Welcome to Canadian Punjabi Post
Follow us on

26

September 2024
 
ਕੈਨੇਡਾ

ਕੈਨੇਡਾ ਸਰਕਾਰ 2025 ਲਈ ਇਕ ਵਾਰ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਵਿਚ ਕਰੇਗੀ ਕਟੌਤੀ

September 19, 2024 07:44 AM

ਓਟਵਾ, 19 ਸਤੰਬਰ (ਪੋਸਟ ਬਿਊਰੋ): ਕੈਨੇਡਾ ਦੇ ਇੰਮੀਗਰੇਸ਼ਨ ਮੰਤਰੀ ਮਾਰਕ ਮਿਲਰ ਅਤੇ ਕਿਰਤ ਮੰਤਰੀ ਰੈਂਡੀ ਬੋਇਸੋਨਾਲਟ ਨੇ ਬੀਤੇ ਦਿਨ ਇਹ ਐਲਾਨ ਕੀਤਾ ਹੈ ਕਿ ਫੈਡਰਲ ਸਰਕਾਰ ਫਿਰ ਤੋਂ 2025 ਲਈ ਕੈਨੇਡਾ ਵੱਲੋਂ ਜਾਰੀ ਕੀਤੇ ਜਾਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਦੀ ਗਿਣਤੀ ਵਿੱਚ ਕਟੌਤੀ ਕਰ ਰਹੀ ਹੈ ਅਤੇ 2026 ਲਈ ਯੋਜਨਾ ਬਣਾ ਰਹੀ ਹੈ। ਜਨਵਰੀ ਵਿੱਚ ਐਲਾਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ `ਤੇ ਫੈਡਰਲ ਸਰਕਾਰ ਦੀ ਨੈਸ਼ਨਲ ਕੈਪ ਦੇ ਹਿੱਸੇ ਦੇ ਰੂਪ ਵਿੱਚ ਨਵੇਂ ਪੱਧਰਾਂ ਨੂੰ ਪੇਸ਼ ਕੀਤਾ ਗਿਆ ਹੈ। ਫੈਡਰਲ ਕੈਪ ਦਾ ਉਦੇਸ਼ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਕੁਲ ਆਬਾਦੀ ਦੇ 6.5 ਫ਼ੀਸਦੀ ਤੋਂ ਘਟਾਕੇ ਪੰਜ ਫ਼ੀਸਦੀ ਕਰਨਾ ਹੈ।
2025 ਵਿੱਚ ਕੈਨੇਡਾ 437,000 ਸਟੱਡੀ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜੋ 2024 ਵਿੱਚ ਜਾਰੀ ਕੀਤੇ ਗਏ 485,000 ਪਰਮਿਟ ਤੋਂਂ 10 ਫ਼ੀਸਦੀ ਘੱਟ ਹੈ। ਇਹ ਗਿਣਤੀ 2026 ਵਿੱਚ ਵੀ ਸਮਾਨ ਰਹੇਗੀ, ਜਿਸ ਨਾਲ ਦਾਖਲਾ ਪੱਧਰ ਸਥਿਰ ਰਹੇਗਾ।
