ਵੈਨਕੁਵਰ, 6 ਮਾਰਚ (ਪੋਸਟ ਬਿਊਰੋ): ਡੈਲਟਾ, ਬੀ.ਸੀ. `ਚ ਬੁੱਧਵਾਰ ਦੁਪਹਿਰ ਹੋਈ ਦੁਰਘਟਨਾ ਵਿਚ ਪੁਲਿਸ ਨੂੰ ਸ਼ੱਕ ਹੈ ਕਿ ਇਹ ਹਾਦਸਾ ਸ਼ਰਾਬ ਦਾ ਸੇਵਨ ਕਰਕੇ ਵਾਹਨ ਚਲਾਉਣ ਕਾਰਨ ਵਾਪਰਿਆ ਸੀ, ਜਿਸ ਵਿੱਚ ਤਿੰਨ ਲੋਕ ਜ਼ਖ਼ਮੀ ਹੋ ਗਏ। ਡੈਲਟਾ ਪੁਲਿਸ ਨੇ ਕਿਹਾ ਕਿ ਦੁਪਹਿਰ 3 ਵਜੇ ਦੇ ਕਰੀਬ 62ਬੀ ਸਟਰੀਟ ਅਤੇ 60 ਐਵੇਨਿਊ ਕੋਲ ਦੋ ਵਾਹਨ ਆਹਮਣੇ-ਸਾਹਮਣੇ ਟਕਰਾ ਗਏ ਸਨ।
ਹਾਦਸੇ ਤੋਂ ਬਾਅਦ ਇੱਕ ਚਾਲਕ ਨੂੰ ਖ਼ਰਾਬ ਡਰਾਈਵਿੰਗ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਦੋਵਾਂ ਚਾਲਕਾਂ ਅਤੇ ਦੂਜੇ ਵਾਹਨ ਵਿੱਚ ਸਵਾਰ ਇੱਕ ਯਾਤਰੀ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿਚੋਂ ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ। ਦੁਰਘਟਨਾ ਤੋਂ ਸੜਕ ਦੋਵਾਂ ਪਾਸਿਓਂ ਬੰਦ ਕਰਨਾ ਪਿਆ। ਜਾਂਚਕਰਤਾਵਾਂ ਨੇ ਕਿਸੇ ਵੀ ਸੰਭਾਵਤ ਗਵਾਹ ਜਾਂ ਟੱਕਰ ਦਾ ਡੈਸ਼ ਕੈਮ ਵੀਡੀਓ ਰੱਖਣ ਵਾਲੇ ਵਿਅਕਤੀ ਨੂੰ ਡੈਲਟਾ ਪੁਲਿਸ ਵਿਭਾਗ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।