ਕੈਲਗਰੀ, 6 ਅਕਤੂਬਰ (ਪੋਸਟ ਬਿਊਰੋ): ਦੱਖਣੀ-ਪੂਰਵੀ ਕੈਲਗਰੀ ਵਿੱਚ ਸ਼ੁੱਕਰਵਾਰ ਰਾਤ ਹੋਈ ਟੱਕਰ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਰਾਤ ਕਰੀਬ 8:15 ਵਜੇ 50 ਏਵੇਨਿਊ ਐੱਸ. ਈ. ਅਤੇ 22 ਸਟਰੀਟ ਐੱਸ. ਈ. ਦੇ ਚੁਰਾਸਤੇ `ਤੇ ਟੱਕਰ ਹੋਈ।
38 ਸਾਲਾ ਵਿਅਕਤੀ ਵੱਲੋਂ ਸੰਚਾਲਿਤ ਇੱਕ ਕਾਲੇ ਰੰਗ ਦੀ ਜੀਐੱਮਸੀ ਸਿਏਰਾ, 50 ਏਵੇਨਿਊ ਐੱਸ. ਈ. `ਤੇ ਸੱਜੀ ਲੇਨ ਵਿੱਚ ਪੂਰਵ ਵੱਲ ਜਾ ਰਹੀ ਸੀ, ਜਦੋਂ ਉਸਨੇ 22 ਸਟਰੀਟ ਐੱਸ. ਈ. `ਤੇ ਸੜਕ ਪਾਰ ਕਰ ਰਹੀ 57 ਸਾਲਾ ਔਰਤ ਨੂੰ ਟੱਕਰ ਮਾਰ ਦਿੱਤੀ।
ਔਰਤ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਸੱਟਾਂ ਕਾਰਨ ਉਸਦੀ ਮੌਤ ਹੋ ਗਈ। ਜੀਐੱਮਸੀ ਦਾ ਡਰਾਇਵਰ ਘਟਨਾ ਸਥਾਨ `ਤੇ ਹੀ ਰਿਹਾ। ਉਸਨੂੰ ਕੋਈ ਸੱਟ ਨਹੀਂ ਲੱਗੀ।