ਕੈਲਗਰੀ, 6 ਅਕਤੂਬਰ (ਪੋਸਟ ਬਿਊਰੋ): 17 ਏਵੇਨਿਊ ਸਾਊਥਈਸਟ ਕੋਲ ਉੱਤਰ ਵੱਲ ਜਾਣ ਵਾਲੇ ਡੀਅਰਫੁਟ ਟ੍ਰੇਲ `ਤੇ ਕਈ ਵਾਹਨਾਂ ਦੀ ਟੱਕਰ ਦੇ ਚਲਦੇ ਐਮਰਜੈਂਸੀ ਦਲ ਘਟਨਾ ਸਥਾਨ `ਤੇ ਪਹੁੰਚ ਗਏ ਹਨ।
ਐਕਸ `ਤੇ ਇੱਕ ਪੋਸਟ `ਚ ਟਰਾਂਸਪੋਰਟੇਸ਼ਨ ਅਨੁਸਾਰ ਟੱਕਰ ਕਾਰਨ ਸੱਜੀ ਲੇਨ ਜਾਮ ਹੋ ਗਈ ਹੈ। ਇੱਕ ਕਾਰ ਖਾਈ ਵਿੱਚ ਉਲਟੀ ਡਿੱਗ ਗਈ ਹੈ ਅਤੇ ਦੂਜੀ ਕਾਰ ਖੰਭੇ ਨਾਲ ਟਕਰਾਈ ਹੋਈ ਵਿਖਾਈ ਦੇ ਰਹੀ ਹੈ, ਇਸਤੋਂ ਇਲਾਵਾ ਘਟਨਾ ਸਥਾਨ `ਤੇ ਕਈ ਐਮਰਜੈਂਸੀ ਵਾਹਨ ਵੀ ਮੌਜੂਦ ਹਨ।
ਸ਼ਾਮ 7:06 ਵਜੇ ਕੈਲਗਰੀ ਪੁਲਿਸ ਨੇ ਟਵੀਟ ਕੀਤਾ ਕਿ ਉੱਤਰ ਵੱਲ ਜਾਣ ਵਾਲੇ ਡੀਅਰਫੁਟ ਟ੍ਰੇਲ ਨੂੰ ਪੇਈਗਨ ਟ੍ਰੇਲ ਐੱਸ.ਈ. ਤੋਂ 17 ਏਵੇਨਿਊ ਐੱਸ. ਈ. ਤੱਕ ਬੰਦ ਕਰ ਦਿੱਤਾ ਗਿਆ ਹੈ।
ਘਟਨਾ ਸਥਾਨ ਤੋਂ ਉੱਤਰ ਵੱਲ ਜਾਣ ਵਾਲੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ, ਇਸ ਲਈ ਜੇਕਰ ਸੰਭਵ ਹੋਵੇ ਤਾਂ ਡਰਾਈਵਰ ਉਸ ਇਲਾਕੇ ਵੱਲ ਜਾਣ ਤੋਂ ਬਚਣ।