਵਾਲ-

ਭੁਬਨੇਸ਼ਵਰ ਦੇ ਵਿਸ਼ਵ ਹਾਕੀ ਕੱਪ ਵਿੱਚ ਖੇਡ ਰਹੀ ਭਾਰਤੀ ਟੀਮ ਵਿੱਚ ਨੌਂ ਪੰਜਾਬੀ ਖਿਡਾਰੀ ਸ਼ਾਮਿਲ ਹਨ।ਕੋਚ ਨੂੰ ਸ਼ਾਮਿਲ ਕਰ ਲਈਏ ਤਾਂ ਇਹ ਗਿਣਤੀ ਦਸ ਹੋ ਜਾਂਦੀ ਹੈ।ਇਸ ਵਕਾਰੀ ਮੁਕਾਬਲੇ ਵਿੱਚ ਪੰਜਾਬੀ ਖਿਡਾਰੀਆਂ ਦੀ ਚੜ੍ਹਤ ਨੇ ਇਹ ਖੇਡ ਨਾਲ਼ ਪੰਜਾਬੀਆਂ ਦੇ ਮੋਹ ਦੀ ਇੱਕ ਹੋਰ ਮਿਸਾਲ ਪੈਦਾ ਕਰ ਦਿੱਤੀ ਹੈ।ਹਾਕੀ ਪੰਜਾਬ ਦੀ ਵਾਗਡੋਰ ਸੰਭਾਲ਼ ਰਹੇ ਸਾਬਕਾ ਕੌਮਾਂਤਰੀ ਖਿ