ਓਟਵਾ, 8 ਅਕਤੂਬਰ (ਪੋਸਟ ਬਿਊਰੋ): ਸਥਾਨਕ ਪੁਲਿਸ ਨੇ ਦੱਸਿਆ ਕਿ ਕਿੰਗਸਟਨ, ਓਂਟਾਰੀਓ ਵਿੱਚ ਹਾਲ ਹੀ ਵਿੱਚ ਹੋਈ ਡਰਗ ਤਸਕਰੀ ਦੀ ਜਾਂਚ ਵਿੱਚ ਸ਼ਹਿਰ ਦੇ ਇਤਿਹਾਸ ਵਿੱਚ ਫੇਂਟੇਨਾਇਲ ਦੀ ਸਭਤੋਂ ਵੱਡੀ ਖੇਪ ਜ਼ਬਤੀ ਕੀਤੀ ਗਈ ਹੈ।
ਕਿੰਗਸਟਨ ਪੁਲਿਸ ਦਾ ਕਹਿਣਾ ਹੈ ਕਿ ਕਵੀਨ ਮੈਰੀ ਰੋਡ ਅਤੇ ਬਾਥ ਰੋਡ ਖੇਤਰ ਵਿੱਚ ਸਥਿਤ ਦੋ ਅਪਾਰਟਮੈਂਟ ਯੂਨਿਟਾਂ ਵਿਚ ਕੰਮ ਕਰਣ ਵਾਲੇ ਸ਼ੱਕੀਆਂ ਦੀ ਇੱਕ ਮਹੀਨੇ ਦੀ ਜਾਂਚ ਤੋਂ ਬਾਅਦ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ।
ਸਰਚ ਵਾਰੰਟ ਜਾਰੀ ਕੀਤੇ ਗਏ ਅਤੇ ਡਰਗ ਨਾਲ ਸਬੰਧਤ ਸਾਮਾਨ, ਵੱਡੀ ਮਾਤਰਾ ਵਿੱਚ ਕੈਨੇਡੀਅਨ ਨਕਦੀ ਅਤੇ 1.3 ਕਿੱਲੋਗ੍ਰਾਮ ਤੋਂ ਜਿ਼ਆਦਾ ਫੇਂਟੇਨਾਇਲ ਜ਼ਬਤ ਕੀਤਾ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਫੇਂਟੇਨਾਇਲ ਦੀ ਕੀਮਤ 198,000 ਡਾਲਰ ਹੈ।
ਕਿੰਗਸਟਨ ਦੇ ਇੱਕ 62 ਸਾਲਾ ਵਿਅਕਤੀ, ਇੱਕ 50 ਸਾਲਾ ਵਿਅਕਤੀ ਅਤੇ ਇੱਕ 52 ਸਾਲਾ ਔਰਤ `ਤੇ ਚਾਰਜਿਜ਼ ਲਗਾਏ ਗਏ ਹਨ।