ਕੈਲਗਰੀ, 6 ਅਕਤੂਬਰ (ਪੋਸਟ ਬਿਊਰੋ): ਪਲਮਰਜ਼ ਰੋਡ ਅਤੇ ਪ੍ਰਿਡਿਸ ਵੈਲੀ ਰੋਡ ਦੇ ਇਲਾਕੇ ਵਿੱਚ ਸ਼ਨੀਵਾਰ ਸਵੇਰੇ ਵਾਹਨ ਪਲਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।
ਇੱਕ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਈਐੱਮਐੱਸ ਨੇ ਸਵੇਰੇ 8:30 ਵਜੇ ਦੇ ਆਸਪਾਸ ਇੱਕ ਵੱਡੇ ਕਰਮਰਸ਼ੀਅਲ ਵਾਹਨ ਨਾਲ ਜੁੜੀ ਇੱਕ ਵਾਹਨ ਟੱਕਰ ਦੀ ਰਿਪੋਰਟ `ਤੇ ਕਰਵਾਈ ਕੀਤੀ। ਚਾਲਕ ਨੂੰ ਘਟਨਾ ਸਥਾਨ `ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਟਰਨਰ ਵੈਲੀ ਆਰ.ਸੀ.ਐੱਮ.ਪੀ. ਵੱਲੋਂ ਵਾਹਨ ਪਲਟਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।