-ਅਲੱਗ-ਅਲੱਗ ਸਟੋਰਾਂ ਤੋਂ ਜੇਲੀਡ ਬੀਫ ਟੰਗ ਦੇ ਕਈ ਬਰਾਂਡ ਵਾਪਿਸ ਬੁਲਾਏ
ਟੋਰਾਂਟੋ, 8 ਅਕਤੂਬਰ (ਪੋਸਟ ਬਿਊਰੋ): ਓਂਟਾਰੀਓ ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਲਿਸਟੇਰੀਆ ਤੋਂ ਦੂਸਿ਼ਤ ਮੰਨੇ ਜਾਣ ਵਾਲੇ ਬੀਫ ਟੰਗ ਨੂੰ ਖਾਣ ਤੋਂ ਬਾਅਦ ਚਾਰ ਲੋਕ ਬੀਮਾਰ ਹੋ ਗਏ ਹਨ।
ਕੈਨੇਡੀਅਨ ਫੂਡ ਜਾਂਚ ਏਜੰਸੀ ਓਂਟਾਰੀਓ ਦੇ ਅਲੱਗ-ਅਲੱਗ ਸਟੋਰਾਂ ਵਿੱਚ ਵੇਚੇ ਜਾਣ ਵਾਲੇ ਜੇਲੀਡ ਬੀਫ ਟੰਗ ਦੇ ਕਈ ਬਰਾਂਡ ਵਾਪਿਸ ਬੁਲਾ ਰਹੀ ਹੈ। ਕਈ ਉਤਪਾਦ ਸਟੋਰਾਂ ਵੱਲੋਂ ਗਾਹਕਾਂ ਨੂੰ ਦਿੱਤੇ ਗਏ ਸਨ ਅਤੇ ਕਈ ਪਹਿਲਾਂ ਤੋਂ ਪੈਕ ਕੀਤੇ ਗਏ ਸਨ। ਫੂਡ ਜਾਂਚ ਏਜੰਸੀ ਦਾ ਕਹਿਣਾ ਹੈ ਕਿ ਉਹ ਇੱਕ ਜਾਂਚ ਕਰ ਰਹੀ ਹੈ ਜਿਸ ਕਾਰਨ ਹੋਰ ਜਿ਼ਆਦਾ ਉਤਪਾਦਾਂ ਨੂੰ ਵਾਪਿਸ ਬੁਲਾਇਆ ਜਾ ਸਕਦਾ ਹੈ।
ਏਜੰਸੀ ਨੇ ਕਿਹਾ ਹੈ ਕਿ ਲੋਕਾਂ ਨੂੰ ਇਹ ਜਾਂਚ ਕਰ ਲੈਣੀ ਚਾਹੀਦੀ ਹੈ, ਜੇ ਉਨ੍ਹਾਂ ਕੋਲ ਵਾਪਿਸ ਬੁਲਾਏ ਗਏ ਬੀਫ ਟੰਗ ਹਨ ਤਾਂ ਉਨ੍ਹਾਂ ਨੂੰ ਸੁੱਟ ਦੇਣਾ ਚਾਹੀਦਾ ਹੈ ਜਾਂ ਸਟੋਰ ਵਿੱਚ ਵਾਪਿਸ ਕਰ ਦੇਣਾ ਚਾਹੀਦਾ ਹੈ। ਏਜੰਸੀ ਦਾ ਕਹਿਣਾ ਹੈ ਕਿ ਲਿਸਟੇਰੀਆ ਨਾਲ ਦੂਸਿ਼ਤ ਫੂਡ ਖ਼ਰਾਬ ਨਹੀਂ ਲੱਗ ਸਕਦਾ ਹੈ ਜਾਂ ਖ਼ਰਾਬ ਬਦਬੂ ਨਹੀਂ ਆ ਸਕਦੀ ਹੈ, ਪਰ ਫਿਰ ਵੀ ਲੋਕਾਂ ਨੂੰ ਬੀਮਾਰ ਕਰ ਸਕਦਾ ਹੈ।
ਲਿਸਟੇਰੀਓਸਸ ਦੇ ਲੱਛਣ: ਲਿਸਟੇਰੀਆ ਬੈਕਟੀਰੀਆ ਕਾਰਨ ਹੋਣ ਵਾਲੀਆਂ ਬੀਮਾਰੀਆਂ ਵਿਚ ਉਲਟੀ, ਬੁਖਾਰ, ਮਾਂਸਪੇਸ਼ੀਆਂ ਵਿੱਚ ਦਰਦ, ਗੰਭੀਰ ਸਿਰਦਰਦ ਅਤੇ ਗਰਦਨ ਵਿੱਚ ਅਕੜਨ ਸ਼ਾਮਿਲ ਹੋ ਸਕਦੇ ਹਨ।
ਬਜ਼ੁਰਗ ਜਾਂ ਕਮਜ਼ੋਰ ਇੰਮਿਊਨਿਟੀ ਵਾਲੇ ਲੋਕਾਂ ਨੂੰ ਗੰਭੀਰ ਬੀਮਾਰ ਹੋਣ ਦਾ ਜ਼ੋਖਮ ਹੁੰਦਾ ਹੈ।
ਸੋਮਵਾਰ ਤੱਕ ਵਾਪਿਸ ਬੁਲਾਏ ਗਏ ਜੇਲੀਡ ਬੀਫ ਟੰਗ ਉਤਪਾਦ ਹੇਠ ਲਿਖੇ ਹਨ:
· Summerhill Market
· Wagener’s Meat Products
· Battaglia’s Marketplace
· Brandt Meats
· Angelos Italian Bakery Market
· Starsky Fine Foods
· Staropolskie Delikatesy
· The Wild Hog Country Market
· Oceans Fresh Food Market
· Pusateri’s, Stemmler’s Meats & Cheese Retail Store
· Italo Foods
· Yummy Market
· Coppas
· Whitehouse Bloor
· McEwan Shops
· Scheffler’s Deli
· Vincenzo’s