ਕੈਨੇਡੀਅਨ ਪੰਜਾਬੀ ਪੋਸਟ ਵੱਲੋਂ ਪਾਕਿਸਤਾਨੀ ਸਕਾਲਰ ਅਤੇ ਖੋਜੀ ਮੁਹੰਮਦ ਇਕਬਾਲ ਕੈਸਰ ਦੀ ਪੁਸਤਕ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ’ ਲੜੀਵਾਰ ਛਾਪੀ ਜਾ ਰਹੀ ਹੈ। ਲੜੀ ਨੂੰ ਜੋੜਨ ਲਈ ਪਿਛਲੇ ਅੰਕ ਦੇਖੇ ਜਾ ਸਕਦੇ ਹਨ। ਪਾਠਕ ਇਸ ਲੜੀ ਨੂੰ ਸਾਡੀ ਵੈੱਬਸਾਈਟ ਪੁਨਜਅਬਪਿੋਸਟ।ਚਅ `ਤੇ ਦੇਸ਼ ਤੇ ਦੁਨੀਆਂ ਵਾਲੇ ਕੌਲਮ `ਚ ਪੜ੍ਹ ਸਕਦੇ ਹਨ। ਅੱਜ ਦੀ ਇਤਿਹਾਸਿਕ ਤਸਵੀਰ ਗੁਰਦੁਆਰਾ ਲਹੂੜਾ ਸਾਹਿਬ, ਜਿ਼ਲਾ ਲਾਹੌਰ ਦੀ ਹੈ।
ਕੋਲਕਾਤਾ, 15 ਦਸੰਬਰ, (ਪੋਸਟ ਬਿਊਰੋ)- ਨਵੇਂ ਪਾਸ ਹੋਏ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪੱਛਮੀ ਬੰਗਾਲ ਵਿੱਚ ਵੀ ਕੁਝ ਹਿੱਸਿਆਂ ਵਿੱਚਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਹਿੰਸਕ ਪ੍ਰਦਰਸ਼ਨਾ ਦੀ ਅੱਗ ਹੋਰ ਤੋਂ ਹੋਰ ਅਗਲੇ ਰਾਜਾਂ ਵਿੱਚ ਫੈਲਦੇ ਜਾਣ ਦਾ ਸਿਲਸਿਲਾ ਜਾਰੀ ਹੈ।
ਟੋਰਾਂਟੋ, 15 ਦਸੰਬਰ (ਪੋਸਟ ਬਿਊਰੋ) : ਵੀਜ਼ਾ ਦੇ ਅਨੁਸਾਰ ਕੁੱਝ ਉੱਤਰੀ ਅਮਰੀਕੀ ਗੈਸ ਸਟੇਸ਼ਨ ਪੰਪਾਂ ਦੇ ਪੇਅਮੈਂਟ ਸਿਸਟਮ ਨੂੰ ਹੈਕਰਜ਼ ਵੱਲੋਂ ਹੈਕ ਕਰ ਲਿਆ ਗਿਆ ਹੈ। ਇਸ ਨਾਲ ਉਨ੍ਹਾਂ ਨੂੰ ਗ੍ਰਾਹਕਾਂ ਦੇ ਕ੍ਰੈਡਿਟ ਕਾਰਡ ਡਾਟਾ ਤੱਕ ਵੀ ਪਹੁੰਚ ਹਾਸਲ ਹੋ ਗਈ
ਟੋਰਾਂਟੋ, 15 ਦਸੰਬਰ (ਪੋਸਟ ਬਿਊਰੋ) : ਐਤਵਾਰ ਸਵੇਰੇ ਨੌਰਥ ਯੌਰਕ ਦੇ ਗਰੌਸਰੀ ਸਟੋਰ ਦੇ ਬਾਹਰ ਪਾਰਕ ਕੀਤੀ ਗਈ ਗੱਡੀ ਦੇ ਅੰਦਰ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਵਿਅਕਤੀ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਓਟਵਾ, 15 ਦਸੰਬਰ (ਪੋਸਟ ਬਿਊਰੋ) : ਰੱਖਿਆ ਮੰਤਰੀ ਹਰਜੀਤ ਸੱਜਣ ਨੇ ਕੈਨੇਡਾ ਦੇ ਉੱਘੇ ਮਿਲਟਰੀ ਆਗੂ ਦੇ ਸਮਰਥਨ ਵਿੱਚ ਆਉਂਦਿਆਂ ਆਖਿਆ ਕਿ ਦੇਸ਼ ਬਹੁਤ ਹੀ ਖੁਸ਼ਕਿਸਮਤ ਹੈ ਕਿ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦੀ ਡੋਰ ਜਨਰਲ ਜੌਨਾਥਨ ਵਾਂਸ ਦੇ ਹੱਥ ਹੈ।
ਲੰਡਨ, 14 ਦਸੰਬਰ (ਪੋਸਟ ਬਿਊਰੋ)- ਬ੍ਰਿਟੇਨ ਦੀ ਪਾਰਲੀਮੈਂਟ ਲਈ ਹੋਈਆਂ ਚੋਣਾਂ ਵਿੱਚ ਲੇਬਰ ਪਾਰਟੀ ਵੱਲੋਂ ਮੈਦਾਨ ਵਿੱਚ ਉਤਾਰੇ ਗਏ ਪੰਜਾਬੀ ਮੂਲ ਦੇ ਉਮੀਦਵਾਰਾਂ ਵਿੱਚੋਂ ਚਾਰ ਜਣਿਆਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।