ਓਟਵਾ, 15 ਸਤੰਬਰ (ਪੋਸਟ ਬਿਊਰੋ): ਓਂਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਅਨੁਸਾਰ ਸ਼ਨੀਵਾਰ ਰਾਤ ਓਟਵਾ ਵਿੱਚ ਦੋ ਵੱਖ-ਵੱਖ ਘਟਨਾਵਾਂ ਵਿੱਚ ਨਸ਼ੇ ਵਿੱਚ ਗੱਡੀ ਚਲਾਉਂਦੇ ਹੋਏ ਫੜੇ੍ਹ ਜਾਣ `ਤੇ ਦੋ ਡਰਾਈਵਰਾਂ `ਤੇ ਚਾਰਜਿਜ਼ ਲਗਾਏ ਹਨ। ਇੱਕ ਘਟਨਾ ਮੂਡੀ ਡਰਾਈਵ ਕੋਲ ਹੋਈ, ਜਦੋਂਕਿ ਦੂਜੀ ਹੰਟ ਕਲੱਬ ਰੋਡ ਦੇ ਕੋਲ ਹੋਈ।
ਪਹਿਲੇ ਡਰਾਈਵਰ ਨੂੰ ਮੂਡੀ ਡਰਾਈਵ ਕੋਲ ਹਾਈਵੇ 417 `ਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਲਈ ਰਾਤ 11 ਵਜੇ ਦੇ ਲਗਭਗ ਰੋਕਿਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਡਰਾਈਵਰ ਕੋਲ ਜੀ2 ਲਾਈਸੈਂਸ ਸੀ ਅਤੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਦੀ ਪੁਸ਼ਟੀ ਹੋਈ ਸੀ।
ਦੂਜੇ ਡਰਾਈਵਰ ਨੂੰ ਉਦੋਂ ਫੜ੍ਹਿਆ ਗਿਆ ਜਦੋਂ ਪੁਲਿਸ ਹੰਟ ਕਲੱਬ ਰੋਡ ਕੋਲ ਹਾਈਵੇ 416 `ਤੇ ਦੋ ਵਾਹਨਾਂ ਦੀ ਟੱਕਰ ਦੀ ਸੂਚਨਾ ਦੇ ਰਹੀ ਸੀ। ਜਵਾਬ ਦੇਣ ਵਾਲੇ ਅਧਿਕਾਰੀਆਂ ਨੇ ਪਾਇਆ ਕਿ ਇਸ ਵਿੱਚ ਸ਼ਾਮਿਲ ਡਰਾਈਵਰਾਂ ਵਿੱਚੋਂ ਇੱਕ ਸ਼ਰਾਬ ਦੇ ਨਸ਼ੇ ਵਿੱਚ ਸੀ।
ਦੋਨਾਂ ਡਰਾਈਵਰਾਂ ਨੂੰ 90 ਦਿਨ ਦਾ ਡਰਾਈਵਿੰਗ ਮੁਅੱਤਲ ਕਰ ਦਿੱਤਾ ਗਿਆ ਅਤੇ ਸੱਤ ਦਿਨ ਲਈ ਵਾਹਨ ਜ਼ਬਤ ਕੀਤਾ ਗਿਆ ਹੈ।ਉਨ੍ਹਾਂ ਨੂੰ ਅਕਤੂਬਰ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।