ਟੋਰਾਂਟੋ, 9 ਸਤੰਬਰ (ਪੋਸਟ ਬਿਊਰੋ): ਓਂਟਾਰੀਓ ਪੁਲਿਸ ਦਾ ਕਹਿਣਾ ਹੈ ਕਿ ਇੱਕ ਡਰਾਈਵਰ ਨੇ ਖਾਲੀ ਕੋਟ ਪਹਿਨਕੇ ਮੁਸਾਫਰ ਦੀ ਨਕਲ ਕੀਤੀ ਤਾਂਕਿ ਉਹ ਕਿਊ.ਈ.ਡਬਲਯੂ. `ਤੇ ਜਿ਼ਆਦਾ ਟ੍ਰੈਫਿਕ ਵਾਲੇ ਸਮੇਂ ਵਿੱਚ ਹਾਈ-ਆਕਿਊਪੇਂਸੀ ਵਹੀਕਲ (HOV) ਲੇਨ ਦਾ ਇਸਤੇਮਾਲ ਕਰ ਸਕੇ।
ਓਂਟਾਰੀਓ ਪੁਲਿਸ (ਓਪੀਪੀ) ਨੇ ਕਿਹਾ ਕਿ ਉਹ ਐੱਚਓਵੀ ਇੰਫੋਰਸਮੈਂਟ ਕੰਡਕਟ ਕਰ ਰਹੇ ਸਨ, ਜਦੋਂ ਉਨ੍ਹਾਂ ਨੇ 21 ਸਾਲਾ ਡਰਾਈਵਰ ਅਤੇ ਪਫੀ ਕੋਟ ਵਾਲੇ ਮੁਸਾਫਰ ਨੂੰ ਸ਼ੁੱਕਰਵਾਰ ਨੂੰ ਸ਼ਾਮ ਕਰੀਬ 5:10 ਵਜੇ ਬਰਲਿੰਗਟਨ ਵਿੱਚ ਪੱਛਮ ਵੱਲ ਜਾਂਦੇ ਵੇਖਿਆ।
ਐਕਸ ਉੱਤੇ ਇੱਕ ਪੋਸਟ ਵਿੱਚ ਪੁਲਿਸ ਨੇ ਕਿਹਾ ਕਿ ਉਸ `ਤੇ ਐੱਚਓਵੀ ਉਲੰਘਣਾ ਦਾ ਚਾਰਜਿਜ਼ ਲਗਾਇਆ ਗਿਆ ਹੈ। ਹਾਲਾਂਕਿ ਓਪੀਪੀ ਨੇ ਇਹ ਨਹੀਂ ਦੱਸਿਆ ਕਿ ਜੁਰਮਾਨਾ ਕੀ ਸੀ ਪਰ ਡਰਾਈਵਰਾਂ ਨੂੰ ਆਮ ਤੌਰ `ਤੇ 110 ਡਾਲਰ ਦਾ ਜੁਰਮਾਨਾ ਅਤੇ ਤਿੰਨ ਡਿਮੇਰਿਟ ਪੁਆਇੰਟ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਡਰਾਈਵਰ ਨੇ ਐੱਚਓਵੀ ਲੇਨ ਦੀ ਵਰਤੋਂ ਕਰਨ ਲਈ ਰਚਨਾਤਮਕ ਤਰੀਕੇ ਅਪਣਾਏ ਹਨ।
2015 ਵਿਚ ਵੀ ਟੋਰਾਂਟੋ ਦੇ ਇੱਕ ਡਰਾਈਵਰ ਨੇ ਪੁਤਲੇ ਬਣਾਕੇ ਉਨ੍ਹਾਂ ਨੂੰ ਆਪਣੇ ਡਾਜ ਪਿਕਅਪ ਵਿੱਚ ਮੁਸਾਫਰ ਸੀਟਾਂ `ਤੇ ਬੰਨ੍ਹ ਦਿੱਤਾ ਸੀ। ਪੁਲਿਸ ਨੇ ਉਸ ਸਮੇਂ ਕਿਹਾ ਕਿ ਵਾਹਨ ਵਿੱਚ ਸਾਰਿਆਂ ਦੇ ਸੀਟਬੈਲਟ ਪਾਈ ਹੋਈ ਸੀ। ਉਸ ਸਮੇਂ ਵੀ ਡਰਾਈਵਰ ਨੂੰ ਚਾਰਜਿਜ ਦਾ ਸਾਹਮਣਾ ਕਰਨਾ ਪਿਆ।