ਓਟਵਾ, 6 ਫਰਵਰੀ (ਪੋਸਟ ਬਿਊਰੋ) : ਫਿਸ਼ਰ ਐਵੇਨਿਊ ਦੇ ਨੇੜੇ ਮੀਡੋਲੈਂਡਜ਼ ਡਰਾਈਵ ਈਸਟ 'ਤੇ ਬੁੱਧਵਾਰ ਦੁਪਹਿਰ ਨੂੰ ਅੱਗ ਲੱਗਣ ਤੋਂ ਬਾਅਦ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਅਨੁਸਾਰ ਫਿਸ਼ਰ ਐਵੇਨਿਊ ਨੇੜੇ ਅਪਾਰਟਮੈਂਟ ਬਿਲਡਿੰਗ ਵਿੱਚ ਸ਼ਾਮ 4:40 ਵਜੇ ਅੱਗ ਲੱਗ ਗਈ। ਜਿਸ ਤੋਂ ਬਾਅਦ ਸੂਚਨਾ ਮਿਲਣ ‘ਤੇ ਫਾਇਰਫਾਈਟਰ ਮੌਕੇ ‘ਤੇ ਪਹੁੰਚੇ। ਅਪਾਰਟਮੈਂਟ ਦੇ ਬਾਹਰ ਖੜ੍ਹੇ ਨਿਵਾਸੀਆਂ ਨੂੰ ਇੱਕ ਓਸੀ ਟ੍ਰਾਂਸਪੋ ਬੱਸ ਵਿੱਚ ਰੱਖਿਆ ਗਿਆ ਸੀ। ਓਟਾਵਾ ਪੈਰਾਮੈਡਿਕਸ ਨੇ ਦੱਸਿਆ ਕਿ ਜਦੋਂ ਟੀਮ ਮੌਕੇ ‘ਤੇ ਪੁੱਜੀ ਤਾਂ ਇਕ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ। ਫਾਇਰਫਾਈਟਰਾਂ ਨੇ 5:05 ਵਜੇ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ। ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