Welcome to Canadian Punjabi Post
Follow us on

25

December 2024
ਬ੍ਰੈਕਿੰਗ ਖ਼ਬਰਾਂ :
ਨਾਰਥ ਯਾਰਕ ਡਰਾਈਵਵੇ `ਚ ਮ੍ਰਿਤ ਮਿਲੇ ਸੀਨੀਅਰ ਨਾਗਰਿਕ ਦੇ ਕਤਲ ਦਾ ਮੁਲਜ਼ਮ ਗ੍ਰਿਫ਼ਤਾਰਟੋਰਾਂਟੋ ਸ਼ਹਿਰ `ਚ ਇੱਕ ਵਿਅਕਤੀ `ਤੇ ਚਾਕੂ ਨਾਲ ਹਮਲਾ, ਮੁਲਜ਼ਮ ਕਾਬੂ ਸਕਾਰਬਰੋ `ਚ ਘਰ `ਚ ਲੱਗੀ ਅੱਗ, ਇੱਕ ਬਜ਼ੁਰਗ ਵਿਅਕਤੀ ਦੀ ਮੌਤ, ਔਰਤ ਹਸਪਤਾਲ `ਚ ਦਾਖਲਹਾਈਵੇ 417 `ਤੇ ਓਵਰਪਾਸ ਦੇ ਹੇਠਾਂ ਫਸਿਆ ਵਾਹਨ, ਓਪੀਪੀ ਅਤੇ ਓਟਵਾ ਦੇ ਫਾਇਰਫਾਈਟਰਾਂ ਦੀ ਮੱਦਦ ਨਾਲੇ ਵਾਹਨ ਕੱਢਿਆਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਨਾਮ ਰਿਹਾ ਸਾਲ 2024ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਉਨ੍ਹਾਂ ਦੀ 30ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟਪੰਜਾਬ ਸਰਕਾਰ ਸੂਬੇ ਦੇ ਛੇ ਵੈਟਰਨਰੀ ਪੌਲੀਕਲੀਨਿਕਾਂ ਵਿੱਚ ਜਲਦੀ ਸ਼ੁਰੂ ਕਰੇਗੀ ਇਨਡੋਰ ਸੇਵਾਵਾਂ ਪਾਕਿਸਤਾਨ ਨੇ ਅਫਗਾਨਿਸਤਾਨ 'ਚ ਕੀਤਾ ਹਵਾਈ ਹਮਲਾ, 46 ਮੌਤਾਂ
 