ਮਿਲਰ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਹਰ ਕੋਈ ਜੋ ਕੈਨੇਡਾ ਆਉਣਾ ਚਾਹੁੰਦਾ ਹੈ, ਉਹ ਨਹੀਂ ਆ ਸਕੇਗਾ, ਠੀਕ ਉਂਝ ਹੀ ਜਿਵੇਂ ਹਰ ਕੋਈ ਜੋ ਕੈਨੇਡਾ ਵਿੱਚ ਰਹਿਣਾ ਚਾਹੁੰਦਾ ਹੈ, ਉਹ ਨਹੀਂ ਆ ਸਕੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਸਿਸਟਮ ਦੀ ਦੁਰਵਰਤੋਂ ਕਰਨ ਵਾਲੇ ਲੋਕਾਂ `ਤੇ ਨੁਕੇਲ ਕਸਣ ਲਈ ਇਹ ਹੱਲ ਜ਼ਰੂਰੀ ਸਨ। ਟਰੂਡੋ ਨੇ ਐਕਸ `ਤੇ ਪੋਸਟ ਕੀਤਾ ਕਿ ਅਸੀ ਇਸ ਸਾਲ 35% ਘੱਟ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਦੇ ਰਹੇ ਹਾਂ ਅਤੇ ਅਗਲੇ ਸਾਲ ਇਹ ਗਿਣਤੀ 10% ਹੋਰ ਘੱਟ ਹੋ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇੰਮੀਗਰੇਸ਼ਨ ਸਾਡੀ ਮਾਲੀ ਹਾਲਤ ਲਈ ਇੱਕ ਲਾਭ ਹੈ ਪਰ ਜਦੋਂ ਬੁਰੇ ਲੋਕ ਸਿਸਟਮ ਦੀ ਦੁਰਵਰਤੋਂ ਕਰਦੇ ਹਨ ਅਤੇ ਵਿਦਿਆਰਥੀਆਂ ਦਾ ਫਾਇਦਾ ਚੁੱਕਦੇ ਹਨ, ਤਾਂ ਅਸੀ ਉਨ੍ਹਾਂ `ਤੇ ਨੁਕੇਲ ਕਸਦੇ ਹਾਂ। ਮਿਲਰ ਅਤੇ ਬੋਇਸੋਨਾਲਟ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੀਵਨਸਾਥੀ ਲਈ ਖੁੱਲ੍ਹੇ ਵਰਕ ਪਰਮਿਟ ਲਈ ਅਤੇ ਪਾਬੰਦੀਆਂ ਦਾ ਵੀ ਐਲਾਨ ਕੀਤਾ। ਨਵੇਂ ਉਪਰਾਲਿਆਂ ਨਾਲ ਮਾਸਟਰ ਡਿਗਰੀ ਵਿਦਿਆਰਥੀਆਂ ਦੇ ਜੀਵਨਸਾਥੀ ਲਈ ਵਰਕ ਪਰਮਿਟ ਯੋਗਤਾ ਸਿਰਫ਼ ਉਨ੍ਹਾਂ ਲੋਕਾਂ ਤੱਕ ਸੀਮਤ ਹੋ ਜਾਵੇਗੀ ਜਿਨ੍ਹਾਂ ਦਾ ਪ੍ਰੋਗਰਾਮ ਘੱਟ ਤੋਂ ਘੱਟ 16 ਮਹੀਨੇ ਦੀ ਮਿਆਦ ਦਾ ਹੈ।
ਵਿਦੇਸ਼ੀ ਕਰਮਚਾਰੀਆਂ ਦੇ ਜੀਵਨਸਾਥੀ ਵੀ ਪ੍ਰਭਾਵਿਤ ਹੋਣਗੇ ਕਿਉਂਕਿ ਵਰਕ ਪਰਮਿਟ ਦੀ ਯੋਗਤਾ ਸਿਰਫ਼ ਉਨ੍ਹਾਂ ਲੋਕਾਂ ਤੱਕ ਸੀਮਤ ਹੋਵੇਗੀ ਜੋ ਪ੍ਰਬੰਧਨ, ਪੇਸ਼ੇਵਰ ਕਿੱਤੇ ਜਾਂ ਲੇਬਰ ਦੀ ਕਮੀ ਵਾਲੇ ਖੇਤਰਾਂ ਵਿੱਚ ਕੰਮ ਕਰਦੇ ਹਨ।
