ਓਟਵਾ, 10 ਪਰਵਰੀ (ਪੋਸਟ ਬਿਉਰੋ): ਓਂਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਅਨੁਸਾਰ ਸ਼ਨੀਵਾਰ ਦੁਪਹਿਰ ਨੂੰ ਓਟਵਾ ਵਿੱਚ ਹਾਈਵੇ 417 `ਤੇ ਕੌਫ਼ੀ ਪੀਣ ਲਈ ਰੁਕਣ `ਤੇ ਟਰਾਂਸਪੋਰਟ ਟਰੱਕ ਅਤੇ ਕਾਰ ਦੇ ਚਾਲਕਾਂ `ਤੇ ਕਈ ਜੁਰਮਾਨੇ ਲਗਾਏ ਗਏ ਹਨ।
ਸ਼ਾਮ 5 ਵਜੇ ਦੇ ਕੁੱਝ ਸਮੇਂ ਬਾਅਦ ਪੁਲਿਸ ਨੂੰ ਮੂਡੀ ਡਰਾਈਵ ਕੋਲ ਹਾਈਵੇ `ਤੇ ਇੱਕ ਰੁਕੀ ਹੋਈ ਗੱਡੀ ਅਤੇ ਇੱਕ ਟਰਾਂਸਪੋਰਟ ਟਰੱਕ ਮਿਲਿਆ। ਅਧਿਕਾਰੀਆਂ ਨੇ ਨੋਟ ਕੀਤਾ ਕਿ ਸਾਈਡ `ਤੇ ਸੀ ਅਤੇ ਟਰਾਂਸਪੋਰਟ ਟ੍ਰੈਫਿਕ ਦੀ ਲਾਈਵ ਲੇਨ ਵਿੱਚ ਸੀ।
ਓਪੀਪੀ ਨੇ ਦੱਸਿਆ ਕਿ ਮੂਡੀ ਤੋਂ ਹਾਈਵੇ 417 ਵੇਸਟ ਉੱਤੇ ਰੈਂਪ, ਜਿੱਥੇ ਵਾਹਨ ਰੁਕੇ ਸਨ, ਉਹ ਟ੍ਰੈਫਿਕ ਦੀ ਲਾਈਵ ਲੇਨ ਸੀ। ਜਾਂਚ ਕਰਨ `ਤੇ ਪੁਲਿਸ ਨੇ ਪਾਇਆ ਕਿ ਦੋਵੇਂ ਚਾਲਕ ਕਾਫ਼ੀ ਪੀਣ ਲਈ ਰੁਕੇ ਸਨ।
ਪੁਲਿਸ ਦਾ ਕਹਿਣਾ ਹੈ ਕਿ ਹਾਲਾਂਕਿ ਰਾਜ ਮਾਰਗ `ਤੇ ਸਾਈਨਬੋਰਡ ਲੱਗੇ ਹਨ, ਜੋ ਲੋਕਾਂ ਨੂੰ ਦੱਸਦੇ ਹਨ ਕਿ ਰਾਜ ਮਾਰਗ ਦੇ ਕੰਡੇ ਪਾਰਕ ਕਰਨਾ ਗੈਰਕਾਨੂੰਨੀ ਹੈ, ਇਸ ਲਈ ਡਰਾਈਵਰਾਂ `ਤੇ ਸਾਈਨਬੋਰਡ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ, ਜਿਸ ਲਈ 110 ਡਾਲਰ ਦਾ ਟਿਕਟ ਅਤੇ ਦੋ ਅੰਕ ਦਾ ਜੁਰਮਾਨਾ ਹੈ।
ਉਨ੍ਹਾਂ ਦੋਨਾਂ ਨੂੰ ਰਾਜ ਮਾਰਗ ਦੀ ਵਰਤੋਂ ਕਰਨ ਵਾਲੇ ਪੈਦਲ ਪਾਂਧੀ ( 50 ਡਾਲਰ) ਅਤੇ ਰਾਜ ਮਾਰਗ `ਤੇ ਖੜੇ੍ਹ ਹੋਣ, ਆਵਾਜਾਈ ਵਿੱਚ ਰੁਕਾਵਟ ਪਾਉਣ (25 ਡਾਲਰ) ਲਈ ਟਿਕਟ ਜਾਰੀ ਕੀਤੇ ਗਏ।
ਪੁਲਿਸ ਦਾ ਕਹਿਣਾ ਹੈ ਕਿ ਹਾਲਾਂਕਿ ਡਰਾਈਵਰਾਂ ਨੂੰ ਐਮਰਜੈਂਸੀ ਹਾਲਤ ਵਿੱਚ ਸਾਈਡ `ਤੇ ਜਾਣ ਦੀ ਆਗਿਆ ਹੈ, ਪਰ ਉਹ ਡਰਾਈਵਿੰਗ ਲੇਨ ਵਿੱਚ ਨਹੀਂ ਰੁਕ ਸਕਦੇ ।