Welcome to Canadian Punjabi Post
Follow us on

02

July 2024
ਬ੍ਰੈਕਿੰਗ ਖ਼ਬਰਾਂ :
ਰਾਤ ਮੌਕੇ ਬਾਇਵਾਰਡ ਮਾਰਕਿਟ `ਚ ਚੱਲੀ ਗੋਲੀ, ਦੋ ਜ਼ਖਮੀ, ਇੱਕ ਗੰਭੀਰਕਵਿੰਟੇ ਵੇਸਟ, ਓਂਟਾਰੀਓ ਵਿੱਚ ਹਮਲੇ ਤੋਂ ਬਾਅਦ ਦੋ ਲੜਕਿਆਂ `ਤੇ ਕਈ ਚਾਰਜਿਜ਼ ਲੱਗੇਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼, 5 ਕਿਲੋ ਹੈਰੋਇਨ ਸਮੇਤ ਇੱਕ ਕਾਬੂਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਇੱਕ ਹੋਰ ਝਟਕਾ, ਅੰਮ੍ਰਿਤਸਰ ਤੋਂ 5 ਕਿਲੋ ਹੈਰੋਇਨ ਦੀ ਇੱਕ ਹੋਰ ਖੇਪ ਬਰਾਮਦ, ਤਿੰਨ ਕਾਬੂਭਾਰਤੀ ਮੂਲ ਦੇ ਕਾਰੋਬਾਰੀ ਨੇ 8 ਹਜ਼ਾਰ ਕਰੋੜ ਦੀ ਕੀਤੀ ਧੋਖਾਧੜੀ, 83 ਕਰੋੜ ਦਾ ਘਰ ਅਤੇ ਪ੍ਰਾਈਵੇਟ ਜੈੱਟ ਵੀ ਖਰੀਦਿਆਆਸਟ੍ਰੇਲੀਆ ਤੋਂ ਦਿੱਲੀ ਆ ਰਹੀ ਭਾਰਤੀ ਔਰਤ ਦੀ ਫਲਾਈਟ 'ਚ ਮੌਤਸੰਸਦ ਵਿਚ ਵਿਰੋਧੀਆਂ ਦਾ ਹੰਗਾਮਾ, ਪ੍ਰਧਾਨ ਮੰਤਰੀ ਨੂੰ ਦੋ ਵਾਰ ਆਪਣਾ ਭਾਸ਼ਣ ਰੋਕਣਾ ਪਿਆਉੱਤਰ ਪ੍ਰਦੇਸ਼ ਦੇ ਹਾਥਰਸ 'ਚ ਸਤਿਸੰਗ ਦੌਰਾਨ ਭਗਦੜ, 50 ਤੋਂ ਵੱਧ ਮੌਤਾਂ, 150 ਜ਼ਖਮੀ
 
