Welcome to Canadian Punjabi Post
Follow us on

05

May 2024
ਬ੍ਰੈਕਿੰਗ ਖ਼ਬਰਾਂ :
ਕਜ਼ਾਕਿਸਤਾਨ ਦੇ ਸਾਬਕਾ ਮੰਤਰੀ ਨੇ ਆਪਣੀ ਪਤਨੀ ਦਾ ਕੀਤਾ ਕਤਲ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ: ਨਿੱਝਰ ਕਤਲ ਕੇਸ 'ਚ ਗ੍ਰਿਫ਼ਤਾਰੀ ਉਨ੍ਹਾਂ ਦਾ ਅੰਦਰੂਨੀ ਮਾਮਲਾਬ੍ਰਾਜ਼ੀਲ ਵਿਚ ਭਾਰੀ ਮੀਂਹ ਤੇ ਹੜ੍ਹ ਕਾਰਨ 58 ਮੌਤਾਂ, 70 ਹਜ਼ਾਰ ਲੋਕ ਬੇਘਰਸੋਨੇ ਦੀ ਤਸਕਰੀ ਮਾਮਲੇ `ਚ ਫੜ੍ਹੀ ਗਈ ਅਫ਼ਗਾਨ ਡਿਪਲੋਮੈਟ ਨੇ ਦਿੱਤਾ ਅਸਤੀਫਾ, ਕੱਪੜਿਆਂ ਵਿੱਚ ਲੁਕਾਇਆ ਸੀ 25 ਕਿਲੋ ਸੋਨਾਬ੍ਰਾਜ਼ੀਲ 'ਚ ਭਾਰੀ ਮੀਂਹ ਕਾਰਨ 29 ਲੋਕਾਂ ਦੀ ਮੌਤ, 60 ਤੋਂ ਵੱਧ ਲੋਕ ਲਾਪਤਾਬੋਇੰਗ ਜਹਾਜ਼ 'ਚ ਗੜਬੜੀ ਦਾ ਪਰਦਾਫਾਸ਼ ਕਰਨ ਵਾਲੇ ਵ੍ਹਿਸਲਬਲੋਅਰ ਦੀ ਹੋਈ ਮੌਤੀ ਮੋਟਾਪਾ ਘੱਟ ਕਰਨ ਲਈ ਪਿਤਾ 6 ਸਾਲ ਦੇ ਬੇਟੇ ਨੂੰ ਟਰੇਡ ਮਿੱਲ 'ਤੇ ਭਜਾਉਂਦਾ ਰਿਹਾ, ਬੇਟੇ ਦੀ ਹੋਈ ਮੌਤਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਹਮਾਸ ਨੂੰ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰਨ ਲਈ ਕਿਹਾ
 
