ਨਵੀਂ ਦਿੱਲੀ, 22 ਦਸੰਬਰ (ਪੋਸਟ ਬਿਊਰੋ): ਜੈਸਲਮੇਰ ’ਚ ਹੋਈ ਜੀਐੱਸਟੀ ਕੌਂਸਲ ਦੀ ਮੀਟਿੰਗ ਵਿਚ ਪੁਰਾਣੀਆਂ ਕਾਰਾਂ ’ਤੇ ਟੈਕਸ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਪੁਰਾਣੀਆਂ ਕਾਰਾਂ ’ਤੇ ਜੀਐੱਸਟੀ ਦਰ ਨੂੰ 12 ਫ਼ੀਸਦੀ ਤੋਂ ਵਧਾ ਕੇ 18 ਫ਼ੀ ਸਦੀ ਕਰਨ ’ਤੇ ਸਹਿਮਤੀ ਬਣੀ ਹੈ। ਇਸ ਫ਼ੈਸਲੇ ਨਾਲ ਪੁਰਾਣੀ ਕਾਰ ਖ਼ਰੀਦਣੀ ਮਹਿੰਗੀ ਹੋ ਜਾਵੇਗੀ।
ਜੀਐੱਸਟੀ ਕੌਂਸਲ ਦੀ ਮੀਟਿੰਗ ’ਚ ਫ਼ੈਸਲਾ ਲਿਆ ਗਿਆ ਹੈ ਜਿਸ ਨਾਲ ਆਮ ਆਦਮੀ ਦੀ ਜੇਬ ’ਤੇ ਅਸਰ ਪਵੇਗਾ। ਦਰਅਸਲ, ਜੀਐੱਸਟੀ ਕੌਂਸਲ ਦੀ ਮੀਟਿੰਗ ’ਚ, ਇਲੈਕਟ੍ਰਿਕ ਵਾਹਨਾਂ ਸਮੇਤ ਪੁਰਾਣੇ ਵਾਹਨਾਂ ’ਤੇ ਜੀਐੱਸਟੀ ਦਰ 12 ਫ਼ੀਸਦੀ ਤੋਂ ਵਧਾ ਕੇ 18 ਫ਼ੀਸਦੀ ਕਰਨ ’ਤੇ ਸਹਿਮਤੀ ਬਣੀ ਹੈ। ਇਸ ਦਾ ਮਤਲਬ ਹੈ ਕਿ ਹੁਣ ਜੇਕਰ ਤੁਸੀਂ ਪੁਰਾਣੀ ਕਾਰ ਖ਼ਰੀਦਦੇ ਹੋ ਤਾਂ ਤੁਹਾਨੂੰ ਉਸ ’ਤੇ 18 ਫ਼ੀਸਦੀ ਦੀ ਦਰ ਨਾਲ ਜੀਐੱਸਟੀ ਦੇਣਾ ਹੋਵੇਗਾ।
ਜੈਸਲਮੇਰ ’ਚ ਹੋਈ ਜੀਐੱਸਟੀ ਕੌਂਸਲ ਦੀ ਮੀਟਿੰਗ ’ਚ ਮੈਂਬਰਾਂ ਨੇ ਟੈਕਸ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿਤੀ। ਜਾਣਕਾਰੀ ਦੱਸ ਦੇਈਏ ਕਿ ਟੈਕਸ ਵਿਚ ਵਾਧਾ ਡੀਲਰਾਂ ਜਾਂ ਵਰਤੀਆਂ ਹੋਈਆਂ ਕਾਰਾਂ ਵੇਚਣ ਵਾਲੀਆਂ ਕੰਪਨੀਆਂ ’ਤੇ ਲਾਗੂ ਹੋਵੇਗਾ। ਜੇਕਰ ਤੁਸੀਂ ਕਿਸੇ ਤੋਂ ਪੁਰਾਣੀ ਕਾਰ ਖ਼ਰੀਦਦੇ ਹੋ, ਤਾਂ ਉਸ ’ਤੇ ਪੁਰਾਣੀ ਟੈਕਸ ਦਰ ਭਾਵ 12 ਫ਼ੀਸਦੀ ਟੈਕਸ ਲਾਗੂ ਹੋਵੇਗਾ। ਮਤਲਬ ਕਿ ਇਸ ਫ਼ੈਸਲੇ ਦਾ ਵਿਅਕਤੀਗਤ ਖ਼ਰੀਦਦਾਰਾਂ ਅਤੇ ਵੇਚਣ ਵਾਲਿਆਂ ’ਤੇ ਕੋਈ ਅਸਰ ਨਹੀਂ ਪਵੇਗਾ।