ਪੈਰਿਸ, 4 ਅਗਸਤ (ਪੋਸਟ ਬਿਊਰੋ): ਪੈਰਿਸ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਕੁਆਟਰ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਬ੍ਰਿਟੇਨ ਨੂੰ ਪੇਨਲਟੀ ਸ਼ੂਟਆਊਟ ਵਿੱਚ 4-2 ਨਾਲ ਹਰਾ ਦਿੱਤਾ। ਫੁੱਲ ਟਾਈਮ ਮੈਚ ਵਿਚ ਦੋਨਾਂ ਟੀਮਾਂ ਦਾ 1-1 ਨਾਲ ਬਰਾਬਰ ਸਨ।
ਸ਼ੂਟਆਊਟ ਵਿੱਚ ਭਾਰਤ ਨੇ ਲਗਾਤਾਰ 4 ਗੋਲ ਕੀਤੇ। ਬ੍ਰਿਟੇਨ ਦੀ ਟੀਮ ਸਿਰਫ ਦੋ ਗੋਲ ਕਰ ਸਕੀ। ਭਾਰਤੀ ਗੋਲਕੀਪਰ ਸ਼੍ਰੀਜੇਸ਼ ਜਿੱਤ ਦੇ ਹੀਰੋ ਬਣੇ। ਉਨ੍ਹਾਂ ਨੇ 2 ਗੋਲ ਬਚਾਏ।
ਭਾਰਤੀ ਟੀਮ ਦੀ ਇਹ ਜਿੱਤ ਇਸ ਲਈ ਵੀ ਅਹਿਮ ਹੈ, ਕਿਉਂਕਿ ਟੀਮ ਸਿਰਫ 10 ਖਿਡਾਰੀ ਖੇਡ ਰਹੀ ਸੀ। 60 ਮਿੰਟ ਦੇ ਖੇਡ ਵਿੱਚ 48 ਮਿੰਟ ਭਾਰਤੀ ਡਿਫੰਡਰ ਅਮਿਤ ਰੋਹਿਦਾਸ ਬਾਹਰ ਰਹੇ। ਉਨ੍ਹਾਂ ਨੂੰ ਰੈਫਰੀ ਨੇ 12ਵੇਂ ਮਿੰਟ ਵਿੱਚ ਕਾਰਡ ਦਿੱਤਾ ਸੀ, ਹਾਲਾਂਕਿ ਰੈਫਰੀ ਦਾ ਇਹ ਫੈਸਲਾ ਵਿਵਾਦਾਂ ਵਿਚ ਆ ਗਿਆ। ਸਾਬਕਾ ਭਾਰਤੀ ਓਲੰਪੀਅਨ ਜੁਗਰਾਜ ਸਿੰਘ ਨੇ ਕਿਹਾ ਕਿ ਇਸ ਫਾਊਲ ਲਈ ਯੈਲੋ ਕਾਰਡ ਦੇਣਾ ਹੀ ਕਾਫੀ ਸੀ।