ਕੈਨੇਡਾ

ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ

April 23, 2024 11:45 PM

ਸਸਕੈਚਵਨ, 23 ਅਪਰੈਲ (ਪੋਸਟ ਬਿਊਰੋ) : ਕੈਨੇਡਾ ਦੀ ਉੱਚ ਆਮਦਨ ਵਾਲਿਆਂ ਉੱਤੇ ਵੱਧ ਟੈਕਸ ਲਾਏ ਜਾਣ ਦੇ ਆਪਣੇ ਫੈਸਲੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਪੂਰੀ ਤਰ੍ਹਾਂ ਅਟਲ ਹਨ।ਪਰ ਇਸ ਫੈਸਲੇ ਦਾ ਵਿਰੋਧ ਡਾਕਟਰਾਂ ਤੇ ਕਾਰੋਬਾਰੀਆਂ ਵੱਲੋਂ ਕੀਤਾ ਜਾ ਰਿਹਾ ਹੈ।
ਮੰਗਲਵਾਰ ਨੂੰ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਟਰੂਡੋ ਤੇ ਫਰੀਲੈਂਡ ਨੇ ਵੱਧ ਆਮਦਨ ਵਾਲੇ ਕੈਨੇਡੀਅਨਜ਼ ਉੱਤੇ ਅਗਲੇ ਪੰਜ ਸਾਲਾਂ ਵਿੱਚ ਵੱਧ ਟੈਕਸ ਲਾ ਕੇ 19·3 ਬਿਲੀਅਨ ਡਾਲਰ ਦੀ ਬਚਤ ਕਰਨ ਦੇ ਆਪਣੇ ਫੈਸਲੇ ਦਾ ਪੱਖ ਪੂਰਿਆ। ਇਹ ਟੈਕਸ ਅਜਿਹੇ ਵਿਅਕਤੀਆਂ ਉੱਤੇ ਲਾਏ ਜਾਣ ਦੀ ਤਜਵੀਜ਼ ਹੈ ਜਿਨ੍ਹਾਂ ਦੀ ਸਾਲ ਭਰ ਦੀ ਕਮਾਈ 250,000 ਡਾਲਰ ਤੋਂ ਵੱਧ ਹੈ।ਫੈਡਰਲ ਸਰਕਾਰ ਨੂੰ ਨਵੀਂ ਆਮਦਨ ਦਾ ਫੁਰਨਾ ਉਸ ਸਮੇਂ ਫੁਰਿਆ ਜਦੋਂ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਲਈ ਤੇ ਸੋਸ਼ਲ ਪ੍ਰੋਗਰਾਮ ਵਧਾਉਣ ਲਈ ਸਰਕਾਰ ਨਵਾਂ ਰਾਹ ਲੱਭਣ ਵਾਸਤੇ ਹੱਥ ਪੈਰ ਮਾਰ ਰਹੀ ਸੀ। ਇਸ ਦੇ ਨਾਲ ਹੀ ਸਰਕਾਰ ਨਵੀਂ ਪੀੜ੍ਹੀ ਉੱਤੇ ਵੀ ਵਾਧੂ ਬੋਝ ਨਹੀਂ ਸੀ ਪਾਉਣਾ ਚਾਹੁੰਦੀ।
ਸਸਕੈਚਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਜਦੋਂ ਨੌਜਵਾਨਾਂ ਨੇ ਆਪਣਾ ਘਰ ਦਾ ਸੁਪਨਾ ਪੂਰਾ ਹੋਣ ਦਾ ਖਿਆਲ ਛੱਡਣਾ ਸੁ਼ਰੂ ਕਰ ਦਿੱਤਾ ਤਾਂ ਹਾਲਾਤ ਨੂੰ ਸੰਤੁਲਿਤ ਕਰਨਾ ਬੇਹੱਦ ਜ਼ਰੂਰੀ ਹੋ ਗਿਆ। ਇੱਥੇ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਜਿਨ੍ਹਾਂ ਕੈਨੇਡੀਅਨਜ਼ ਦੀ ਆਮਦਨ ਸਾਲ ਭਰ ਵਿੱਚ 250,000 ਡਾਲਰ ਤੋਂ ਵੱਧ ਹੈ ਉਨ੍ਹਾਂ ਨੂੰ 25 ਜੂਨ ਤੋਂ ਇਸ ਕਮਾਈ ਉੱਤੇ ਵੱਧ ਟੈਕਸ ਦੇਣੇ ਹੋਣਗੇ। ਇਨਕਮ ਟੈਕਸ ਐਕਟ ਵਿੱਚ ਇਸ ਸੋਧ ਨਾਲ ਅਮੀਰਾਂ ਉੱਤੇ 0·13 ਫੀ ਸਦੀ ਦਾ ਬੋਝ ਵਧੇਗਾ ਤੇ ਕੈਨੇਡਾ ਦੀਆਂ ਕਾਰਪੋਰੇਸ਼ਨਾਂ ਤੇ ਕੈਨੇਡੀਅਨਜ਼, ਜਿਨ੍ਹਾਂ ਦੀ ਔਸਤ ਆਮਦਨ 1·42 ਮਿਲੀਅਨ ਡਾਲਰ ਹੈ, ਉੱਤੇ 12 ਫੀ ਸਦੀ ਦਾ ਬੋਝ ਵਧੇਗਾ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੰਜ਼ਰਵੇਟਿਵ ਆਗੂ ਪੀਅਰੇ ਪੋਇਲੀਵਰ ਨੇ ਡਾਊਨਟਾਊਨ ਟੋਰਾਂਟੋ ਦੇ ਨਾਥਨ ਫਿਲਿਪਸ ਸਕੁਏਅਰ ਵਿੱਚ ਖਾਲਸਾ ਦਿਵਸ ਸਮਾਰੋਹ ਵਿੱਚ ਹਾਜ਼ਰੀ ਲਗਵਾਈ ਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾ ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