Welcome to Canadian Punjabi Post
Follow us on

28

October 2024
ਬ੍ਰੈਕਿੰਗ ਖ਼ਬਰਾਂ :
ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਫਰਜ਼ੀ ਕਾਰਾਂ ਦੀ ਵਧ ਰਹੀ ਰਜਿਸਟ੍ਰੇਸ਼ਨ ਦੀ ਸਮੱਸਿਆ 'ਤੇ ਚਰਚਾ ਕਰਨ ਲਈ ਸੂਬਿਆਂ ਨੂੰ ਮੀਟਿੰਗ ਲਈ ਦਿੱਤਾ ਸੱਦਾ ਪੂਰਵੀ ਓਂਟਾਰੀਓ ਵਿੱਚ 15 ਸਾਲਾ ਲੜਕਾ ਮ੍ਰਿਤ ਮਿਲਿਆਮੈਕਸੀਕੋ 'ਚ ਬੱਸ ਅਤੇ ਟ੍ਰੈਕਟਰ-ਟ੍ਰੇਲਰ ਦੀ ਹੋਈ ਟੱਕਰ, 24 ਲੋਕਾਂ ਦੀ ਮੌਤ, ਕਈ ਜ਼ਖਮੀਰੇਚਲ ਗੁਪਤਾ ਨੇ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਤਾਜ ਜਿੱਤਿਆਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਦੀ ਗਿਣਤੀ ਵਿੱਚ ਕਟੌਤੀ ਦੇ ਚਲਦੇ ਸੇਨੇਕਾ ਪਾਲੀਟੈਕਨਿਕ ਮਾਰਖਮ ਕੰਪਲੈਕਸ ਨੂੰ ਅਸਥਾਈ ਤੌਰ` ਤੇ ਕਰੇਗਾ ਬੰਦ ਇੱਕ ਪ੍ਰੋਗਰਾਮ ਵਿਚ ਭਾਸ਼ਣ ਦੌਰਾਨ ਨੇਤਨਯਾਹੂ ਸਾਹਮਣੇ ‘ਸ਼ੇਮ ਆਨ ਯੂ’ ਦੇ ਲੱਗੇ ਨਾਅਰੇਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਓਬਾਮਾ ਦੀ ਪਤਨੀ ਮਿਸ਼ੇਲ ਕਮਲਾ ਦੇ ਸਮਰਥਨ ਵਿੱਚ ਸਾਹਮਣੇ ਆਏਇਜ਼ਰਾਈਲ ਦੀ ਮਹਿਲਾ ਫਾਈਟਰ ਪਾਇਲਟ ਈਰਾਨ 'ਤੇ ਹਮਲੇ ਵਿਚ ਸੀ ਸ਼ਾਮਿਲ, 1600 ਕਿਲੋਮੀਟਰ ਦੂਰ ਬੈਲਿਸਟਿਕ ਮਿਜ਼ਾਈਲ ਬੇਸ ਨੂੰ ਕੀਤਾ ਤਬਾਹ
 
ਭਾਰਤ

ਡਾ. ਸਾਹਨੀ ਨੇ ਪੰਜਾਬ `ਚ ਝੋਨੇ ਦੇ ਸੰਕਟ `ਤੇ ਪ੍ਰਧਾਨ ਮੰਤਰੀ ਮੋਦੀ ਨੂੰ ਦਖਲ ਦੇਣ ਦੀ ਕੀਤੀ ਅਪੀਲ

