ਵੈਨਕੁਵਰ, 10 ਮਾਰਚ (ਪੋਸਟ ਬਿਊਰੋ): ਵੈਨਕੁਵਰ ਪੁਲਿਸ ਨੇ ਐਤਵਾਰ ਦੁਪਹਿਰ ਨੂੰ ਸ਼ਹਿਰ ਦੇ ਡਾਉਨਟਾਉਨ ਕੋਰ ਵਿੱਚ ਚੋਰੀ ਕੀਤੀ ਗਈ ਕਾਰ ਦੇ ਡਰਾਇਵਰ ਦੇ ਭੱਜਣ ਤੋਂ ਬਾਅਦ ਅਧਿਕਾਰੀਆਂ ਵਲੋਂ ਕਈ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।
ਵੈਨਕੁਵਰ ਪੁਲਿਸ ਵਿਭਾਗ ਵੱਲੋਂ ਐਤਵਾਰ ਦੁਪਹਿਰ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ ਪੁਲਿਸ ਨੇ ਪਹਿਲੀ ਵਾਰ ਦੁਪਹਿਰ 1:30 ਵਜੇ ਚੋਰੀ ਕੀਤੀ ਗਈ ਪੋਰਸ਼ ਕਏਨ ਨੂੰ ਵੇਖਿਆ ਅਤੇ ਬਰਾਰਡ ਅਤੇ ਅਲਬਰਨੀ ਸੜਕਾਂ ਦੇ ਚੁਰਾਹੇ ਕੋਲ ਇਸਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਡਰਾਇਵਰ ਨੇ ਪੁਲਸ ਦੀਆਂ ਦੋ ਕਰੂਜ਼ਰ ਗੱਡੀਆਂ ਨੂੰ ਟੱਕਰ ਮਾਰ ਦਿੱਤੀ।
ਪੁਲਿਸ ਨੇ ਦੱਸਿਆ ਕਿ 32 ਸਾਲ ਦਾ ਡਰਾਇਵਰ ਅਤੇ ਇੱਕ ਹੋਰ ਨੂੰ ਡਾਉਨਟਾਉਨ ਈਸਟਸਾਈਡ ਵਿੱਚ ਮੇਨ ਅਤੇ ਯੂਨੀਅਨ ਸੜਕਾਂ ਦੇ ਚੁਰਾਹੇ ਕੋਲ ਦੁਪਹਿਰ ਕਰੀਬ 2 ਵਜੇ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਇੱਕ ਪੁਲਿਸ ਕੁੱਤੇ ਦੀ ਮਦਦ ਨਾਲ ਬੀਨਬੈਗ ਸ਼ਾਟਗਨ ਵਰਤ ਕੇ ਗ੍ਰਿਫ਼ਤਾਰੀ ਕੀਤੀ ਗਈ।