ਓਟਵਾ, 2 ਅਕਤੂਬਰ (ਪੋਸਟ ਬਿਊਰੋ): ਇੱਕ ਨਵੀਂ ਰਿਪੋਰਟ ਅਨੁਸਾਰ ਟਰਾਂਸਪੋ ਦੇ zero-emission bus (ZEB) ਬਸਾਂ ਦੇ ਬੇੜੇ ਦੇ ਵਿਸਥਾਰ ਵਿੱਚ ਦੇਰੀ ਹੋਣ ਦੀ ਸੰਭਾਵਨਾ ਦੇ ਚਲਦੇ ਸ਼ਹਿਰ ਨੂੰ ਹਾਲੇ ਕੋਈ ਵੀ 60-ਫੁੱਟ ਇਲੈਕਟ੍ਰਿਕ ਬਸ ਨਹੀਂ ਮਿਲੇਗੀ।
10 ਅਕਤੂਬਰ ਨੂੰ ਟਰਾਂਜਿਟ ਕਮਿਸ਼ਨ ਦੀ ਬੈਠਕ ਲਈ ਤਿਆਰ ਕੀਤੀ ਗਈ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੁੱਝ ਨਵੀਂਆਂ ਬਸਾਂ ਸਾਲ ਦੇ ਅੰਤ ਤੱਕ ਓਟਵਾ ਵਿੱਚ ਡਿਲਿਵਰ ਹੋਣ ਦੀ ਉਮੀਦ ਹੈ, ਉੱਥੇ ਹੀ ਕਈ ਹੋਰ ਬਸਾਂ 2025 ਦੀ ਪਹਿਲੀ ਤੀਮਾਹੀ ਤੱਕ ਨਹੀਂ ਆਉਣਗੀਆਂ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਿਊ ਫਲਾਇਰ ਦੀ ਲੀਡ ਬਸ ਜਾਂ ਆਰਡਰ ਦੀ ਪਹਿਲੀ ਬਸ, ਵਰਤਮਾਨ ਵਿੱਚ ਉਤਪਾਦਨ ਵਿੱਚ ਹੈ ਅਤੇ ਅਕਤੂਬਰ 2024 ਵਿੱਚ ਡਿਲਿਵਰ ਹੋਣ ਦੀ ਉਮੀਦ ਹੈ। ਨਿਊ ਫਲਾਇਰ ਨੇ ਸ਼ਹਿਰ ਨੂੰ 1-2 ਮਹੀਨੇ ਦੀ ਉਤਪਾਦਨ ਦੇਰੀ ਬਾਰੇ ਸੂਚਿਤ ਕੀਤਾ ਹੈ, ਜਿਸਦਾ ਅਸਰ ਮੂਲ ਰੂਪ ਤੋ Q4 2024 ਲਈ ਨਿਰਧਾਰਤ 22 ਬਸਾਂ ਵਿਚੋਂ 16 `ਤੇ ਪਵੇਗਾ, ਜੋ ਹੁਣ Q1 2025 ਵਿੱਚ ਆਉਣੀ ਚਾਹੀਦੀ ਹੈ। ਨੋਵਾ ਦੀਆਂ ਚਾਰ ਬਸਾਂ, ਜੋ 2024 ਦੀ ਚੌਥੀ ਤੀਮਾਹੀ ਵਿੱਚ ਆਉਣ ਵਾਲੀਆਂ ਸਨ, ਉਨ੍ਹਾਂ ਨੂੰ ਵੀ 2025 ਦੀ ਪਹਿਲੀ ਤੀਮਾਹੀ ਤੱਕ ਲਈ ਟਾਲ ਦਿੱਤਾ ਗਿਆ ਹੈ ਅਤੇ ਬਾਕੀ ਬੱਸਾਂ ਨੂੰ 2026 ਤੱਕ ਟਾਲ ਦਿੱਤਾ ਗਿਆ ਹੈ।
ਕਰਮਚਾਰੀਆਂ ਨੇ ਕਿਹਾ ਕਿ ਓਸੀ ਟਰਾਂਸਪੋ ਨੂੰ 2025 ਦੀ ਪਹਿਲੀ ਤੀਮਾਹੀ ਵਿੱਚ nova ਤੋਂ ਚਾਰ ਬਸਾਂ ਮਿਲਣਗੀਆਂ, ਜਦੋਂ ਕਿ ਬਾਕੀ 47 ਬਸਾਂ 2025 ਦੀ ਚੌਥੀ ਤਿਮਾਹੀ ਤੋਂ ਲੈ ਕੇ 2026 ਦੀ ਪਹਿਲੀ ਤੀਮਾਹੀ ਤੱਕ ਆਉਣ ਦੀ ਉਮੀਦ ਹੈ।
18 ਮਾਰਚ ਦੀ ਟਰਾਂਜਿਟ ਕਮਿਸ਼ਨ ਮੀਟਿੰਗ ਲਈ ਦਰਜ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ ਸ਼ਹਿਰ ਨੂੰ 2024 ਦੀ ਆਖਰੀ ਤੀਮਾਹੀ ਵਿੱਚ 26 ਜ਼ੀਰੋ-ਏਮਿਸ਼ਨ ਬਸਾਂ ਮਿਲਣੀਆਂ ਸਨ। ਨਿਊ ਫਲਾਇਰ ਤੋਂ 22 ਅਤੇ ਨੋਵਾ ਤੋਂ ਚਾਰ ਅਤੇ 2025 ਦੀ ਦੂਜੀ ਛਿਮਾਹੀ ਵਿੱਚ 76 ਨਵੀਂਆਂ ਬਸਾਂ। ਨਵੀਂ ਸਮਾਂ ਸੀਮਾ ਵਿੱਚ ਪਹਿਲੀਆਂ 26 ਬੱਸਾਂ ਦੀ ਡਿਲਲਿਵਰੀ ਨੂੰ ਮਾਰਚ 2025 ਤੱਕ ਵਧਾ ਦਿੱਤਾ ਗਿਆ ਹੈ ਅਤੇ ਹੁਣ ਇਸ ਵਿੱਚ ਸਤੰਬਰ 2025 ਅਤੇ ਜਨਵਰੀ 2026 ਵਿਚ 80 ਬਸਾਂ ਸ਼ਾਮਿਲ ਹੋਣ ਦੀ ਉਮੀਦ ਹੈ।