October 24, 2024 10:12 AM

ਨਵੀਂ ਦਿੱਲੀ, 24 ਅਕਤੂਬਰ (ਪੋਸਟ ਬਿਊਰੋ): ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ `ਚ ਝੋਨੇ ਦੀ ਢਿੱਲੀ ਖਰੀਦ ਦੇ ਮੁੱਦੇ `ਤੇ ਦਖਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਐੱਮਪੀ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਰਾਈਸ ਮਿੱਲਰਾਂ ਨੇ ਮੁੱਖ ਤੌਰ `ਤੇ ਐੱਫ.ਸੀ.ਆਈ ਵੱਲੋਂ ਲਿਫਟਿੰਗ ਨਾ ਕੀਤੇ ਜਾਣ ਕਾਰਨ ਭੰਡਾਰਨ ਦੀ ਥਾਂ ਦੀ ਘਾਟ ਕਾਰਨ ਝੋਨਾ ਚੁੱਕਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ । ਖੁਸ਼ਕਿਸਮਤੀ ਨਾਲ ਸਰਕਾਰ ਦੇ ਦਖਲ ਤੋਂ ਬਾਅਦ ਕੁੱਲ 5000 ‘ਚੋਂ 3000 ਰਾਈਸ ਮਿੱਲਰ ਝੋਨੇ ਦੀ ਖਰੀਦ ਲਈ ਆ ਗਏ ਹਨ, ਪਰ ਸਟੋਰੇਜ ਲਈ ਜਗ੍ਹਾ ਦੀ ਘਾਟ ਮੁੱਖ ਮੁੱਦਾ ਬਣਿਆ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਨੇ ਦਹਾਕਿਆਂ ਤੋਂ ਕੇਂਦਰੀ ਪੂਲ ‘ਚ ਝੋਨੇ ਦਾ ਸਭ ਤੋਂ ਵੱਡਾ ਯੋਗਦਾਨ ਦਿੱਤਾ ਹੈ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ। ਇਸ ਸਾਲ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ 180 ਲੱਖ ਮੀਟ੍ਰਿਕ ਟਨ ਝੋਨੇ ਦੀ ਪੈਦਾਵਾਰ ਕੀਤੀ ਹੈ, ਪਰ ਬਦਕਿਸਮਤੀ ਨਾਲ ਪਿਛਲੇ ਸਾਲ ਦਾ 120 ਲੱਖ ਮੀਟ੍ਰਿਕ ਟਨ ਝੋਨਾ ਅਜੇ ਵੀ ਗੁਦਾਮਾਂ ‘ਚ ਸਟੋਰ ਕੀਤਾ ਹੋਇਆ ਹੈ।
ਇਹ ਬੈਕਲਾਗ ਮੁੱਖ ਤੌਰ ‘ਤੇ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ‘ਤੇ ਸਰਕਾਰ ਦੀ ਪਾਬੰਦੀ ਕਾਰਨ ਹੈ, ਜਿਸ ਕਾਰਨ ਝੋਨਾ ਇਕੱਠਾ ਹੋਇਆ ਹੈ। ਇਸ ਤੋਂ ਇਲਾਵਾ ਸਰਕਾਰ ਨੇ ਜਨਤਕ ਵੰਡ ਪ੍ਰਣਾਲੀ ਲਈ ਪਿਛਲੇ ਸਾਲ ਚੌਲਾਂ ਦੀ ਵੱਡੀ ਮਾਤਰਾ ‘ਚ ਖਰੀਦ ਨਹੀਂ ਕੀਤੀ, ਜਿਸ ਨਾਲ ਗੁਦਾਮਾਂ ‘ਚ ਸਰਪਲੱਸ ‘ਚ ਝੋਨਾ ਪਿਆ ਹੈ। ਵਿਕਰਮਜੀਤ ਸਾਹਨੀ ਨੇ ਦੱਸਿਆ ਕਿ ਹੁਣ ਤੱਕ ਸਿਰਫ 10 ਲੱਖ ਟਨ ਝੋਨੇ ਦੀ ਹੀ ਲਿਫਟਿੰਗ ਹੋਈ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਜਸਟਿਸ ਸੰਜੀਵ ਖੰਨਾ ਹੋਣਗੇ ਭਾਰਤ ਦੇ ਅਗਲੇ ਚੀਫ਼ ਜਸਟਿਸ ‘ਭਾਰਤ’ ਬ੍ਰਾਂਡ ਤਹਿਤ ਸਸਤੇ ਭਾਅ ਵਿਚ ਵੇਚੀਆਂ ਜਾਣਗੀਆਂ ਦਾਲਾਂ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ‘ਨਿਆਂ ਦੀ ਦੇਵੀ’ ਦੀ ਮੂਰਤੀ `ਚ ਕੀਤੇ ਬਦਲਾਅ `ਤੇ ਜਤਾਇਆ ਇਤਰਾਜ਼ 'ਦੰਗਲ' ਲਈ ਫੋਗਾਟ ਪਰਿਵਾਰ ਨੂੰ ਮਿਲੇ 1 ਕਰੋੜ, ਬਬੀਤਾ ਨੇ ਕਿਹਾ- ਮੇਕਰਜ਼ ਕਿਰਦਾਰਾਂ ਦੇ ਨਾਮ ਬਦਲਣਾ ਚਾਹੁੰਦੇ ਸਨ ਸਿਰੋਹੀ 'ਚ ਕਾਰ ਡਰੇਨ 'ਚ ਡਿੱਗਣ ਕਾਰਨ, ਮਾਂ-ਬੇਟੀ ਸਮੇਤ 5 ਦੀ ਮੌਤ, ਟਾਇਰ ਫਟਣ ਕਾਰਨ ਹੋਇਆ ਹਾਦਸਾ ਦੁਬਾਰਾ ਫਿਰ 85 ਜਹਾਜ਼ਾਂ ਵਿੱਚ ਬੰਬ ਦੀ ਧਮਕੀ, ਹੁਣ ਤੱਕ 600 ਕਰੋੜ ਰੁਪਏ ਦਾ ਹੋਇਆ ਨੁਕਸਾਨ ਵਕਫ਼ ਬਿੱਲ ਮੀਟਿੰਗ 'ਚ ਟੀਐੱਮਸੀ ਸੰਸਦ ਮੈਂਬਰ ਨੇ ਤੋੜੀ ਬੋਤਲ, ਕਲਿਆਣ ਬੈਨਰਜੀ ਦੀ ਉਂਗਲ ਵਿਚ ਲੱਗਾ ਕੱਚ ਤਸਲੀਮਾ ਨਸਰੀਨ ਨੂੰ ਮਿਲਿਆ ਭਾਰਤੀ ਨਿਵਾਸ ਪਰਮਿਟ, ਕਿਹਾ- ਭਾਰਤ ਮੇਰਾ ਦੂਜਾ ਘਰ ਗੁਜਰਾਤ ਵਿਚ ਫੜ੍ਹਿਆ ਗਿਆ ਫਰਜ਼ੀ ਜੱਜ, ਚਲਾ ਰਿਹਾ ਸੀ ਫਰਜ਼ੀ ਅਦਾਲਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਰੂਸ, ਅੱਜ ਪੁਤਿਨ ਨਾਲ ਕਰਨਗੇ ਮੁਲਾਕਾਤ, ਭਲਕੇ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣਗੇ ਹਿੱਸਾ