Welcome to Canadian Punjabi Post
Follow us on

02

July 2024
ਬ੍ਰੈਕਿੰਗ ਖ਼ਬਰਾਂ :
ਰਾਤ ਮੌਕੇ ਬਾਇਵਾਰਡ ਮਾਰਕਿਟ `ਚ ਚੱਲੀ ਗੋਲੀ, ਦੋ ਜ਼ਖਮੀ, ਇੱਕ ਗੰਭੀਰਕਵਿੰਟੇ ਵੇਸਟ, ਓਂਟਾਰੀਓ ਵਿੱਚ ਹਮਲੇ ਤੋਂ ਬਾਅਦ ਦੋ ਲੜਕਿਆਂ `ਤੇ ਕਈ ਚਾਰਜਿਜ਼ ਲੱਗੇਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼, 5 ਕਿਲੋ ਹੈਰੋਇਨ ਸਮੇਤ ਇੱਕ ਕਾਬੂਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਇੱਕ ਹੋਰ ਝਟਕਾ, ਅੰਮ੍ਰਿਤਸਰ ਤੋਂ 5 ਕਿਲੋ ਹੈਰੋਇਨ ਦੀ ਇੱਕ ਹੋਰ ਖੇਪ ਬਰਾਮਦ, ਤਿੰਨ ਕਾਬੂਭਾਰਤੀ ਮੂਲ ਦੇ ਕਾਰੋਬਾਰੀ ਨੇ 8 ਹਜ਼ਾਰ ਕਰੋੜ ਦੀ ਕੀਤੀ ਧੋਖਾਧੜੀ, 83 ਕਰੋੜ ਦਾ ਘਰ ਅਤੇ ਪ੍ਰਾਈਵੇਟ ਜੈੱਟ ਵੀ ਖਰੀਦਿਆਆਸਟ੍ਰੇਲੀਆ ਤੋਂ ਦਿੱਲੀ ਆ ਰਹੀ ਭਾਰਤੀ ਔਰਤ ਦੀ ਫਲਾਈਟ 'ਚ ਮੌਤਸੰਸਦ ਵਿਚ ਵਿਰੋਧੀਆਂ ਦਾ ਹੰਗਾਮਾ, ਪ੍ਰਧਾਨ ਮੰਤਰੀ ਨੂੰ ਦੋ ਵਾਰ ਆਪਣਾ ਭਾਸ਼ਣ ਰੋਕਣਾ ਪਿਆਉੱਤਰ ਪ੍ਰਦੇਸ਼ ਦੇ ਹਾਥਰਸ 'ਚ ਸਤਿਸੰਗ ਦੌਰਾਨ ਭਗਦੜ, 50 ਤੋਂ ਵੱਧ ਮੌਤਾਂ, 150 ਜ਼ਖਮੀ
 
ਅੰਤਰਰਾਸ਼ਟਰੀ

ਅਮਰੀਕਾ ਵਿਚ ਜਬਰਜਨਾਹ ਤੇ ਹੱਤਿਆ ਦੇ ਦੋਸ਼ੀ ਦੀ ਰਹਿਮ ਦੀ ਬੇਨਤੀ ਰੱਦ, ਬੁੱਧਵਾਰ ਨੂੰ ਲਾਇਆ ਜਾਵੇਗਾ ਜ਼ਹਿਰ ਦਾ ਟੀਕਾ

