ਵਾਸਿ਼ੰਗਟਨ, 12 ਮਾਰਚ (ਪੋਸਟ ਬਿਊਰੋ): ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਇਸ ਮਹੀਨੇ ਭਾਰਤ ਦਾ ਦੌਰਾ ਕਰਨਗੇ। ਪਾਲੀਟੀਕੋ ਦੀ ਰਿਪੋਰਟ ਅਨੁਸਾਰ, ਅਮਰੀਕਾ ਦੀ ਸੈਕੰਡ ਲੇਡੀ ਅਤੇ ਵੈਂਸ ਦੀ ਪਤਨੀ, ਊਸ਼ਾ ਵੇਂਸ ਵੀ ਉਨ੍ਹਾਂ ਦੇ ਨਾਲ ਹੋਣਗੇ।
ਇਹ ਜੇਡੀ ਵੇਂਸ ਦਾ ਉਪ-ਰਾਸ਼ਟਰਪਤੀ ਵਜੋਂ ਦੂਜਾ ਵਿਦੇਸ਼ ਦੌਰਾ ਹੋਵੇਗਾ। ਇਸ ਤੋਂ ਪਹਿਲਾਂ, ਉਹ ਫਰਵਰੀ ਵਿੱਚ ਯੂਰਪੀ ਦੇਸ਼ਾਂ ਜਰਮਨੀ ਅਤੇ ਫਰਾਂਸ ਦਾ ਦੌਰਾ ਕਰ ਚੁੱਕੇ ਹਨ।
ਜੇਡੀ ਵੇਂਸ ਫਰਾਂਸ ਵਿੱਚ ਏਆਈ ਸੰਮੇਲਨ ਵਿੱਚ ਸ਼ਾਮਿਲ ਹੋਏ। ਇਸ ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚੇ। ਦੋਨਾਂ ਵਿਚਕਾਰ ਇੱਕ ਮੁਲਾਕਾਤ ਵੀ ਹੋਈ। ਇਸ ਦੌਰਾਨ, ਊਸ਼ਾ ਵੇਂਸ ਅਤੇ ਉਨ੍ਹਾਂ ਦੇ ਬੱਚੇ ਵੀ ਮੌਜੂਦ ਸਨ।