ਅੰਤਰਰਾਸ਼ਟਰੀ

ਆਸਟ੍ਰੇਲੀਆ ਤੋਂ ਦਿੱਲੀ ਆ ਰਹੀ ਭਾਰਤੀ ਔਰਤ ਦੀ ਫਲਾਈਟ 'ਚ ਮੌਤ

July 02, 2024 08:36 AM

ਨਵੀਂ ਦਿੱਲੀ, 2 ਜੁਲਾਈ (ਪੋਸਟ ਬਿਊਰੋ): ਆਸਟ੍ਰੇਲੀਆ ਤੋਂ ਦਿੱਲੀ ਆ ਰਹੀ ਭਾਰਤੀ ਔਰਤ ਦੀ ਫਲਾਈਟ 'ਚ ਮੌਤ ਹੋ ਗਈ। ਔਰਤ ਦੀ ਪਹਿਚਾਣ 24 ਸਾਲਾ ਮਨਪ੍ਰੀਤ ਕੌਰ ਵਜੋਂ ਹੋਈ ਹੈ। ਉਹ 4 ਸਾਲਾਂ ਬਾਅਦ ਆਪਣੇ ਘਰ ਵਾਪਿਸ ਜਾਣ ਲਈ ਆ ਰਹੀ ਸੀ। ਫਲਾਈਟ 'ਚ ਸਵਾਰ ਹੋਣ ਦੇ ਕੁਝ ਹੀ ਮਿੰਟਾਂ 'ਚ ਮਨਪ੍ਰੀਤ ਦੀ ਮੌਤ ਹੋ ਗਈ।
ਮਨਪ੍ਰੀਤ ਦੇ ਦੋਸਤ ਗੁਰਦੀਪ ਗਰੇਵਾਲ ਨੇ ਦੱਸਿਆ ਕਿ ਉਹ ਮੈਲਬੌਰਨ ਏਅਰਪੋਰਟ ਪਹੁੰਚਣ ਤੋਂ ਪਹਿਲਾਂ ਹੀ ਬੀਮਾਰ ਸੀ। ਜਦੋਂ ਉਸਨੇ ਕੈਂਟਾਸ ਅੰਤਰਰਾਸ਼ਟਰੀ ਉਡਾਨ ਵਿੱਚ ਆਪਣੀ ਸੀਟ ਬੈਲਟ ਬੰਨ੍ਹਣ ਦੀ ਕੋਸਿ਼ਸ਼ ਕੀਤੀ, ਤਾਂ ਉਹ ਡਿੱਗ ਗਈ ਅਤੇ ਉਸਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮਨਪ੍ਰੀਤ ਟੀਬੀ ਤੋਂ ਪੀੜਤ ਸੀ, ਜਿਸ ਕਾਰਨ ਫੇਫੜੇ ਕਮਜ਼ੋਰ ਹੋ ਗਏ ਸਨ। ਕੈਬਿਨ ਕਰੂ ਅਤੇ ਐਮਰਜੈਂਸੀ ਟੀਮ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸਿ਼ਸ਼ ਕੀਤੀ। ਮਨਪ੍ਰੀਤ ਪਹਿਲੀ ਵਾਰ ਮਾਰਚ 2020 ਵਿੱਚ ਆਸਟ੍ਰੇਲੀਆ ਗਈ ਸੀ।
ਮਨਪ੍ਰੀਤ ਕੌਰ ਦੇ ਦੋਸਤਾਂ ਨੇ ਪਰਿਵਾਰ ਦੀ ਮਦਦ ਲਈ ਡੋਨੇਸ਼ਨ ਮੁਹਿੰਮ ਸ਼ੁਰੂ ਕੀਤੀ ਹੈ। 5 ਦਿਨਾਂ 'ਚ 971 ਲੋਕਾਂ ਨੇ 31 ਲੱਖ ਰੁਪਏ ਦਿੱਤੇ ਹਨ। ਮਨਪ੍ਰੀਤ ਦੀ ਰੂਮਮੇਟ ਨੇ ਦੱਸਿਆ ਕਿ ਉਹ ਆਸਟ੍ਰੇਲੀਆ 'ਚ ਸ਼ੈੱਫ ਬਣਨ ਦੀ ਪੜ੍ਹਾਈ ਕਰ ਰਹੀ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਭਾਰਤੀ ਮੂਲ ਦੇ ਕਾਰੋਬਾਰੀ ਨੇ 8 ਹਜ਼ਾਰ ਕਰੋੜ ਦੀ ਕੀਤੀ ਧੋਖਾਧੜੀ, 83 ਕਰੋੜ ਦਾ ਘਰ ਅਤੇ ਪ੍ਰਾਈਵੇਟ ਜੈੱਟ ਵੀ ਖਰੀਦਿਆ ਫਰਾਂਸ 'ਚ ਹਾਈਵੇਅ 'ਤੇ ਜੈੱਟ ਦੀ ਬਿਜਲੀ ਦੀ ਕੇਬਲ ਨਾਲ ਟਕਰਾਇਆ, 3 ਲੋਕਾਂ ਦੀ ਮੌਤ ਸਿੰਗਾਪੁਰ ਵਿਚ ਮਹਿਲਾ ਧਰਮਗੁਰੂ ਨੂੰ ਸਾਢੇ ਦਸ ਸਾਲ ਦੀ ਕੈਦ ਅਮਰੀਕਾ ਵਿਚ ਜਬਰਜਨਾਹ ਤੇ ਹੱਤਿਆ ਦੇ ਦੋਸ਼ੀ ਦੀ ਰਹਿਮ ਦੀ ਬੇਨਤੀ ਰੱਦ, ਬੁੱਧਵਾਰ ਨੂੰ ਲਾਇਆ ਜਾਵੇਗਾ ਜ਼ਹਿਰ ਦਾ ਟੀਕਾ ਅਮਰੀਕਾ ਦੇ ਗਰਾਸਰੀ ਸਟੋਰ ਵਿਚ ਹੋਈ ਗੋਲੀਬਾਰੀ ਵਿੱਚ ਮਰਨ ਵਾਲਿਆਂ ਵਿਚ ਇਕ ਭਾਰਤੀ ਵੀ ਸ਼ਾਮਿਲ ਐਕਟਰ ਬਿਲ ਕਾਬਸ ਦਾ 90 ਸਾਲ ਦੀ ਉਮਰ ਵਿੱਚ ਦਿਹਾਂਤ ਭਾਰਤੀ ਮੂਲ ਦੇ ਜੋੜੇ ਨੂੰ ਅਮਰੀਕਾ 'ਚ 11 ਸਾਲ ਦੀ ਕੈਦ, ਅਮਰੀਕਾ ਆਏ ਰਿਸ਼ਤੇਦਾਰ ਦਾ ਪਾਸਪੋਰਟ ਖੋਹ ਲਿਆ, ਕੀਤਾ ਕੰਮ ਕਰਨ ਲਈ ਮਜਬੂਰ ਕੀਨੀਆ ਵਿੱਚ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਟੈਕਸ ਬਿੱਲ ਵਾਪਿਸ, ਪ੍ਰਦਰਸ਼ਨਕਾਰੀਆਂ ਨੇ ਸੰਸਦ ਵਿਚ ਲਗਾ ਦਿੱਤੀ ਸੀ ਅੱਗ ਨੇਪਾਲੀ ਧਰਮਗੁਰੂ ਨਾਬਾਲਿਗ ਨਾਲ ਬਲਾਤਕਾਰ ਦਾ ਦੋਸ਼ੀ ਕਰਾਰ, ਹੋ ਸਕਦੀ ਹੈ 12 ਸਾਲ ਦੀ ਸਜ਼ਾ ਨੇਤਨਯਾਹੂ ਨੇ ਆਪਣੀ ਪਤਨੀ ਅਤੇ ਪੁੱਤਰਾਂ ਲਈ ਉਮਰ ਭਰ ਦੀ ਸੁਰੱਖਿਆ ਦੀ ਕੀਤੀ ਮੰਗ