June 30, 2024 02:46 PM

ਸੈਕਰਾਮੈਂਟੋ,ਕੈਲੀਫੋਰਨੀਆ, 30 ਜੂਨ (ਹੁਸਨ ਲੜੋਆ ਬੰਗਾ): ਟੈਕਸਾਸ ਪੈਰੋਲ ਬੋਰਡ ਵੱਲੋਂ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਰਮੀਰੋ ਗੋਨਜ਼ਾਲੇਸ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ ਗਈ ਹੈ। 18 ਸਾਲਾ ਲੜਕੀ ਬ੍ਰਿਡਗਟ ਟਾਊਨਸੈਂਡ ਦੀ ਜਬਰਜਨਾਹ ਉਪਰੰਤ ਹੱਤਿਆ ਕਰ ਦੇਣ ਦੇ ਮਾਮਲੇ ਵਿਚ ਰਮੀਰੋ ਗੋਨਜ਼ਾਲੇਸ ਨੂੰ ਹੁਣ ਬੁੱਧਵਾਰ ਨੂੰ ਜ਼ਹਿਰ ਦਾ ਟੀਕੇ ਲਾ ਕੇ ਮੌਤ ਦੀ ਸਜ਼ਾ ਉਪਰ ਅਮਲ ਕੀਤਾ ਜਾਵੇਗਾ ਹਾਲਾਂ ਕਿ ਸ਼ੱਕੀ ਦੋਸ਼ੀ ਦੇ ਵਕੀਲਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਪ੍ਰਮੁੱਖ ਮਾਹਿਰ ਗਵਾਹ ਦੀ ਅਜੇ ਤੱਕ ਗਵਾਹੀ ਨਹੀਂ ਹੋਈ। 41 ਸਾਲਾ ਗੋਨਜ਼ਾਲੇਸ ਨੇ ਬੋਰਡ ਆਫ ਪਾਰਡਨਜ ਐਂਡ ਪੈਰੋਲ ਨੂੰ ਬੇੇਨਤੀ ਕੀਤੀ ਸੀ ਕਿ ਉਸ ਬਾਰੇ ਰਹਿਮ ਦੀ ਸਿਫਾਰਿਸ਼ ਕੀਤੀ ਜਾਵੇ ਤਾਂ ਜੋ ਗਵਰਨਰ ਗਰੇਗ ਅਬੋਟ ਉਸ ਦੀ ਮੌਤ ਦੀ ਸਜ਼ਾ ਨੂੰ ਘੱਟ ਸਜ਼ਾ ਜਿਵੇਂ ਬਿਨਾਂ ਜ਼ਮਾਨਤ ਉਮਰ ਭਰ ਲਈ ਜੇਲ ਦੀ ਸਜ਼ਾ ਵਿਚ ਤਬਦੀਲ ਕਰ ਸਕੇ। ਪਰੰਤੂ ਬੋਰਡ ਨੇ 7-0 ਦੇ ਫਰਕ ਨਾਲ ਉਸ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ ਤੇ ਸਜ਼ਾ ਉਪਰ ਆਰਜੀ ਰੋਕ ਲਾਉਣ ਤੋਂ ਵੀ ਇਨਕਾਰ ਕਰ ਦਿੱਤਾ। ਗੋਨਜ਼ਾਲੇਸ ਦੇ ਵਕੀਲਾਂ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਬੋਰਡ ਦੇ ਫੈਸਲੇ ਨੇ ਉਨਾਂ ਨੂੰ ਬਹੁਤ ਦੁਖੀ ਤੇ ਨਿਰਾਸ਼ ਕੀਤਾ ਹੈ। ਵਕੀਲਾਂ ਨੇ ਕਿਹਾ ਹੈ ਕਿ ਜੇਕਰ ਗੋਨਜ਼ਾਲੇਸ ਨੂੰ ਬੁੱਧਵਾਰ ਨੂੰ ਮੌਤ ਦਿੱਤੀ ਜਾਂਦੀ ਹੈ ਤਾਂ ਇਹ ਅਨਿਆਂ ਹੋਵੇਗਾ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਜਨਵਰੀ 2001 ਵਿਚ ਗੋਨਜ਼ਾਲੇਸ ਨੇ ਆਪਣੇ ਡਰੱਗ ਸਪਲਾਇਰ ਨੂੰ ਫੋਨ ਕੀਤਾ ਜੋ ਲੜਕੀ ਟਾਊਨਸੈਂਡ ਦਾ ਦੋਸਤ ਲੜਕਾ ਸੀ। ਇਸ 'ਤੇ ਟਾਊਨਸੈਂਡ ਨੇ ਕਿਹਾ ਕਿ ਉਸ ਦਾ ਦੋਸਤ ਕੰਮ 'ਤੇ ਹੈ। ਇਸ ਉਪਰੰਤ ਗੋਨਜ਼ਾਲੇਸ ਡਰੱਗ ਦੀ ਭਾਲ ਵਿਚ ਉਸ ਦੇ ਘਰ ਗਿਆ ਜਿਥੇ ਉਸ ਨੇ ਪਹਿਲਾਂ ਪੈਸੇ ਚੋਰੀ ਕੀਤੇ ਫਿਰ ਟਾਊਨਸੈਂਡ ਦੇ ਹੱਥ ਤੇ ਪੈਰ ਬਨ ਦਿੱਤੇ। ਬਾਅਦ ਵਿਚ ਉਹ ਉਸ ਨੂੰ ਅਗਵਾ ਕਰਕੇ ਨਾਲ ਲੱਗਦੇ ਆਪਣੇ ਪਰਿਵਾਰ ਦੇ ਫਾਰਮ 'ਤੇ ਲੈ ਗਿਆ ਜਿਥੇ ਉਸ ਨੇ ਪਹਿਲਾਂ ਟਾਊਨਸੈਂਡ ਨਾਲ ਜਬਰਜਨਾਹ ਕੀਤਾ ਤੇ ਬਾਅਦ ਵਿਚ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਭਾਰਤੀ ਮੂਲ ਦੇ ਕਾਰੋਬਾਰੀ ਨੇ 8 ਹਜ਼ਾਰ ਕਰੋੜ ਦੀ ਕੀਤੀ ਧੋਖਾਧੜੀ, 83 ਕਰੋੜ ਦਾ ਘਰ ਅਤੇ ਪ੍ਰਾਈਵੇਟ ਜੈੱਟ ਵੀ ਖਰੀਦਿਆ ਆਸਟ੍ਰੇਲੀਆ ਤੋਂ ਦਿੱਲੀ ਆ ਰਹੀ ਭਾਰਤੀ ਔਰਤ ਦੀ ਫਲਾਈਟ 'ਚ ਮੌਤ ਫਰਾਂਸ 'ਚ ਹਾਈਵੇਅ 'ਤੇ ਜੈੱਟ ਦੀ ਬਿਜਲੀ ਦੀ ਕੇਬਲ ਨਾਲ ਟਕਰਾਇਆ, 3 ਲੋਕਾਂ ਦੀ ਮੌਤ ਸਿੰਗਾਪੁਰ ਵਿਚ ਮਹਿਲਾ ਧਰਮਗੁਰੂ ਨੂੰ ਸਾਢੇ ਦਸ ਸਾਲ ਦੀ ਕੈਦ ਅਮਰੀਕਾ ਦੇ ਗਰਾਸਰੀ ਸਟੋਰ ਵਿਚ ਹੋਈ ਗੋਲੀਬਾਰੀ ਵਿੱਚ ਮਰਨ ਵਾਲਿਆਂ ਵਿਚ ਇਕ ਭਾਰਤੀ ਵੀ ਸ਼ਾਮਿਲ ਐਕਟਰ ਬਿਲ ਕਾਬਸ ਦਾ 90 ਸਾਲ ਦੀ ਉਮਰ ਵਿੱਚ ਦਿਹਾਂਤ ਭਾਰਤੀ ਮੂਲ ਦੇ ਜੋੜੇ ਨੂੰ ਅਮਰੀਕਾ 'ਚ 11 ਸਾਲ ਦੀ ਕੈਦ, ਅਮਰੀਕਾ ਆਏ ਰਿਸ਼ਤੇਦਾਰ ਦਾ ਪਾਸਪੋਰਟ ਖੋਹ ਲਿਆ, ਕੀਤਾ ਕੰਮ ਕਰਨ ਲਈ ਮਜਬੂਰ ਕੀਨੀਆ ਵਿੱਚ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਟੈਕਸ ਬਿੱਲ ਵਾਪਿਸ, ਪ੍ਰਦਰਸ਼ਨਕਾਰੀਆਂ ਨੇ ਸੰਸਦ ਵਿਚ ਲਗਾ ਦਿੱਤੀ ਸੀ ਅੱਗ ਨੇਪਾਲੀ ਧਰਮਗੁਰੂ ਨਾਬਾਲਿਗ ਨਾਲ ਬਲਾਤਕਾਰ ਦਾ ਦੋਸ਼ੀ ਕਰਾਰ, ਹੋ ਸਕਦੀ ਹੈ 12 ਸਾਲ ਦੀ ਸਜ਼ਾ ਨੇਤਨਯਾਹੂ ਨੇ ਆਪਣੀ ਪਤਨੀ ਅਤੇ ਪੁੱਤਰਾਂ ਲਈ ਉਮਰ ਭਰ ਦੀ ਸੁਰੱਖਿਆ ਦੀ ਕੀਤੀ ਮੰਗ