ਟੋਰਾਂਟੋ, 7 ਨਵੰਬਰ (ਪੋਸਟ ਬਿਊਰੋ): ਪੁਲਿਸ ਟੋਰਾਂਟੋ ਦੇ ਲਿਟਿਲ ਇਟਲੀ ਨੇਬਰਹੁੱਡ ਵਿੱਚ ਹਾਲ ਹੀ ਵਿੱਚ ਹੋਈਆਂ ਦੋ ਅੱਗ ਲਗੱਣ ਦੀਆਂ ਘਟਨਾਵਾਂ ਲਈ ਸ਼ੱਕੀ ਦੀ ਭਾਲ ਕਰ ਰਹੀ ਹੈ।
ਪਹਿਲੀ ਘਟਨਾ 20 ਅਕਤੂਬਰ ਨੂੰ ਕਾਲਜ ਅਤੇ ਬੀਟਰਾਈਸ ਸਟਰੀਟ ਕੋਲ, ਆਸਿੰਗਟਨ ਏਵੇਨਿਊ ਦੇ ਪੂਰਵ ਵਿੱਚ ਹੋਈ। ਟੋਰਾਂਟੋ ਪੁਲਿਸ ਨੇ ਕਿਹਾ ਕਿ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਇਲਾਕੇ ਵਿੱਚ ਬੁਲਾਇਆ ਗਿਆ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਇੱਕ ਸ਼ੱਕੀ ਨੇ ਇੱਕ ਵਾਹਨ ਵਿੱਚ ਅੱਗ ਲਗਾਉਣ ਲਈ ਅੱਗ ਲਗਾਉਣ ਵਾਲੀ ਸਮੱਗਰੀ ਦਾ ਇਸਤੇਮਾਲ ਕੀਤਾ ਅਤੇ ਫਿਰ ਇਲਾਕੇ ਵਿਚੋਂ ਫਰਾਰ ਹੋ ਗਿਆ।
ਦੂਜੀ ਘਟਨਾ 31 ਅਕਤੂਬਰ ਨੂੰ ਉਸੇ ਪਤੇ `ਤੇ ਹੋਈ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿੱਚ, ਸ਼ੱਕੀ ਨੇ ਇਲਾਕੇ `ਚੋਂ ਭੱਜਣ ਤੋਂ ਪਹਿਲਾਂ ਇੱਕ ਘਰ ਵਿੱਚ ਅੱਗ ਲਗਾਉਣ ਦੀ ਕੋਸ਼ਿਸ਼ ਵਿੱਚ ਅੱਗ ਲਗਾਉਣ ਵਾਲੀ ਸਮੱਗਰੀ ਦਾ ਇਸਤੇਮਾਲ ਕੀਤਾ।
ਟੋਰਾਂਟੋ ਪੁਲਿਸ ਸਰਵਿਸ ਨੇ 6 ਨਵੰਬਰ ਨੂੰ ਇੱਕ ਪ੍ਰੈੱਸ ਰਿਲੀਜ਼ ਵਿੱਚ ਕਿਹਾ ਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਦੋਨਾਂ ਘਟਨਾਵਾਂ ਲਈ ਇੱਕ ਹੀ ਸ਼ੱਕੀ ਜਿ਼ੰਮੇਵਾਰ ਹੈ ਅਤੇ ਸ਼ੱਕੀ ਇਸ ਪਤੇ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਮੁਲਜ਼ਮ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਤੁਰੰਤ 9-11 `ਤੇ ਕਾਲ ਕੀਤੀ ਜਾਵੇ। ਜੇਕਰ ਕਿਸੇ ਦੇ ਹੋਰ ਜਾਣਕਾਰੀ ਹੋਵੇ ਤਾਂ ਉਹ 416-808-1400 `ਤੇ ਟੀਪੀਐੱਸ ਨਾਲ ਸੰਪਰਕ ਕਰ ਸਕਦਾ ਹੈ। ਉਸਦਾ ਨਾਮ ਗੁਪਤ ਰੱਖਿਆ ਜਾਵੇਗਾ।