ਬੋਇਸੋਨਾਲਟ ਨੇ ਕਿਹਾ ਕਿ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਨੂੰ ਲੇਬਰ ਮਾਰਕੀਟ ਦੀ ਕਮੀ ਨੂੰ ਦੂਰ ਕਰਨ ਲਈ ਡਿਜ਼ਾਇਨ ਕੀਤਾ ਗਿਆ ਸੀ, ਜਦੋਂ ਯੋਗ ਕੈਨੇਡੀਅਨ ਉਨ੍ਹਾਂ ਭੂਮਿਕਾਵਾਂ ਨੂੰ ਭਰਨੇ ਵਿੱਚ ਸਮਰੱਥਾਵਾਨ ਨਹੀਂ ਸਨ। ਹੁਣ ਅਸੀਂ ਜਾਣਦੇ ਹਾਂ ਕਿ ਖਾਲੀ ਆਸਾਮੀਆਂ ਨੂੰ ਭਰਨੇ ਲਈ ਜਿ਼ਆਦਾ ਕੈਨੇਡੀਅਨ ਯੋਗ ਹਨ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਓਟਵਾ ਨਾਲ ਸੰਬੰਧਤ ਦੋ ਕੈਨੇਡੀਅਨਜ ਦੀ਼ ਲੇਬਨਾਨ ਵਿੱਚ ਹਵਾਈ ਹਮਲੇ `ਚ ਮੌਤ ਸੜਕ `ਤੇ ਸੁੱਟਿਆ ਮਿਲਿਆ ਚੋਰੀ ਹੋਈ ਕਾਰਵੇਟ ਕਾਰ ਦਾ ਖੋਲ ਹੁਣ ਸੀਨੀਅਰਜ਼ ਲੈਣਗੇ ਮਾਡਲ ਟੀ ਫੋਰਡ ਦੀ replica ਵਾਲੇ ਵਾਹਨ ਵਿਚ ਝੂਟੇ, ਅਲਬਰਟਾ ਸ਼ਹਿਰ ਦੇ ਗੋਲਡਨ ਕਲੱਬ ਨੇ ਖਰੀਦਿਆ ਵਾਹਨ ਵਾਲਮਾਰਟ ਕੈਨੇਡਾ ਪ੍ਰਤੀ ਘੰਟਾ ਕਰਮਚਾਰੀਆਂ ਦੀ ਤਨਖਾਹ ਵਿੱਚ 92 ਮਿਲੀਅਨ ਡਾਲਰ ਦਾ ਕਰੇਗਾ ਵਾਧਾ ਟਰੂਡੋ ਸਰਕਾਰ ਡਿੱਗਣ ਤੋਂ ਬਚੀ, ਟਰੂਡੋ ਨੂੰ ਸ਼ਾਸਨ ਜਾਰੀ ਰੱਖਣ ਲਈ ਮਿਲੇ ਜ਼ਰੂਰੀ ਵੋਟ ਗਰੈਂਡ ਫੋਰਕਸ, ਬੀ.ਸੀ. ਦੇ ਜੰਗਲ ਵਿਚ ਲੱਗੀ ਅੱਗ, ਲੋਕਾਂ ਨੂੰ ਇਲਾਕਾ ਖਾਲੀ ਕਰਨ ਦਾ ਹੁਕਮ ਬੀਮਾਰੀ ਦੇ ਖਤਰੇ ਕਾਰਨ ਡੇਨੋਨ ਕੈਨੇਡਾ ਨੇ ਦਹੀ ਵਾਪਿਸ ਮੰਗਵਾਇਆ ਟੋਰਾਂਟੋ ਨਿਵਾਸੀ ਸੰਗੀਤਕਾਰ ਦੀ ਹਾਦਸੇ ਵਿੱਚ ਮੌਤ, ਪ੍ਰਤੀਭਾਸ਼ਾਲੀ ਅਤੇ ਸੁੰਦਰ ਇਨਸਾਨ ਵਜੋਂ ਲੋਕਾਂ ਵੱਲੋਂ ਦਿੱਤੀ ਗਈ ਸ਼ਰਧਾਂਜ਼ਲੀ ਕਰਿਸਟੀ ਪਿਟਸ ਵਿੱਚ ਬਹਿਸ ਦੌਰਾਨ 2 ਲੋਕਾਂ `ਤੇ ਚਾਕੂ ਨਾਲ ਹਮਲਾ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਕਰ ਰਹੀ ਭਾਲ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ- ਹਾਈਵੇ 401 ਦੇ ਹੇਠਾਂ ਇੱਕ ਸੁਰੰਗ ਬਣਾਉਣਾ ਚਾਹੁੰਦੇ ਹਨ