ਕਿਚਨਰ, 4 ਅਕਤੂਬਰ (ਪੋਸਟ ਬਿਊਰੋ): 20 ਸਾਲਾ ਕਿਚਨਰ ਦੇ ਇੱਕ ਵਿਅਕਤੀ `ਤੇ ਜੁਲਾਈ ਵਿੱਚ ਹੋਏ ਝਗੜੇ ਨਾਲ ਸਬੰਧਤ ਚਾਰਜਿਜ਼ ਲਗਾਏ ਗਏ ਹਨ।
28 ਜੁਲਾਈ ਨੂੰ ਦੁਪਹਿਰ 12:30 ਵਜੇ ਵਾਟਰਲੂ ਰੀਜਨ ਪੁਲਿਸ ਨੂੰ ਕਿਚਨਰ ਦੇ Bent Willow Drive ਦੇ ਇਲਾਕੇ ਵਿੱਚ ਝਗੜੇ ਦੀ ਸੂਚਨਾ ਮਿਲੀ। ਪੁਲਿਸ ਨੇ ਕਿਹਾ ਕਿ ਇੱਕ 23 ਸਾਲਾ ਔਰਤ `ਤੇ ਇੱਕ ਵਿਅਕਤੀਨੇ ਬਹਿਸ ਤੋਂ ਬਾਅਦ ਬੰਦੂਕ ਤਾਣ ਦਿੱਤੀ ਸੀ। ਪੁਲਿਸ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਹ ਵਿਅਕਤੀ ਉੱਥੋਂ ਚਲਾ ਗਿਆ ਅਤੇ ਉਸਦਾ ਪਤਾ ਨਹੀਂ ਚੱਲਿਆ।
ਕਿਸੇ ਵੀ ਸਰੀਰਕ ਸੱਟ ਦੀ ਕੋਈ ਰਿਪੋਰਟ ਨਹੀਂ ਮਿਲੀ। ਵੀਰਵਾਰ ਨੂੰ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਉਸ ਵਿਅਕਤੀ ਨੂੰ ਪਾਲੇਂਡਰ ਡਰਾਈਵ ਅਤੇ ਵਿਕਟੋਰੀਆ ਸਟਰੀਟ ਸਾਊਥ ਦੇ ਖੇਤਰ ਵਿੱਚ ਪਾਇਆ।
ਉਸਨੂੰ ਬੰਦੂਕ ਤਾਣਨ, ਜਾਨੋਂ ਮਾਰਨੇ ਦੀ ਧਮਕੀ ਦੇਣ ਅਤੇ ਹਥਿਆਰ ਨਾਲ ਹਮਲਾ ਕਰਨ ਸਮੇਤ ਕਈ ਆਪਰਾਧਿਕ ਦੋਸ਼ਾਂ ਲਈ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ `ਤੇ ਚਾਰਜਿਜ਼ ਲਗਾਏ ਗਏ ਹਨ।