ਟੋਰਾਂਟੋ, 7 ਅਪ੍ਰੈਲ (ਪੋਸਟ ਬਿਊਰੋ): ਪੀਲ ਪੁਲਿਸ ਨੇ ਥੌਰਨਹਿਲ ਦੇ ਇੱਕ ਵਿਅਕਤੀ ਨੂੰ ਦੋ ਲੜਕੀਆਂ ਨੂੰ ਵਰਗਲਾਉਣ ਅਤੇ ਉਨ੍ਹਾਂ ਵਿੱਚੋਂ ਇੱਕ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਐਤਵਾਰ ਨੂੰ ਜਾਂਚਕਰਤਾਵਾਂ ਨੇ ਕਿਹਾ ਕਿ ਇਹ ਘਟਨਾ ਜੂਨ, 2023 ਅਤੇ ਦਸੰਬਰ, 2024 ਦੇ ਵਿਚਕਾਰ ਹੋਈ। ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਇੱਕ ਮਾਮਲੇ ਵਿੱਚ ਸ਼ੱਕੀ ਨੇ ਪੀੜਤ ਨੂੰ ਲੁਭਾਉਣ ਅਤੇ ਉਸ ਨਾਲ ਜੁੜਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ। ਸ਼ੱਕੀ ਦੀ ਪਛਾਣ 41 ਸਾਲਾ ਰਿਕਾਰਡੋ ਡੰਕਨ ਵਜੋਂ ਹੋਈ ਹੈ। ਉਸ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ 'ਤੇ ਕਈ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਵਿੱਚੋਂ ਕੁਝ ਵਿੱਚ ਨਬਾਲਗ ਨੂੰ ਵਰਗਲਾਉਣ, ਜਬਰੀ ਵਸੂਲੀ, ਜਿਨਸੀ ਹਮਲਾ, ਅਸ਼ਲੀਲ ਐਕਸਪੋਜਰ ਅਤੇ ਬਾਲ ਪੋਰਨੋਗ੍ਰਾਫੀ ਬਣਾਉਣ ਲਈ ਲਾਲਚ ਦੇਣਾ ਸ਼ਾਮਲ ਹੈ।
ਜਾਂਚਕਰਤਾਵਾਂ ਦਾ ਇਹ ਵੀ ਮੰਨਣਾ ਹੈ ਕਿ ਹੋਰ ਪੀੜਤ ਵੀ ਹੋ ਸਕਦੇ ਹਨ। ਇਸ ਸਬੰਧੀ ਕੋਈ ਵੀ ਜਾਣਕਾਰੀ ਦੇਣ ਲਈ 905-453-2121, ਐਕਸਟੈਂਸ਼ਨ 3460 'ਤੇ ਸਪੈਸ਼ਲ ਵਿਕਟਿਮ ਯੂਨਿਟ ਨਾਲ ਸੰਪਰਕ ਕਰ ਸਕਦਾ ਹੈ।