-ਦੂਜੇ ਮੈਚ ਵਿਚ ਮਾਂਟਰੀਅਲ ਨੇ ਟੋਰਾਂਟੋ ਨੂੰ ਸੱਤ ਵਿਕਟਾਂ ਨਾਲ ਹਰਾਇਆ
ਬਰੈਂਪਟਨ, 5 ਅਗਸਤ (ਗੁਰਪ੍ਰੀਤ ਪੁਰਬਾ): GT20 ਦੇ ਸੀਜ਼ਨ ਚਾਰ ਦੇ 18ਵੇਂ ਮੈਚ ਵਿੱਚ ਮਿਸੀਸਾਗਾ ਦੀ ਟੀਮ ਨੇ ਸਰੀ ਦੀ ਟੀਮ ਨੂੰ ਦੋ ਵਿਕਟਾਂ ਨਾਲ ਹਰਾ ਦਿੱਤਾ। 109 ਦੌੜਾਂ ਦਾ ਟੀਚਾ ਮਿਸੀਸਾਗਾ ਨੇ 17.3 ਓਵਰਾਂ ਵਿੱਚ ਪੂਰਾ ਕਰ ਲਿਆ। ਛਕੀਬਲ ਹਸਨ ਪਲੇਅਰ ਆਫ ਦਾ ਮੈਚ ਬਣੇ।
ਸੋਮਵਾਰ ਨੂੰ ਖੇਡੇ ਗਏ ਦੂਸਰੇ ਮੁਕਾਬਲੇ ਵਿੱਚ ਮਾਂਟਰੀਅਲ ਦੀ ਟੀਮ ਨੇ ਟੋਰਾਂਟੋ ਦੀ ਟੀਮ ਨੂੰ ਇੱਕ ਤਰਫਾ ਮੁਕਾਬਲੇ ਵਿੱਚ ਸੱਤ ਵਿਕਟਾਂ ਨਾਲ ਹਰਾ ਦਿੱਤਾ। ਟੋਰਾਂਟੋ ਦੀ ਟੀਮ ਸਿਰਫ 52 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਤੇ ਮਾਂਟਰੀਅਲ ਨੇ 11.3 ਓਵਰਾਂ ਵਿੱਚ ਇਹ ਟੀਚਾ ਪੂਰਾ ਕਰ ਲਿਆ। ਕਲੀਮ ਸਾਨਾ ਸ਼ਾਨਦਾਰ ਗੇਂਦਬਾਜ਼ੀ ਨਾਲ ਪਲੇਅਰ ਆਫ ਦਾ ਮੈਚ ਬਣੇ। ਕਲੀਮ ਨੇ ਇਸ ਸੀਜ਼ਨ ਦੀ ਪਹਿਲੀ ਹੈਟ੍ਰਿਕ ਵੀ ਬਣਾਈ।
ਮੰਗਲਵਾਰ ਨੂੰ ਰੈਗੂਲਰ ਸੀਜ਼ਨ ਦੇ ਆਖਰੀ ਦੋ ਮੁਕਾਬਲੇ ਹੋਣਗੇ। ਪਹਿਲੇ ਮੈਚ ਵਿੱਚ ਮਿਸੀਸਾਗਾ ਤੇ ਬਰੈਂਪਟਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ ਤੇ ਦੂਸਰੇ ਮੁਕਾਬਲੇ ਵਿੱਚ ਮਾਂਟਰੀਅਲ ਤੇ ਸਰੀ ਦੀਆਂ ਟੀਮਾਂ ਭਿੜਨਗੀਆਂ।