Welcome to Canadian Punjabi Post
Follow us on

17

May 2024
ਬ੍ਰੈਕਿੰਗ ਖ਼ਬਰਾਂ :
 
ਪੰਜਾਬ

ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ "ਸ੍ਰੀ ਗੁਰੂ ਤੇਗ ਬਹਾਦਰ ਜੀ" ਦਾ ਪ੍ਰਕਾਸ਼ ਪੁਰਬ ਰਕਬਾ ਭਵਨ ਵਿਖੇ ਮਨਾਇਆ

April 29, 2024 11:59 AM

ਮੁੱਲਾਂਪੁਰ ਦਾਖਾ, 29 ਅਪ੍ਰੈਲ (ਗਿਆਨ ਸਿੰਘ): ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਸਮੇਂ ਸਰਪ੍ਰਸਤ ਫਾਊਂਡੇਸ਼ਨ ਰਿਟਾ. ਆਈਜੀ ਇਕਬਾਲ ਸਿੰਘ ਗਿੱਲ, ਜਸਵੰਤ ਸਿੰਘ ਛਾਪਾ ਜਨਰਲ ਸਕੱਤਰ ਫਾਊਂਡੇਸ਼ਨ, ਮਾਸਟਰ ਗੁਰਚਰਨ ਸਿੰਘ ਸਿੱਧੂ, ਕਰਮਜੀਤ ਸਿੰਘ ਸਿੱਧੂ, ਦਰਸ਼ਨ ਸਿੰਘ ਛੋਕਰ, ਜਗਜੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਰਕਬਾ, ਪ੍ਰਬੰਧਕ ਸਕੱਤਰ ਹਰਮਿੰਦਰ ਸਿੰਘ ਪੰਡੋਰੀ, ਪ੍ਰਧਾਨ ਫਾਊਂਡੇਸ਼ਨ ਲੁਧਿਆਣਾ ਨਿਰਮਲ ਸਿੰਘ ਪੰਡੋਰੀ, ਸਾਬਕਾ ਨੈਸ਼ਨਲ ਵਾਲੀਬਾਲ ਖਿਡਾਰੀ ਦਿਨੇਸ਼ ਸਿੰਘ ਰਾਠੌਰ, ਪ੍ਰਬੰਧਕ ਸਕੱਤਰ ਰਕਬਾ ਭਵਨ ਸੁਖਦੇਵ ਸਿੰਘ ਆਦਿ ਹਾਜ਼ਰ ਸਨ।
ਇਸ ਸਮੇਂ ਬਾਵਾ ਨੇ ਕਿਹਾ ਕਿ ਮਹਾਨ ਗੁਰੂਆਂ ਨੇ ਇਸ ਧਰਤੀ 'ਤੇ ਜਨਮ ਲੈ ਕੇ ਸਮੁੱਚੀ ਮਨੁੱਖਤਾ ਨੂੰ ਹੱਕ, ਸੱਚ ਅਤੇ ਇਨਸਾਫ ਲਈ ਲੜਨ ਅਤੇ ਮਜ਼ਲੂਮਾਂ ਦੀ ਰੱਖਿਆ ਕਰਨ ਦਾ ਉਪਦੇਸ਼ ਦਿੱਤਾ ਹੈ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਚਾਂਦਨੀ ਚੌਂਕ ਵਿੱਚ ਸ਼ਹਾਦਤ ਦੇ ਕੇ ਹਿੰਦੂ ਧਰਮ ਦੀ ਰਾਖੀ ਕੀਤੀ। ਇਸ ਲਈ ਉਹਨਾਂ ਨੂੰ 'ਹਿੰਦ ਦੀ ਚਾਦਰ' ਕਿਹਾ ਜਾਂਦਾ ਹੈ। ਬਾਵਾ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂਆਂ ਨਾਲ ਭਗਤਾਂ ਅਤੇ ਭੱਟਾਂ ਦੀ ਬਾਣੀ ਸੁਸ਼ੋਭਿਤ ਕਰਨਾ ਦੱਸਦਾ ਹੈ ਕਿ ਕਿਸ ਤਰ੍ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਮਜਬੂਤ ਕਰਦੇ ਹੋਏ ਭਾਈਚਾਰਕ ਸਾਂਝ ਦੀਆਂ ਤੰਦਾਂ ਮਜਬੂਤ ਕੀਤੀਆਂ ਜੋ ਉਸ ਸਮੇਂ ਸਮਾਜ ਵਿਚ ਫੈਲਾਏ ਜਾ ਰਹੇ ਸਮਾਜਿਕ ਭੇਦਭਾਵ ਨੂੰ ਦੂਰ ਕਰਨ ਦਾ ਵੱਡਮੁੱਲਾ ਉਪਦੇਸ਼ ਦਿੰਦਾ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਕਰਨ ਕਾਹਲੋਂ ਭਾਜਪਾ ਵਿਚ ਹੋਏ ਸ਼ਾਮਿਲ ਝੋਨੇ ਦੀ ਸਿੱਧੀ ਬਿਜਾਈ ਨੂੰ ਕਿਸਾਨ ਦੇਣ ਤਰਜੀਹ, ਪਨੀਰੀ ਵਾਲੇ ਝੋਨੇ ਦੀ ਲਵਾਈ 11 ਜੂਨ ਤੋਂ ਬਾਅਦ ਕਰਨ ਗਰਮੀ ਵਧਣ ਕਾਰਨ ਅਟਾਰੀ ਵਾਹਗਾ ਬਾਰਡਰ 'ਤੇ ਰਿਟਰੀਟ ਸਮਾਰੋਹ ਦਾ ਸਮਾਂ ਬਦਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ, ਲੋਕਾਂ ਨੂੰ ਕਿਹਾ- ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਤੁਹਾਡਾ ਸਾਥ ਲੈਣ ਆਇਆ ਹਾਂ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਸ਼ਹੀਦ ਸੁਖਦੇਵ ਦੇ ਜਨਮ ਦਿਨ ਮੌਕੇ ਕੀਤੇ ਸ਼ਰਧਾ ਦੇ ਫੁੱਲ ਭੇਟ ਵਾਤਾਵਰਣ ਨੂੰ ਹਰਾ-ਭਰਾ ਰੱਖਣ ਦਾ ਸੁਨੇਹਾ ਦੇਣਗੇ ਗਰੀਨ ਪੋਲਿੰਗ ਬੂਥ ਧਾਰਮਿਕ ਚਿੰਨ੍ਹ, ਤਸਵੀਰ ਦਾ ਸਹਾਰਾ ਲੈ ਕੇ ਵੋਟਾਂ ਮੰਗਣ ਤੇ ਹੋਵੇਗੀ ਸਖਤ ਕਾਰਵਾਈ : ਰਿਟਰਨਿੰਗ ਅਫ਼ਸਰ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਲੁਧਿਆਣਾ ਦੇ ਜੰਮਪਲ ਭਾਰਤ ਦੇ ਮਹਾਨ ਸਪੂਤ ਸੁਖਦੇਵ ਨੇ ਕੁਰਬਾਨੀ ਦੇਸ਼ ਵਾਸੀਆਂ ਲਈ ਦਿੱਤੀ ਕਿ ਉਹ ਆਜ਼ਾਦੀ ਦਾ ਨਿੱਘ ਮਾਣ ਸਕਣ : ਬਾਵਾ