ਵਾਸਿ਼ੰਗਟਨ, 6 ਮਾਰਚ (ਪੋਸਟ ਬਿਊਰੋ): ਤੇਲੰਗਾਨਾ ਦੇ ਰਹਿਣ ਵਾਲੇ ਵਿਦਿਆਰਥੀ ਪ੍ਰਵੀਨ ਕੁਮਾਰ (27) ਦੀ ਬੁੱਧਵਾਰ ਨੂੰ ਅਮਰੀਕਾ ਦੇ ਵਿਸਕਾਨਸਿਨ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਵੀਣ 2023 ਵਿੱਚ ਆਪਣੀ ਬੀ.ਟੈਕ ਪੂਰੀ ਕਰਨ ਤੋਂ ਬਾਅਦ ਅਮਰੀਕਾ ਚਲਿਆ ਗਿਆ।
ਪ੍ਰਵੀਣ ਦੇ ਕੁਝ ਦੋਸਤਾਂ ਨੇ ਦੱਸਿਆ ਕਿ ਉਸਦੀ ਲਾਸ਼ ਗੋਲੀਆਂ ਨਾਲ ਭੁੰਨੀ ਮਿਲੀ ਸੀ। ਹਾਲਾਂਕਿ, ਉਸਦੀ ਮੌਤ ਦੇ ਹਾਲਾਤ ਅਸਪਸ਼ਟ ਹਨ। ਇਹ ਸ਼ੱਕ ਹੈ ਕਿ ਉਸਦੀ ਹੱਤਿਆ ਲੁੱਟ ਦੀ ਕੋਸਿ਼ਸ਼ ਦੌਰਾਨ ਹੋਈ ਹੈ।
ਪ੍ਰਵੀਨ ਮਿਲਵਾਕੀ, ਵਿਸਕਾਨਸਿਨ ਵਿੱਚ ਐੱਮਐੱਸ ਕਰ ਰਿਹਾ ਸੀ। ਬੁੱਧਵਾਰ ਸਵੇਰੇ (ਭਾਰਤੀ ਸਮੇਂ ਅਨੁਸਾਰ), ਅਮਰੀਕੀ ਅਧਿਕਾਰੀਆਂ ਨੇ ਉਸਦੇ ਪਰਿਵਾਰ ਨੂੰ ਉਸਦੀ ਮੌਤ ਬਾਰੇ ਸੂਚਿਤ ਕੀਤਾ।