ਐਡਮਿੰਟਨ, 13 ਸਤੰਬਰ (ਪੋਸਟ ਬਿਊਰੋ): ਲਾਇਡਮਿਨਸਟਰ ਵਿੱਚ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਸੀਮਾਵਰਤੀ ਸ਼ਹਿਰ ਵਿੱਚ ਤੀਹਰੇ ਹਤਿਆਕਾਂਡ ਦੀ ਜਾਂਚ ਕੀਤੀ ਜਾ ਰਹੀ ਹੈ।
ਬੁੱਧਵਾਰ ਨੂੰ ਸ਼ਾਮ 6 ਵਜੇ ਦੇ ਲਗਭਗ 50 ਸਟਰੀਟ ਅਤੇ 47 ਏਵੇਨਿਊ ਸਥਿਤ ਇੱਕ ਘਰ ਵਿੱਚ ਸਿਹਤ ਜਾਂਚ ਦੇ ਦੌਰਾਨ ਲਾਸ਼ਾ ਮਿਲੀਆਂ। ਵੀਰਵਾਰ ਦੁਪਹਿਰ ਸਮੇਂ ਇੱਕ ਪ੍ਰੈੱਸਵਾਰਤਾ ਦੌਰਾਨ ਮਾਊਂਟੀਜ ਨੇ ਕਿਹਾ ਕਿ ਕਤਲਾਂ ਲਈ ਜਿ਼ੰਮੇਵਾਰ ਵਿਅਕਤੀ ਜਾਂ ਵਿਅਕਤੀ ਹਾਲੇ ਵੀ ਫਰਾਰ ਹਨ ਪਰ ਲੋਕਾਂ ਲਈ ਕੋਈ ਖ਼ਤਰਾ ਨਹੀਂ ਹੈ।
ਇੰਸਪੈਕਟਰ ਬਰਾਇਨ ਨਿਕੋਲ ਨੇ ਕਿਹਾ ਕਿ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਇਹ ਇੱਕ ਟਾਰਗਿਟ ਕੀਲਿੰਗ ਦੀ ਘਟਨਾ ਹੈ। ਨਿਕੋਲ ਨੇ ਪੀੜਤਾਂ ਦੀ ਪਹਿਚਾਣ, ਲਿੰਗ ਜਾਂ ਉਨ੍ਹਾਂ ਵਿਚਕਾਰ ਸਬੰਧਾਂ ਜਾਂ ਇੱਥੋਂ ਤੱਕ ਕਿ ਉਹ ਉਸ ਘਰ ਵਿੱਚ ਰਹਿੰਦੇ ਸਨ ਜਾਂ ਨਹੀਂ, ਇਸਦੀ ਪੁਸ਼ਟੀ ਨਹੀਂ ਨਹੀਂ ਕੀਤੀ।