ਭਾਰਤ

ਕਤਲ ਦੇ 22 ਸਾਲਾ ਦੋਸ਼ੀ ਨੇ ਸੁਣਵਾਈ ਦੌਰਾਨ ਅਦਾਲਤ ਵਿਚ ਜੱਜ 'ਤੇ ਸੁੱਟੀ ਚੱਪਲ, ਮਾਮਲਾ ਦਰਜ

December 23, 2024 07:24 AM

ਠਾਣੇ, 23 ਦਸੰਬਰ (ਪੋਸਟ ਬਿਊਰੋ): ਮਹਾਰਾਸ਼ਟਰ ਦੇ ਠਾਣੇ ਜਿ਼ਲ੍ਹੇ ਦੀ ਇਕ ਸੈਸ਼ਨ ਅਦਾਲਤ ਵਿਚ ਕਤਲ ਦੇ ਇਕ ਮਾਮਲੇ ਦੀ ਸੁਣਵਾਈ ਦੌਰਾਨ 22 ਸਾਲਾ ਦੋਸ਼ੀ ਨੇ ਜੱਜ 'ਤੇ ਚੱਪਲ ਸੁੱਟ ਦਿੱਤੀ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਚੱਪਲ ਜੱਜ ਨੂੰ ਨਹੀਂ ਲੱਗੀ ਅਤੇ ਉਹ ਮੇਜ਼ ਦੇ ਸਾਹਮਣੇ ਲੱਕੜ ਦੇ ਫਰੇਮ ਨਾਲ ਟਕਰਾ ਕੇ ਬੈਂਚ ਕਲਰਕ ਕੋਲ ਜਾ ਡਿੱਗੀ। ਇਹ ਘਟਨਾ ਸ਼ਨੀਵਾਰ ਦੁਪਹਿਰ ਕਲਿਆਣ ਟਾਊਨ ਕੋਰਟ 'ਚ ਵਾਪਰੀ ਅਤੇ ਇਸ ਤੋਂ ਬਾਅਦ ਦੋਸ਼ੀ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ। ਮਹਾਤਮਾ ਫੂਲੇ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਕਿਰਨ ਸੰਤੋਸ਼ ਨੂੰ ਕਤਲ ਕੇਸ 'ਚ ਸੁਣਵਾਈ ਲਈ ਜਿ਼ਲ੍ਹਾ ਅਤੇ ਵਧੀਕ ਸੈਸ਼ਨ ਜੱਜ ਆਰਜੀ ਵਾਘਮਾਰੇ ਦੇ ਸਾਹਮਣੇ ਪੇਸ਼ ਕੀਤਾ ਗਿਆ।
ਅਧਿਕਾਰੀ ਨੇ ਦੱਸਿਆ ਕਿ ਉਸ ਸਮੇਂ ਮੁਲਜ਼ਮ ਨੇ ਜੱਜ ਨੂੰ ਆਪਣਾ ਕੇਸ ਕਿਸੇ ਹੋਰ ਅਦਾਲਤ 'ਚ ਤਬਦੀਲ ਕਰਨ ਦੀ ਬੇਨਤੀ ਕੀਤੀ। ਜੱਜ ਨੇ ਦੋਸ਼ੀ ਨੂੰ ਆਪਣੇ ਵਕੀਲ ਦੇ ਮਾਧਿਅਮ ਨਾਲ ਇਸ ਲਈ ਅਪੀਲ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਦੋਸ਼ੀ ਦੇ ਵਕੀਲ ਦਾ ਨਾਂ ਪੁਕਾਰਿਆ ਗਿਆ ਪਰ ਉਹ ਮੌਜੂਦ ਨਹੀਂ ਸੀ ਅਤੇ ਅਦਾਲਤ 'ਚ ਪੇਸ਼ ਨਹੀਂ ਹੋਇਆ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੂੰ ਕਿਸੇ ਹੋਰ ਵਕੀਲ ਦਾ ਨਾਂ ਦੱਸਣ ਲਈ ਕਿਹਾ ਗਿਆ, ਜੋ ਉਸ ਦੀ ਪੈਰਵੀ ਕਰ ਸਕੇ ਅਤੇ ਅਦਾਲਤ ਨੇ ਉਸ ਨੂੰ ਨਵੀਂ ਤਾਰੀਖ਼ ਦੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਦੋਸ਼ੀ ਨੇ ਹੇਠਾਂ ਝੁਕ ਕੇ ਆਪਣੀ ਚੱਪਲ ਕੱਢੀ ਅਤੇ ਜੱਜ ਵੱਲ ਸੁੱਟ ਦਿੱਤੀ, ਜਿਸ ਨਾਲ ਅਦਾਲਤ 'ਚ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ। ਪੁਲਸ ਨੇ ਦੱਸਿਆ ਕਿ ਦੋਸ਼ੀ ਖਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 132 (ਲੋਕ ਸੇਵਕ ਨੂੰ ਉਸ ਦੇ ਕਰਤੱਵ ਨਿਭਾਉਣ ਤੋਂ ਰੋਕਣ ਲਈ ਹਮਲਾ ਕਰਨਾ ਜਾਂ ਅਪਰਾਧਕ ਫੋਰਸ ਦਾ ਪ੍ਰਯੋਗ) ਅਤੇ 125 (ਦੂਜਿਆਂ ਦੇ ਜੀਵਨ ਅਤੇ ਨਿੱਜੀ ਸੁਰੱਖਿਆ ਨੂੰ ਖ਼ਤਰੇ 'ਚ ਪਾਉਣ ਵਾਲਾ ਕੰਮ) ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਦਿੱਲੀ ਸਰਕਾਰ ਨੇ ਖੁਦ ਹੀ ਕਿਹਾ- ਮੁਫ਼ਤ ਇਲਾਜ, ਔਰਤਾਂ ਨੂੰ 2100 ਰੁਪਏ ਦੇਣ ਦੀ ਕੋਈ ਸਕੀਮ ਨਹੀਂ, ਕੇਜਰੀਵਾਲ ਨੇ ਕੀਤੇ ਸਨ ਐਲਾਨ ਸੰਸਦ ਭਵਨ ਸਾਹਮਣੇ ਵਿਅਕਤੀ ਨੇ ਲਾਈ ਖੁਦ ਨੂੰ ਅੱਗ, ਗੰਭੀਰ ਹਾਲਤ 'ਚ ਹਸਪਤਾਲ ਦਾਖਲ ਰਾਹੁਲ ਗਾਂਧੀ ਤੇ ਖੜਗੇ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਪਰਸਨ ਦੀ ਚੋਣ `ਤੇ ਜਤਾਈ ਅਸਹਿਮਤੀ ਐਕਟਰ ਅੱਲੂ ਅਰਜੁਨ ਤੋਂ ਪੁਲਿਸ ਨੇ ਕਰੀਬ ਤਿੰਨ ਘੰਟੇ ਕੀਤੀ ਪੁੱਛਗਿੱਛ ਬਰੇਲੀ ਦੀ ਅਦਾਲਤ ਨੇ ‘ਜੈ ਫ਼ਲਸਤੀਨ’ ਬੋਲਣ ਦੇ ਮਾਮਲੇ `ਚ ਓਵਾਇਸੀ ਨੂੰ ਕੀਤਾ ਤਲਬ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ: ਦਿੱਲੀ `ਚ ਦੇਵਾਂਗੇ 24 ਘੰਟੇ ਸਾਫ਼ ਪਾਣੀ ਰਾਜਸਥਾਨ ਵਿਚ 150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ 3 ਸਾਲਾ ਬੱਚੀ, ਬਚਾਅ ਕਾਰਜ ਜਾਰੀ ਦਿੱਲੀ `ਚ ਮੁੱਖ ਮੰਤਰੀ ਆਤਿਸ਼ੀ ਵੱਲੋਂ ਮਹਿਲਾ ਸਨਮਾਨ ਯੋਜਨਾ ਦੀ ਸ਼ੁਰੂਆਤ ਖੜਗੇ ਨੇ ਕਿਹਾ- ਉਮੀਦ ਹੈ ਕਿ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰੇਗੀ ਸਰਕਾਰ ਪੁਰਾਣੀ ਕਾਰ ਖ਼ਰੀਦਣ ’ਤੇ ਦੇਣਾ ਪਵੇਗਾ 18 ਫ਼ੀਸਦੀ ਜੀ.ਐੱਸ.ਟੀ., ਫੈਸਲਾ ਡੀਲਰਾਂ ਅਤੇ ਕਾਰ ਕੰਪਨੀਆਂ ’ਤੇ ਹੋਵੇਗਾ ਲਾਗੂ