ਬਰੈਂਪਟਨ, 14 ਨਵੰਬਰ (ਬਾਸੀ ਹਰਚੰਦ): ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਦਸਿਆ ਕਿ ਮੰਚ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ 16 ਨਵੰਬਰ ਦਿਨ ਸ਼ਨਿੱਚਰਵਾਰ ਨੂੰ 12-00 ਤੋਂ 4-00 ਵਜੇ ਤੱਕ ਵਿਲਿਜ ਆਫ ਇੰਡੀਆ ਰੈਸਟੋਰੈਂਟ ਦੇ ਪਿਛਲੇ ਪਾਸੇ ਪੰਜਾਬੀ ਭਵਨ ) ਹਾਲ ਵਿੱਚ ਮਨਾਇਆ ਜਾ ਰਿਹਾ ਹੈ। ਭਾਰਤ ਨੂੰ ਅੰਗਰੇਜ਼ ਹਕੂਮਤ ਦੇ ਫੰਧੇ ਤੋਂ ਅਜਾਦੀ ਲਈ ਕੀਤੇ ਜਾ ਯਤਨਾਂ ਵਿੱਚ ਗਦਰ ਪਾਰਟੀ ਦਾ ਬਹੁਤ ਅਹਿਮ ਰੋਲ ਰਿਹਾ ਹੈ । ਇਸ ਲੜਾਈ ਵਿੱਚ ਸੈਕੜੇ ਲੋਕ ਜੋ ਬਿਦੇਸ਼ਾਂ ਖਾਸ ਕਰਕੇ ਅਮਰੀਕਾ ਕੇਨੇਡਾ ਵਿੱਚ ਕਮਾਈ ਕਰਨ ਗਏ ਸਨ ਆਪਣੇ ਦੇਸ ਭਾਰਤ ਨੂੰ ਅਜਾਦ ਕਰਾਉਣ ਲਈ ਡੂੰਘੀ ਤੜਪ ਉਠੀ ਅਤੇ ਉਹਨਾਂ ਗਦਰ ਪਾਰਟੀ ਦਾ ਗਠਨ ਕੀਤਾ।
ਉਨ੍ਹਾਂ ਗਦਰ ਪਾਰਟੀ ਦਾ ਅਖਬਾਰ ਗਦਰ ਨਾਮ ਦਾ ਅਖਬਾਰ ਕਢਿਆਂ। ਜਿਸ ਵਿੱਚ ਭਾਰਤੀਆਂ ਨੂੰ ਅਜਾਦੀ ਦੀ ਲੜਾਈ ਵਿੱਚ ਪ੍ਰੇਰਨ ਲਈ ਖਬਰਾਂ ਗੀਤ ਲੇਖ ਛਪਦੇ ਰਹੇ । ਸੈਂਕੜੇ ਲੋਕ ਸੰਗਠਤ ਹੋ ਕੇ ਹਥਿਆਰਾਂ ਸਮੇਤ ਭਾਰਤ ਵੱਲ ਚੱਲ ਪਏ।ਜਿਥੇ ਹੋਰ ਅਨੇਕਾਂ ਸੂਰਬੀਰਾਂ ਇਸ ਲੜਾਈ ਲਈ ਜਾਨਾਂ ਵਾਰੀਆਂ ਉਹਨਾਂ ਵਿੱਚੋਂ ਇੱਕ ਸਤਾਰਾਂ ਕੁ ਸਾਲ ਦਾ ਨੌਜਵਾਨ ਕਰਤਾਰ ਸਿੰਘ ਸਰਾਭਾ ਸੀ। ਜਿਸ ਦੀਆਂ ਸਰਗਰਮੀਆਂ ਇੱਕ ਕਰਾਮਾਤੀ ਬੰਦੇ ਵਾਗੂੰ ਸਨ । ਉਸ ਨੂੰ ਬੜੀ ਛੋਟੀ ਉਮਰ ਵਿੱਚ ਮੌਤ ਦੀ ਸਜ਼ਾ ਦੇ ਕੇ 16 ਨਵੰਬਰ 1915 ਨੂੰ ਸਿਰਫ ਉਨੀ ਸਾਲ ਦੀ ਉਮਰ ਵਿੱਚ ਫਾਸੀ ਦੇ ਦਿਤੀ । ਉਸ ਨੇ ਦੇਸ ਅਜ਼ਾਦ ਕਰਾਉਣ ਲਈ ਜੋ ਜੋ ਸਰਗਰਮੀਆਂ ਕੀਤੀਆਂ ਉਹ ਆਪਣੇ ਆਪ ਵਿੱਚ ਹੈਰਾਨੀ ਕਰਨ ਵਾਲੀਆਂ ਹਨ। ਇੰਨੀ ਛੌਟੀ ਉਮਰ ਅਤੇ ਇੰਨੇ ਵੱਡੇ ਕਾਰਨਾਮੇ। ਆਓ ! ਅਜਿਹੇ ਸੂਰਬੀਰਾਂ ਦੀ ਕੁਰਬਾਨੀ ਅਤੇ ਆਪਣੀ ਜਰਖੇਜ ਵਿਰਾਸਤ ਨੂੰ ਯਾਦ ਕਰੀਏ ਅਤੇ ਮਾਤ ਭੂਮੀ ਦੇ ਦਬੇ ਕੁਚਲੇ ਲੋਕਾਂ ਦੀ ਅਸਲ ਅਜ਼ਾਦੀ ਦੇ ਪਰਚਮ ਨੂੰ ਉੱਚਾ ਰੱਖੀਏ। ਸੱਭ ਪ੍ਰਗਤੀਸ਼ੀਲ , ਬੁਧੀਜੀਵੀਆਂ ਅਤੇ ਲੋਕਾਂ ਨੂੰ ਸ਼ਾਮਲ ਹੋਣ ਲਈ ਖੁਲਾ ਸੱਦਾ ਦਿਤਾ ਜਾਂਦਾ ਹੈ । ਵਧੀਆ ਬੁਲਾਰਿਆਂਨੂੰ ਸੁਨਣ ਦਾ ਮੌਕਾ ਮਿਲੇਗਾ । ਵਧੀਆ ਸਬੰਧਤ ਗੀਤ ਕਵਿਤਾ ਪੜਣ ਵਾਲਿਆਂ ਨੂੰ ਸਮਾਂ ਦਿੱਤਾ ਜਾਏਗਾ । ਚਾਹ ਸਨੈਕਸ ਦਾ ਪ੍ਰਬੰਧ ਹੋਵੇਗਾ